ETV Bharat / state

ਪੈਂਚਰ ਲਗਾਉਣ ਵਾਲਾ ਬਣਿਆ ਕਰੋੜਪਤੀ, ਕਦੇ ਦੇਖਦਾ ਸੀ ‘ਕੌਣ ਬਣੇਗਾ ਕਰੋੜਪਤੀ’ ਖ਼ੇਡਣ ਦਾ ਸੁਪਨਾ

author img

By

Published : Oct 22, 2022, 12:25 PM IST

ਹੁਸ਼ਿਆਰਪੁਰ ਵਿੱਚ ਪੈਂਚਰ ਲਗਾਉਣ ਵਾਲਾ ਪਰਮਿੰਦਰ ਕਰੋੜਪਤੀ ਬਣ ਗਿਆ ਹੈ। ਰਾਤੋਂ ਰਾਤ ਉਸ ਦੀ ਕਿਸਮਤ ਐਸੀ ਚਮਕੀ ਕਿ ਉਸ ਨੂੰ ਖੁਦ ਵੀ ਯਕੀਨ ਨਹੀਂ ਹੋ ਰਿਹਾ ਹੈ, ਕਿ ਉਹ ਕਰੋੜਪਤੀ ਬਣ ਗਿਆ ਹੈ।

puncturer Parminder turned millionaire,  Mahilpur Hoshiarpur
Etv Bharat

ਹੁਸ਼ਿਆਰਪੁਰ: ‘ਕੌਣ ਬਣੇਗਾ ਕਰੋੜਪਤੀ' ਖ਼ੇਡਣ ਦਾ ਸੁਪਨਾ ਦੇਖ਼ਦੇ ਹੋਏ ਪੈਂਚਰ ਲਗਾਉਣ ਵਾਲਾ ਪਰਮਿੰਦਰ ਕਰੋੜਪਤੀ ਬਣ ਗਿਆ। ਮਾਹਿਲਪੁਰ ਸ਼ਹਿਰ ਦਾ ਇੱਕ ਗਰੀਬ ਸਕੂਟਰਾਂ, ਮੋਟਰਾਂ ਸਾਈਕਲਾਂ ਅਤੇ ਗੱਡੀਆਂ ਨੂੰ ਪੈਂਚਰ ਲਗਾਉਣ ਵਾਲਾ ਇੱਕ ਮਜ਼ਦੂਰ ਦੁਕਾਨਦਾਰ ਲਾਟਰੀ ਦੀ ਇੱਕ ਟਿਕਟ ਨਾਲ ਹੀ ਕਰੋੜਪਤੀ ਬਣ ਗਿਆ। ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੀ ਅਕਤੂਬਰ ਦੇ ਪਹਿਲੇ ਹਫ਼ਤੇ ਖ਼ਰੀਦੀ ਟਿਕਟ ਦਾ ਉਸ ਨੂੰ ਤਿੰਨ ਕਰੋੜ ਰੁਪਏ ਦਾ ਇਨਾਮ ਨਿਕਲਿਆ ਜਿਸ ਕਾਰਨ ਉਸ ਦੀ ਕਾਇਆ ਹੀ ਪਲਟ ਗਈ।

ਮਾਹਿਲਪੁਰ ਵਿਖ਼ੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੇ ਪਰਮਿੰਦਰ ਸਿੰਘ ਪਿੰਦਾ ਪੁੱਤਰ ਰਾਮ ਲਾਲ ਸਿੰਘ ਵਾਸੀ ਮਾਹਿਪੁਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗੜ੍ਹਸ਼ੰਕਰ ਰੋਡ 'ਤੇ ਸਕੂਟਰਾਂ ਕਾਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਅਕਸਰ ਦੁਕਾਨ ਤੋਂ ਘਰ ਜਾ ਕੇ ਟੀ ਵੀ 'ਤੇ 'ਕੌਣ ਬਣੇਗਾ ਕਰੋੜਪਤੀ' ਦੇਖ਼ਦਾ ਹੁੰਦਾ ਸੀ ਅਤੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਆਪ ਵੀ ਕਰੋੜਪਤੀ ਬਣਨਾ ਚਾਹੁੰਦਾ ਸੀ ਜਿਸ ਕਾਰਨ ਉਹ ਆਮ ਗਿਆਨ ਵਧਾਉਣ ਲਈ ਅਕਸਰ ਅਖ਼ਬਾਰਾਂ ਵੀ ਪੜ੍ਹਦਾ ਰਹਿੰਦਾ ਸੀ।

