ETV Bharat / state

ਸੀਸੀਟੀਵੀ ‘ਚ ਕੈਦ ਬੇਅਦਬੀ ਦੀਆਂ ਤਸਵੀਰਾਂ - imprisonment

ਚਿੰਤਪੂਰਨੀ ਮਾਰਗ ‘ਤੇ ਸਥਿਤ ਪਿੰਡ ਚੌਹਾਲ ਦੇ ਨੇੇੜੇ ਬਣੇ ਮਾਤਾ ਦੇ ਮੰਦਿਰ ਵਿੱਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇ (Drugs) ਵਿੱਚ ਚੂਰ ਨੌਜਵਾਨ (Young) ਨੇ ਮੰਦਿਰ ਅੰਦਰ ਦਾਖਲ ਹੋਣ ਕੇ ਮਾਤਾ ਦੀਆਂ ਮੂਰਤਾਂ ਦੀ ਤੋੜਭੰਨ ਕੀਤੀ ਹੈ।

ਸੀਸੀਟੀਵੀ ‘ਚ ਕੈਦ ਬੇਅਦਬੀ ਦੀਆਂ ਤਸਵੀਰਾਂ
ਸੀਸੀਟੀਵੀ ‘ਚ ਕੈਦ ਬੇਅਦਬੀ ਦੀਆਂ ਤਸਵੀਰਾਂ
author img

By

Published : Sep 6, 2021, 1:12 PM IST

ਹੁਸ਼ਿਆਰਪੁਰ: ਚਿੰਤਪੂਰਨੀ ਮਾਰਗ ‘ਤੇ ਸਥਿਤ ਪਿੰਡ ਚੌਹਾਲ ਦੇ ਨੇੇੜੇ ਬਣੇ ਮਾਤਾ ਦੇ ਮੰਦਿਰ ਵਿੱਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇ ਵਿੱਚ ਚੂਰ ਨੌਜਵਾਨ ਨੇ ਮੰਦਿਰ ਅੰਦਰ ਦਾਖਲ ਹੋਣ ਕੇ ਮਾਤਾ ਦੀਆਂ ਮੂਰਤਾਂ ਦੀ ਤੋੜਭੰਨ ਕੀਤੀ ਹੈ। ਮੌਕੇ ਤੇ ਮੌਜੂਦ ਮੰਦਰ ਦੇ ਸੇਵਾ ਦਾਰ ਨੇ ਜਦੋਂ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਸੇਵਾਦਾਰ ਦੇ ਸਿਰ ‘ਤੇ ਲੋਹੇ ਦੀ ਰੋੜ ਨਾਲ ਵਾਰ ਕਰਕੇ ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਸਾਰੀ ਘਟਨਾ ਮੰਦਰ ‘ਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ।

ਸੀਸੀਟੀਵੀ ‘ਚ ਕੈਦ ਬੇਅਦਬੀ ਦੀਆਂ ਤਸਵੀਰਾਂ

ਘਟਨਾ ਤੋਂ ਸਮੂਹ ਹਿੰਦੂ ਸੰਗਠਨਾਂ ‘ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਤੇ ਹਿੰਦੂ ਸੰਗਠਨਾਂ ਵਿੱਚ ਵੀ ਮਾਹੌਲ ਕਾਫ਼ੀ ਤਣਾਅ ਪੂਰਨ ਹੋ ਗਿਆ। ਇਨ੍ਹਾਂ ਲੋਕਾਂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।

ਹਿੰਦੂ ਆਗੂਆਂ ਨੇ ਕਿਹਾ, ਕਿ ਪੁਲਿਸ ਮੁਲਜ਼ਮ ਖ਼ਿਲਾਫ਼ ਕੋਈ ਐਕਸ਼ਨ ਲਈ ਲੈ ਰਹੀ। ਜਿਸ ਦੇ ਵਿਰੋਧ ਵਿੱਚ ਇਨ੍ਹਾਂ ਆਗੂਆਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਥਾਣੇ ਬਾਹਰ ਧਰਨਾ ਲਗਾ ਕੇ ਬੈਠੇ ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਹਿੰਦੂ ਆਗੂਆਂ ਦਾ ਕਹਿਣਾ ਹੈ, ਕਿ ਪੁਲਿਸ ਨੇ ਪਹਿਲਾਂ ਤਾਂ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ, ਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ। ਜਿਸ ਤੋਂ ਬਾਅਦ ਸਾਰੇ ਹਿੰਦੂ ਸੰਗਠਨਾਂ ਵੱਲੋਂ ਪੁਲਿਸ ਦਾ ਜ਼ੋਰਦਾਰ ਵਿਰੋਧ ਸ਼ੁਰੂ ਕੀਤਾ ਗਿਆ।

ਹਾਲਾਂਕਿ ਇਸ ਵਿਰੋਧ ਤੋਂ ਬਾਅਦ ਮੁਲਜ਼ਮ ਨੂੰ ਮੁੜ ਤੋਂ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟੀਮ ਭੇਜੀ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਐੱਸ.ਐੱਚ.ਓ. ਸੁਰਜੀਤ ਸਿੰਘ ਨੇ ਦੱਸਿਆ, ਕਿ ਪੁਲਿਸ ਮੁਲਜ਼ਮ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ:Producer DXX ਦਾ ਨਿਹੰਗ ਸਿੰਘਾਂ ਨੇ ਚਾੜ੍ਹਿਆ ਕੁਟਾਪਾ !

ETV Bharat Logo

Copyright © 2025 Ushodaya Enterprises Pvt. Ltd., All Rights Reserved.