ETV Bharat / state

ਕਾਂਗਰਸੀਆਂ ਵੱਲੋਂ ਕਾਂਗਰਸ ਮੁਰਦਾਬਾਦ ਦੇ ਨਾਅਰਿਆ 'ਤੇ ਆਪ ਆਗੂ ਨੇ ਕਿਹਾ...

ਚਰਨਜੀਤ ਚੰਨੀ (Charanjit Channi) ਵੱਲੋਂ ਬਿਜਲੀ ਕੀਮਤਾਂ ਵਿੱਚ ਕੀਤੀ ਕਟੌਤੀ ਦੇ ਆਰਾਮ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਕਾਂਗਰਸੀ ਆਗੂ ਵੱਲੋਂ ਜਸ਼ਨ ਮਨਾਇਆ ਅਤੇ ਢੋਲ ਵਜਾਏ ਗਏ, ਜਿਸ ਦੌਰਾਨ ਕੁੱਝ ਮੌਜੂਦ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ (Government of Punjab Murdabad) ਦੇ ਨਾਅਰੇ ਲਗਾ ਦਿੱਤੇ ਗਏ। ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬ੍ਰਹਮਸ਼ੰਕਰ ਜਿੰਪਾ (Brahmshankar Jimpa) ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ।

author img

By

Published : Nov 3, 2021, 3:47 PM IST

ਕਾਂਗਰਸੀਆਂ ਵੱਲੋਂ ਕਾਂਗਰਸ ਮੁਰਦਾਬਾਦ ਦੇ ਨਾਅਰਿਆ 'ਤੇ ਆਪ ਆਗੂ ਨੇ ਸਾਧੇ ਨਿਸ਼ਾਨੇ

ਹੁਸ਼ਿਆਰਪੁਰ: ਦੀਵਾਲੀ ਦੇ ਤੌਂਹਫ਼ੇ ਵਜੋਂ ਚਰਨਜੀਤ ਚੰਨੀ (Charanjit Channi) ਨੇ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਿਕ ਐਲਾਨ ਕੀਤੇ ਸਨ। ਜਿਸ ਤੋਂ ਬਾਅਦ ਵਿਰੋਧੀਆਂ ਦੇ ਤੰਜ ਤੋਂ ਇਲਾਵਾਂ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਇਸ ਖੁਸ਼ੀ ਨੂੰ ਸ਼ਾਝੀ ਕਰਦਿਆ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਵੱਲੋਂ ਬਿਜਲੀ ਕੀਮਤਾਂ ਵਿੱਚ 3 ਰੁਪਏ ਦੀ ਕਟੌਤੀ ਦੇ ਆਰਾਮ ਤੋਂ ਬਾਅਦ ਜਸ਼ਨ ਮਨਾਇਆ ਅਤੇ ਢੋਲ ਵਜਾਏ ਗਏ।

ਪਰ ਜਸ਼ਨ ਮਨਾਉਂਦਿਆਂ ਮਨਾਉਂਦਿਆਂ ਸਥਿਤੀ ਉਦੋਂ ਹਾਸੋਹੀਣੀ ਹੋ ਗਈ। ਜਦੋਂ ਮੌਕੇ 'ਤੇ ਮੌਜੂਦ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਦਿੱਤੇ ਗਏ। ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬ੍ਰਹਮਸ਼ੰਕਰ ਜਿੰਪਾ Brahmshankar Jimpa) ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ।

ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਨਾਅਰੇ ਤਾਂ ਜ਼ਿੰਦਾਬਾਦ ਦੇ ਲਗਾਉਣ ਆਏ ਸਨ, ਪ੍ਰੰਤੂ ਕੁਦਰਤ ਵੱਲੋਂ ਅਜਿਹਾ ਕੌਤਕ ਰਚਿਆ ਗਿਆ, ਕਿ ਕਾਂਗਰਸੀਆਂ ਦੇ ਮੂੰਹੋਂ ਹੀ ਸੱਚ ਬਾਹਰ ਆਉਂਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ (Government of Punjab Murdabad) ਨਿਕਲ ਗਏ। ਉਨ੍ਹਾਂ ਕਿਹਾ ਕਿ ਜਿੱਥੇ ਜਸ਼ਨ ਮਨਾਇਆ ਜਾ ਰਿਹਾ ਸੀ, ਉਸ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਉਨ੍ਹਾਂ ਦਾ ਦਫ਼ਤਰ ਹੈ ਅਤੇ ਇਹ ਕਾਂਗਰਸੀ ਜ਼ਿੰਦਾਬਾਦ ਦੇ ਨਾਅਰੇ ਉਨ੍ਹਾਂ ਨੂੰ ਲਗਾਉਣ ਆਏ ਸਨ। ਪਰ ਕਾਂਗਰਸੀਆਂ ਵੱਲੋਂ ਮੂੰਹੋਂ ਸੱਚ ਨਿਕਲ ਗਿਆ।

ਮਜ਼ਦੂਰਾਂ ਲਈ ਸਰਕਾਰ ਵੱਲੋਂ ਦੀਵਾਲੀ ਤੋਹਫ਼ਾ

ਦੱਸ ਦਈਏ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਦੇ ਨੁਕਸਾਨ ਕਾਰਨ ਪੈਦਾ ਹੋਏ ਹਾਲਾਤ ‘ਚੋਂ ਕੱਢਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਨੇ ਬੁੱਧਵਾਰ ਨੂੰ 10 ਕਰੋੜ ਰੁਪਏ ਦੀ ਅੰਤਰਮ ਵਿੱਤੀ ਰਾਹਤ ਦੀ ਇੱਕ ਹੋਰ ਕਿਸ਼ਤ ਦਾ ਐਲਾਨ ਕੀਤਾ ਹੈ। ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ (BOCW) ਵੈਲਫੇਅਰ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਾਮਿਆਂ ਲਈ 3100 ਹਰੇਕ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।

ਦੀਵਾਲੀ ਦੀ ਪੂਰਵ ਸੰਧਿਆ 'ਤੇ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ, "ਰੋਸ਼ਨੀ ਦੇ ਤਿਉਹਾਰ 'ਤੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 3100 ਰੁਪਏ ਦੀ ਵਿੱਤੀ ਗ੍ਰਾਂਟ ਇੱਕ ਸ਼ਗਨ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਉਕਤ ਰਾਸ਼ੀ ਉਸਾਰੀ ਕਿਰਤੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ (Grant will be transfered directly to bank account)। ਬੋਰਡ ਕੋਲ ਰਾਜ ਭਰ ਵਿੱਚ ਲਗਭਗ 3.17 ਲੱਖ ਰਜਿਸਟਰਡ ਉਸਾਰੀ ਕਾਮੇ ਹਨ ਅਤੇ ਇਸ ਵੰਡ 'ਤੇ 1000 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਇਸ ਗਿਣਤੀ 'ਤੇ 90-100 ਕਰੋੜ ਦਾ ਖਰਚ ਹੈ।

ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਬਣ ਗਿਆ ਹੈ ਰੋਂਦੂ ਬੱਚਾ-ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.