ਹੁਸ਼ਿਆਰਪੁਰ: ਪੰਜਾਬ 'ਚ ਇੰਨੀ ਦਿਨੀਂ ਹੁਸ਼ਿਆਰਪੁਰ ਸਿਹਤ ਮਹਿਕਮੇ ਦਾ ਅਫ਼ਸਰ ਕਾਫ਼ੀ ਸਰਗਰਮ ਹੈ, ਜਿੰਨ੍ਹਾਂ ਵਲੋਂ ਨਕਲੀ ਮਠਿਆਈਆਂ ਅਤੇ ਹੋਰ ਭੋਜਨ ਪਦਾਰਥਾਂ ਦੀ ਜਾਂਚ ਲਈ ਛਾਪੇ ਮਾਰੇ ਜਾ ਰਹੇ ਹਨ ਪਰ ਇੱਕ ਕਹਾਵਤ ਹੈ ਕਿ ਦੀਵੇ ਹੇਠ ਹਨੇਰਾ ਹੋਣਾ। ਜੋ ਸੱਚ ਸਾਬਤ ਹੁੰਦੀ ਦਿਖੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਭਾਵ ਮਿੰਨੀ ਸਕੱਤਰੇਤ ਦੀ ਕੰਟੀਨ 'ਚ, ਜਿਥੇ ਕੰਟੀਨ ਸੰਚਾਲਕ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉੱਡਾ ਕੇ ਕੰਟੀਨ ਚਲਾ ਰਿਹਾ ਸੀ ਤੇ ਉਸ ਵਲੋਂ ਕਿਸੇ ਵੀ ਤਰ੍ਹਾਂ ਦੇ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ।
ਮਿੰਨੀ ਸਕੱਤਰੇਤ ਅਤੇ ਕਾਲਜ ਦੀ ਕੰਟੀਨ 'ਚ ਛਾਪਾ: ਇਸ ਨੂੰ ਲੈਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵਲੋਂ ਮਿੰਨੀ ਸਕੱਤਰੇਰ ਅਤੇ ਡੀਏਵੀ ਕਾਲਜ ਦੀਆਂ ਕੰਟੀਨਾਂ ਦੀ ਚੈਕਿੰਗ ਕੀਤੀ ਗਈ। ਜਿਥੇ ਉਨ੍ਹਾਂ ਪਾਇਆ ਕਿ ਕੰਟੀਨ ਸੰਚਾਲਕ ਫੂਡ ਸੇਫਟੀ ਨਿਯਮਾਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਨਹੀਂ ਕਰ ਰਹੇ ਸੀ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਿੰਨੀ ਸਕੱਤਰੇਤ ਅਤੇ ਕਾਲਜ ਦੀ ਚੱਲ ਰਹੀ ਕੰਟੀਨ ਦੇ ਸੰਚਾਲਕਾਂ ਕੋਲ ਨਾ ਤਾਂ ਫੂਡ ਲਾਇਸੈਂਸ ਸੀ ਅਤੇ ਨਾ ਹੀ ਕੰਟੀਨ 'ਚ ਮਿਆਰੀ ਸਮਾਨ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਖਾਣ ਪੀਣ ਦਾ ਸਮਾਨ ਨੰਗਾ ਪਿਆ ਸੀ ਤੇ ਗੰਦਗੀ ਨਾਲ ਭਰੇ ਕੰਟੇਨਰ ਮੁਸ਼ਕ ਮਾਰ ਰਹੇ ਸੀ।
ਕੰਟੀਨ ਸੰਚਾਲਕਾਂ ਨੂੰ ਨੋਟਿਸ ਜਾਰੀ: ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਕਿ ਕੰਟੀਨ ਸੰਚਾਲਕਾਂ ਵਲੋਂ ਘਟੀਆ ਤੇਲ 'ਚ ਸਮੋਸੇ ਬਣਾਏ ਜਾ ਰਹੇ ਸਨ, ਜਿਸ ਨਾਲ ਲੋਕਾਂ ਅਤੇ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਇਸ ਨੂੰ ਲੈਕੇ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਕੰਟੀਨ ਸੰਚਾਲਕਾਂ ਨੂੰ ਨੋਟਿਸ ਦਿੰਦਿਆਂ ਸੱਤ ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਚਿਤਾਵਨੀ ਦਿੱਤੀ ਕਿ ਜੇਕਰ ਦਿੱਤੇ ਹੋਏ ਸਮੇਂ 'ਚ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਕੰਟੀਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ।