ਪੈਂਚਰ ਲਗਾਉਣ ਵਾਲਾ ਬਣਿਆ ਕਰੋੜਪਤੀ, ਕਦੇ ਦੇਖਦਾ ਸੀ ‘ਕੌਣ ਬਣੇਗਾ ਕਰੋੜਪਤੀ’ ਖ਼ੇਡਣ ਦਾ ਸੁਪਨਾ

ਉਸ ਨੇ ਦੱਸਿਆ ਕਿ ਕਈ ਵਾਰ ਉਹ ਅਮੀਰ ਹੋਣ ਲਈ ਪੰਜਾਬ ਅਤੇ ਵੱਖ਼ ਵੱਖ਼ ਸੂਬਿਆਂ ਦੀਆਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਕਰੋੜਾਂ ਰੁਪਏ ਦੀ ਲਾਟਰੀਆਂ ਸਿਰਫ਼ ਦਿਨ ਤਿਓਹਾਰ ਵਾਲੇ ਦਿਨ ਹੀ ਖ਼ਰੀਦਦਾ ਸੀ। ਉਸ ਨੇ ਦੱਸਿਆ ਕਿ ਇਸ ਵਾਰ ਵਾਰ ਜਦੋਂ ਲਾਟਰੀ ਵੇਚਣ ਆਏ ਪਰਮਜੀਤ ਅਗਨੀਹੋਤਰੀ ਨੇ ਉਸ ਨੂੰ ਲਾਟਰੀ ਖ਼ਰੀਦਣ ਲਈ ਕਿਹਾ ਤਾਂ ਉਸ ਨੇ ਪੰਜਾਬ ਹਰਿਆਣਾ ਅਤੇ ਨਜ਼ਦੀਕੀ ਰਾਜਾਂ ਦੀਆਂ ਲਾਟਰੀਆਂ ਛੱਡ ਹੋਰ ਰਾਜ ਦੀ ਲਾਟਰੀ ਖ਼ਰੀਦਣ ਲਈ ਕਿਹਾ ਤਾਂ ਉਸ ਨੇ ਨਾਗਾਲੈਂਡ ਰਾਜ ਦੀ ਪੂਜਾ ਬੰਪਰ ਖ਼ਰੀਦ ਲਈ।

ਪਰਮਿੰਦਰ ਨੇ ਦੱਸਿਆ ਕਿ ਜਦੋਂ ਪਰਮਜੀਤ ਅਗਨੀਹੋਤਰੀ ਨੇ ਉਸ ਨੂੰ ਆ ਕੇ ਦੱਸਿਆ ਤਾਂ ਪਹਿਲਾਂ ਉਸ ਨੂੰ ਯਕੀਨ ਨਹੀਂ ਆਇਆ, ਪਰ ਜਦੋਂ ਨੰਬਰ ਮੇਲ ਕੀਤੇ ਤਾਂ ਉਸ ਦੇ ਸਾਰੇ ਸੁਪਨੇ ਪੂਰੇ ਹੁੰਦੇ ਦਿਸੇ। ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਜੱਦੀ ਪੈਂਚਰਾਂ ਵਾਲੇ ਕੰਮ ਨੂੰ ਨਹੀਂ ਛੱਡੇਗਾ ਬਲਕਿ ਮਿਲੇ ਪੈਸਿਆਂ ਵਿੱਚੋਂ ਹੁਣ ਲੋੜਵੰਦ ਪਰਿਵਾਰਾਂ ਦੀ ਮਦਦ ਜ਼ਰੂਰ ਕਰੇਗਾ।

ਇਹ ਵੀ ਪੜ੍ਹੋ: ਭਿਆਨਕ ਹਾਦਸਾ: 3 ਵਾਹਨਾਂ ਦੀ ਜ਼ਬਰਦਸਤ ਟੱਕਰ, 14 ਮਜ਼ਦੂਰਾਂ ਦੀ ਮੌਤ, 40 ਜ਼ਖਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.