ਹੁਸ਼ਿਆਰਪੁਰ: ਬੀਤੇ ਦਿਨ ਸ਼ਹਿਰ ਦੇ ਪ੍ਰਤਾਪ ਚੌਕ ਦੇ ਕੋਲ ਸਥਿਤ ਇੱਕ ਸੁਨਿਆਰ ਦੀ ਦੁਕਾਨ 'ਤੇ 6 ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਉਹ ਨੌਜਵਾਨ ਬਾਜ਼ਾਰ ਵਿਚ ਗੋਲੀਆਂ ਚਲਾਉਂਦੇ ਹੋਏ ਘਟਨਾ ਸਥਾਨ ਤੋਂ ਫਰਾਰ ਹੋ ਗਏ, ਭਜਦੇ ਹੋਏ ਲੁਟੇਰਿਆਂ ਦੀ ਹਰਕਤ ਦੁਕਾਨ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਰੀਕਾਰਡ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਜਗਦੀਸ਼ ਰਾਜ ਅੱਤਰੀ ਭਾਰੀ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਅੱਠ ਵਜੇ ਦੇ ਕਰੀਬ 6 ਨੌਜਵਾਨ ਜੁਗਲ ਗੋਲਡ ਦੁਕਾਨ 'ਚ ਦਾਖ਼ਲ ਹੋਏ ਅਤੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਵਿਰੋਧ ਕਰਨ 'ਤੇ ਦੁਕਾਨ ਦੇ ਮਾਲਕ ਨੂੰ ਲੁਟੇਰਿਆਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ, ਲੁਟੇਰੇ ਕਾਊਂਟਰ 'ਚ ਪਏ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ।
ਇਹ ਵੀ ਪੜੋ: ਮਹਾਰਾਸ਼ਟਰ: ਅਜੀਤ ਪਵਾਰ ਸਮੇਤ 36 ਵਿਧਾਇਕਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ
ਡੀਐੱਸਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਪੁਲਿਸ ਨੇ ਧਾਰਾ 323,395, 25,54,59 ਦੇ ਤਹਿਤ ਅਣਜਾਣ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਅਧਾਰ 'ਤੇ ਲੁਟੇਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।