ਹੁਸ਼ਿਆਰਪੁਰ: ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ(Lok Sabha constituency Shri Anandpur) ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ(Lok Sabha member Manish Tewari) ਵੱਲੋਂ ਗੜ੍ਹਸ਼ੰਕਰ(Garhshankar) ਦੇ ਪਿੰਡ ਹਾਜੀਪੁਰ ਵਿਖੇ ਪਹੁੰਚ ਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕੁੱਝ ਸਮੱਸਿਆਵਾਂ ਸਬੰਧੀ ਮੌਕੇ ਤੇ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਪਿੰਡ ਹਾਜੀਪੁਰ(Village Hajipur) ਦੀ ਪੰਚਾਇਤ ਵੱਲੋਂ ਮਨੀਸ਼ ਤਿਵਾੜੀ ਨੂੰ ਕਿਹਾ ਕਿ ਕਾਂਗਰਸੀ ਪਿੰਡ ਹੋਣ ਤੇ ਵੀ ਪਿੰਡ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਅਤੇ ਪਿੰਡ ਦੀ ਮੁੱਖ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਹੈ।
ਇਸ ਮੌਕੇ ਮਨੀਸ਼ ਤਿਵਾੜੀ ਨੇ ਪਿੰਡ ਦੀ ਪੰਚਾਇਤ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਂਟ ਕਰਦਿਆਂ ਕਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾ ਕੇ ਦਿੱਤਾ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਵੱਲੋਂ ਵਿਧਾਨ ਸਭਾ ਚੋਣਾਂ ਲਈ ਗੜ੍ਹਸ਼ੰਕਰ(Garhshankar for Assembly elections) ਹਲਕੇ ਵਿੱਚ ਅੱਧਾ ਦਰਜਨ ਤੋਂ ਵੀ ਜਿਆਦਾ ਸਰਗਰਮ ਕਾਂਗਰਸੀ(Congress) ਟਿਕਟ ਦੇ ਦਾਅਵੇਦਾਰਾਂ ਬਾਰੇ ਪੁੱਛਿਆ ਤਾਂ ਮਨੀਸ਼ ਤਿਵਾੜੀ ਨੇ ਕਿਹਾ ਕਿ ਚੋਣਾਂ ਆਉਣ ਤੇ ਪਾਰਟੀ ਵਰਕਰਾਂ ਵਿੱਚ ਬੁਲਬੁਲੇ ਉਠਦੇ ਹੁੰਦੇ ਹੀ ਹਨ।
ਇਸ ਮੌਕੇ ਗੜ੍ਹਸ਼ੰਕਰ ਤੋਂ ਸੀਨੀਅਰ ਕਾਂਗਰਸੀ ਆਗੂ ਪੰਕਜ ਕ੍ਰਿਪਾਲ(Senior Congress leader Pankaj Kripal) ਨੇ ਕਿਹਾ ਕਿ ਜੇਕਰ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਗੜ੍ਹਸ਼ੰਕਰ ਤੋਂ ਬਾਹਰਲੇ ਕਾਂਗਰਸੀ ਉਮੀਦਵਾਰ ਨੂੰ ਟਿਕਟ ਦਿੱਤੀ ਗਈ, ਤਾਂ ਉਸ ਨੂੰ ਹਰ ਹਾਲ ਵਿੱਚ ਹਰਾਇਆ ਜਾਵੇਗਾ।
ਇਹ ਵੀ ਪੜ੍ਹੋ:ਮਜ਼ਦੂਰਾਂ ਲਈ ਸਰਕਾਰ ਵੱਲੋਂ ਦੀਵਾਲੀ ਤੋਹਫ਼ਾ, ਮਿਲੇਗਾ ਇਹ...