ਹੁਸ਼ਿਆਰਪੁਰ: ਪਿੰਡ ਖਨੇੜਾ ਦੀ ਨਬਾਲਿਗ ਕੁੜੀ ਨੇ ਗੁਰਦੁਆਰੇ ਦੇ ਗ੍ਰੰਥੀ 'ਤੇ ਇਲਜ਼ਾਮ ਲਗਾਏ ਕਿ ਗ੍ਰੰਥੀ ਨੇ ਗੁਰਦੁਆਰੇ 'ਚ ਉਸ ਨਾਲ ਛੇੜਛਾੜ ਕੀਤੀ ਹੈ। ਇਸ ਨੂੰ ਲੈ ਕੇ ਮਾਮਲਾ ਭਖ ਗਿਆ ਹੈ।
ਪੀੜਤ ਕੁੜੀ ਦਾ ਪਰਿਵਾਰ ਇਨਸਾਫ਼ ਲੈਣ ਲਈ ਗੁਹਾਰ ਲਗਾ ਰਿਹਾ ਹੈ ਇਸ ਨਾਲ ਹੀ ਪੀੜਤ ਪਰਿਵਾਰ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਪੁਲਿਸ ਧੋਖੇ ਨਾਲ ਮਾਫੀਨਾਮੇ 'ਤੇ ਦਸਖ਼ਤ ਕਰਵਾ ਕੇ ਗੱਲ ਖਤਮ ਕਰਨ ਦੀ ਕੋਸ਼ਿਸ ਕਰ ਰਹੀ ਹੈ ਤੇ ਦੂਜੇ ਪਾਸੇ ਪਿੰਡ ਵਾਸੀਆਂ ਨੇ ਗ੍ਰੰਥੀ ਦੇ ਹੱਕ ਵਿੱਚ ਜਾਮ ਲਗਾ ਦਿੱਤਾ।
ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਪਿੰਡ ਖਨੋੜਾ ਦੀ ਰਹਿਣ ਵਾਲੀ ਹੈ ਤੇ ਉਸਦੀ ਕੁੜੀ ਜੋ ਕਿ 10 ਕਲਾਸ ਦੀ ਵਿਦਿਆਰਥੀ ਹੈ। ਉਹ ਗੁਰਦੁਆਰੇ ਵਿੱਚ ਕੋਈ ਸਮਾਨ ਲੈਣ ਗਈ ਤੇ ਉਥੇ ਦੇ ਗ੍ਰੰਥੀ ਨੇ ਉਸ ਨੂੰ ਪਕੜ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ।
ਇਸ 'ਤੇ ਕੁੜੀ ਨੇ ਇਹ ਗੱਲ ਸਾਰੀ ਆਪਣੇ ਪਰਿਵਾਰ ਨੂੰ ਦੱਸੀ ਇਸ 'ਤੇ ਪਰਿਵਾਰ ਵੱਲੋਂ ਥਾਣਾ ਮੇਹਟੀਆਣਾ ਵਿੱਚ ਮਾਮਲਾ ਦਰਜ ਕਰਵਾਇਆ ਤੇ ਪੁਲਿਸ ਗ੍ਰੰਥੀ ਨੂੰ ਥਾਣੇ ਵਿੱਚ ਲੈ ਆਈ ਤੇ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਦੇ ਹੱਕ ਵਿੱਚ ਸੜਕ 'ਤੇ ਜਾਮ ਲਗਾ ਦਿੱਤਾ ਤੇ ਪੁਲਿਸ ਨੇ ਆਪਣੀ ਜਾਨ ਬਚਾਉਣ ਲਈ ਪੀੜਤ ਪਰਿਵਾਰ ਤੋਂ ਧੋਖੇ ਨਾਲ ਮਾਫੀਨਾਮੇ 'ਤੇ ਦਸਖ਼ਤ ਕਰਵਾ ਕੇ ਗ੍ਰੰਥੀ ਨੂੰ ਛੱਡ ਦਿੱਤਾ ਤੇ ਹੁਣ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਗੁਹਾਰ ਲਗਾ ਰਿਹਾ ਹੈ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਨੇ ਦੱਸਿਆ ਕਿ ਉਹ ਕੁੜੀ ਦੀ ਸ਼ਿਕਾਇਤ ਲੈ ਕਿ ਆਏ ਸੀ ਪਰ ਪੁਲਿਸ ਦੇ ਸਾਹਮਣੇ ਹੀ ਪਿੰਡ ਦੇ ਕੁਝ ਸ਼ਰਾਰਤੀ ਬੰਦਿਆਂ ਨੇ ਪੀੜਤ ਪਰਿਵਾਰ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਪੁਲਿਸ ਚੁਪ-ਚਾਪ ਦੇਖਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲੋ ਧੋਖੇ ਨਾਲ ਰਾਜੀਨਾਮੇ 'ਤੇ ਦਸਖ਼ਤ ਕਰਵਾ ਲੈ ਹਨ ਤੇ ਗ੍ਰੰਥੀ ਨੂੰ ਛੱਡ ਦਿੱਤਾ ਹੈ ਤੇ ਉਨ੍ਹਾਂ ਨੂੰ ਇਨਸਾਫ ਮਿਲਣਾ ਚਹੀਦਾ ਹੈ।
ਇਹ ਵੀ ਪੜੋ: ਸੁਪਰੀਮ ਦਾ ਵੱਡਾ ਫ਼ੈਸਲਾ, ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਬਿਤ ਕਰਨਾ ਹੋਵੇਗਾ ਬਹੁਮਤ
ਇਸ ਮੌਕੇ ਡੀਐਸਪੀ ਨੇ ਦੱਸਿਆ ਕਿ ਪਹਿਲਾ ਇਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਹੁਣ ਇਹ ਪੀੜਤ ਪਰਿਵਾਰ ਕਰਵਾਈ ਕਰਨ ਲਈ ਕਹਿ ਰਹੇ ਹਨ।