ਹੁਸ਼ਿਆਰਪੁਰ: ਮੁਕਤਸਰ ਸੀਆਈਏ ਦਾ ਕਾਂਡ ਅਜੇ ਸੁਰਖੀਆਂ ‘ਚ ਹੀ ਸੀ ਕਿ ਹੁਣ ਹੁਸ਼ਿਆਰਪੁਰ ਪੁਲਿਸ ਨੇ ਇੱਕ ਨਵਾਂ ਚੰਨ ਚਾੜ੍ਹ ਦਿੱਤਾ ਹੈ। ਪੰਜਾਬ ਪੁਲਿਸ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਇੱਕ ਇਟਾਲੀਅਨ ਨਾਗਰਿਕ ਨੇ ਹੁਸ਼ਿਆਰਪੁਰ ਦੀ ਪੁਲਿਸ 'ਤੇ ਉਸ ਨੂੰ ਅਗਵਾ ਕਰਨ, ਫਰਜ਼ੀ ਮੁਕਾਬਲਾ ਕਰਵਾਉਣ, ਸੋਨੇ ਦੀਆਂ ਚੇਨੀਆਂ ਅਤੇ ਉਸ ਦੀਆਂ ਵਾਲੀਆਂ ਉਤਾਰਨ ਦੇ ਇਲਜ਼ਾਮ ਹਨ। ਇਨਾਂ ਹੀ ਨਹੀਂ ਪੁਲਿਸ ਉਤੇ ਢਾਈ ਲੱਖ ਰੁਪਏ ਲੈ ਕੇ ਹਿਰਾਸਤ 'ਚ ਛੱਡਣ ਦੇ ਗੰਭੀਰ ਦੋਸ਼ ਲੱਗੇ ਹਨ।ਪੀੜਤ ਨੇ ਇਸ ਦੀ ਸ਼ਿਕਾਇਤ ਭਾਰਤ ਸਥਿਤ ਇਟਾਲੀਅਨ ਅੰਬੈਸੀ, ਡੀ.ਜੀ.ਪੀ. ਪੰਜਾਬ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਭੇਜਿਆ।
ਰਿਸ਼ਤੇਦਾਰ ਕੋਲ ਰਹਿ ਰਿਹਾ ਸੀ ਪੀੜਤ : ਇਟਲੀ ਦੇ ਸ਼ਹਿਰ ਮਿਲਾਨ ਵਿੱਚ ਰਹਿੰਦੇ ਨਵਜੋਤ ਸਿੰਘ ਕਲੇਰ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਕਰੀਬ ਡੇਢ ਸਾਲ ਤੋਂ ਪਿੰਡ ਮੇਗੋਵਾਲ ਗੰਜੀਆਂ ਵਿਖੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਕੋਲ ਰਹਿ ਰਿਹਾ ਸੀ। 28 ਸਤੰਬਰ 2023 ਨੂੰ ਜਦੋਂ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਆਪਣੇ ਰਿਸ਼ਤੇਦਾਰ ਪ੍ਰਿਤਪਾਲ ਸਿੰਘ ਦਾ ਫੋਨ ਆਇਆ ਕਿ ਸਾਡੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਨੂੰ ਪਿੰਡ ਵਿੱਚ ਹੀ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਪ੍ਰਿਤਪਾਲ ਨੇ ਉਸ ਨੂੰ ਕਿਹਾ ਕਿ ਉਸ ਨੇ ਅਣਖੀ ਦੇ ਇਲਾਜ ਲਈ ਹਸਪਤਾਲ ਨੂੰ ਪੈਸੇ ਦੇਣੇ ਹਨ, ਇਸ ਲਈ ਉਹ ਜਲਦੀ ਘਰ ਵਾਪਸ ਆ ਜਾਵੇ। ਗੋਲੀ ਦੀ ਆਵਾਜ਼ ਸੁਣ ਕੇ ਉਹ ਤੇਜ਼ੀ ਨਾਲ ਟਰੈਕਟਰ 'ਤੇ ਘਰ ਵੱਲ ਆ ਗਿਆ। ਇਸ ਤੋਂ ਬਾਅਦ ਬੁੱਲੋਵਾਲ ਥਾਣੇ ਅਧੀਨ ਪੈਂਦੇ ਨਸਰਾਲਾ ਚੌਕੀ ਇੰਚਾਰਜ ਮਨਜਿੰਦਰ ਸਿੰਘ ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮ ਦੋ ਗੱਡੀਆਂ ’ਤੇ ਸਵਾਰ ਹੋ ਕੇ ਚੌਂਕ ਵਿੱਚ ਲੈ ਗਏ ਜਿੱਥੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਦੀ ਪੂਰੇ ਪਿੰਡ ਦੇ ਸਾਹਮਣੇ ਕੁੱਟਮਾਰ ਕਰਦੇ ਹੋਏ ਗੋਲੀ ਮਾਰ ਦਿੱਤੀ ਗਈ।
ਢਾਈ ਲੱਖ ਦੇ ਕੇ ਛੁਡਾਇਆ ਖਹਿੜਾ : ਸ਼ਿਕਾਇਤ ਮੁਤਾਬਕ ਇਸ ਸਾਰੀ ਘਟਨਾ ਪਿੱਛੇ ਡੀ. ਐੱਸ.ਪੀ.ਆਰ ਤਲਵਿੰਦਰ ਕੁਮਾਰ ਦਾ ਹੱਥ ਹੈ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਨੂੰ ਫੋਨ 'ਤੇ ਦਿੱਤੀ ਜਾ ਰਹੀ ਸੀ ਅਤੇ ਬਾਅਦ 'ਚ ਪਿੰਡ ਦੇ ਹੀ ਪ੍ਰਿਤਪਾਲ ਸਿੰਘ ਵੱਲੋਂ ਪੁਲਿਸ ਨੂੰ ਢਾਈ ਲੱਖ ਰੁਪਏ ਦੇਣ ਤੋਂ ਬਾਅਦ ਨਵਜੋਤ ਸਿੰਘ ਨੂੰ ਛੱਡ ਦਿੱਤਾ ਗਿਆ। ਜਦੋਂ ਨਵਜੋਤ ਸਿੰਘ ਨੂੰ ਛੱਡਿਆ ਗਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ। ਮੈਡੀਕਲ ਵਿੱਚ ਉਸ ਦੀ ਕੁੱਟਮਾਰ ਹੋਣ ਦੀ ਪੁਸ਼ਟੀ ਹੋਈ ਹੈ।
ਸੀਸੀਟੀਵੀ ਵਿੱਚ ਕੈਦ ਹੋ ਗਈ ਘਟਨਾ : ਪੁਲਿਸ ਵੱਲੋਂ ਨਵਜੋਤ ਸਿੰਘ ਦੀ ਕੁੱਟਮਾਰ ਦੀ ਘਟਨਾ ਉਸਦੇ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਕੈਮਰਿਆਂ 'ਚ ਕੈਦ ਹੋ ਗਈ। ਫੁਟੇਜ 'ਚ ਪੁਲਿਸ ਮੁਲਾਜ਼ਮ ਉਸ ਨੂੰ ਲਗਾਤਾਰ ਕੁੱਟਦੇ ਹੋਏ ਅਤੇ ਕੁੱਟਮਾਰ ਕਰਦੇ ਹੋਏ ਘਰੋਂ ਭਜਾ ਕੇ ਲੈ ਜਾਂਦੇ ਨਜ਼ਰ ਆ ਰਹੇ ਹਨ।