ਕੰਟੀਨ ਸੰਚਾਲਕ ਕੋਲ ਨਹੀਂ ਸੀ ਫੂਡ ਲਾਇਸੈਂਸ: ਇਸ ਮੌਕੋ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਮਿੰਨੀ ਸਕੱਰੇਤ ਵਿੱਚ ਜਦੋਂ ਹਰ ਸਾਲ ਕੰਨਟੀਨ ਦਾ ਠੇਕਾ ਚੜ੍ਹਦਾ ਹੈ ਤਾਂ ਉਸ ਨੂੰ ਬਿਨਾਂ ਫੂਡ ਲਾਇਸੈਸ ਦੇ ਕਿਸ ਤਰਾਂ ਕੰਨਟੀਨ ਦੇ ਦਿੱਤੀ ਗਈ, ਜਦੋਂ ਕਿ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਥੇ ਦਫ਼ਤਰ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਇਹ ਕਹਾਵਤ ਮਸ਼ਹੂਰ ਹੈ ਕਿ ਦੀਵੇ ਹੇਠ ਹਨੇਰਾ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੰਟੀਨ ਸੰਚਾਲਕ ਤੋਂ ਫੂਡ ਲਾਇਸੈਂਸ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਲਾਇਸੈਂਸ ਬਾਰੇ ਉਸ ਨੂੰ ਪਤਾ ਨਹੀਂ ਸੀ ਤੇ ਹੁਣ ਉਹ ਬਣਵਾ ਲਵੇਗਾ। ਉਨ੍ਹਾਂ ਦੱਸਿਆ ਕਿ ਸਮੋਸਿਆਂ ਵਾਲਾ ਤੇਲ ਵੀ ਪੁਰੀ ਤਰ੍ਹਾਂ ਖ਼ਰਾਬ ਸੀ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੰਨੀ ਸਕੱਤਰੇਤ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਕੰਟੀਨ ਦਾ ਠੇਕਾ ਦੇਣ ਤੋਂ ਪਹਿਲਾਂ ਵਿਅਕਤੀ ਦੇ ਲਾਇਸੈਂਸ ਦੀ ਜਾਂਚ ਜ਼ਰੂਰ ਕਰ ਲੈਣ।
- IMD ਦਾ ਦਾਅਵਾ: ਕਮਜ਼ੋਰ ਪਿਆ ਚੱਕਰਵਾਤ ਮਿਚੌਂਗ, ਮੱਧ ਤੱਟੀ ਆਂਧਰਾ ਪ੍ਰਦੇਸ਼ ਵਿੱਚ ਡੂੰਘੇ ਦਬਾਅ ਵਿੱਚ ਹੋਇਆ ਤਬਦੀਲ
- Heroin Recoverd And 3 People Arrested: ਫਾਜ਼ਿਲਕਾ ਪੁਲਿਸ ਚਾਰ ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਕੀਤੇ ਕਾਬੂ
- Punjab Cow Cess: ਆਖ਼ਰ ਕਿਥੇ ਲੱਗ ਰਹੇ ਗਊ ਸੈੱਸ ਦੇ ਨਾਂ 'ਤੇ ਇਕੱਠੇ ਕੀਤੇ ਕਰੋੜਾਂ ਰੁਪਏ, ਸੜਕਾਂ 'ਤੇ ਅਵਾਰਾ ਘੁੰਮ ਰਹੇ ਜਾਨਵਰ ਲੋਕਾਂ ਲਈ ਬਣ ਰਹੇ ਕਾਲ
ਕੰਟੀਨ 'ਚ ਸਾਫ਼ ਸਫ਼ਾਈ ਦਾ ਨਹੀਂ ਸੀ ਪ੍ਰਬੰਧ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਡੀਏਵੀ ਕਾਲਜ ਦੀ ਕੰਟੀਨ ਨੂੰ ਲੈਕੇ ਕਈ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਸ 'ਚ ਜਾਂਚ ਕਰਨ 'ਤੇ ਦੇਖਿਆ ਕਿ ਉਸ ਕੋਲ ਵੀ ਲਾਇਸੈਂਸ ਨਹੀਂ ਸੀ ਤੇ ਨਾ ਹੀ ਉਸ ਵਲੋਂ ਸਫ਼ਾਈ ਦਾ ਧਿਆਨ ਰੱਖਿਆ ਜਾ ਰਿਹਾ ਸੀ। ਕੰਟੀਨ 'ਚ ਖਾਣ ਪੀਣ ਦਾ ਸਮਾਨ ਨੰਗਾ ਪਿਆ ਸੀ ਤੇ ਹੋਰ ਸਾਰਾ ਸਮਾਨ ਵੀ ਹਾਈਜੀਨਕ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਕੰਟੀਨ ਤੋਂ ਖਾਣਾ ਖਾਂਦੇ ਹਨ, ਜਿਸ ਸਬੰਧੀ ਹੁਣ ਬੱਚਿਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਤੇ ਉਹ ਖੁਦ ਵੀ ਅੱਗੋਂ ਇਸ ਦੀ ਜਾਂਚ ਕਰ ਸਕਦੇ ਹਨ।