ਹੁਸ਼ਿਆਰਪੁਰ: ਸਿੱਧੂ ਮੂਸੇਵਾਲਾ ਅਤੇ ਕੰਦੋਵਾਲੀਆ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੁੜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਲਾਰੈਂਸ ਦਾ ਟਰਾਂਜਿਟ ਰਿਮਾਂਡ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਪੁਲਿਸ ਦੀਆਂ ਟੀਮਾਂ ਵੀ ਅੰਮ੍ਰਿਤਸਰ ਕੋਰਟ ਕੰਪਲੈਕਸ 'ਚ ਪਹੁੰਚੀਆਂ ਹਨ।
ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ, ਰਿਮਾਂਡ ਮਿਲਣ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਵੱਲੋਂ ਬਿਸ਼ਨੋਈ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਬਿਸ਼ਨੋਈ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ 2019 ਦੇ ਫਿਰੋਤੀ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਹੁਸ਼ਿਆਰਪੁਰ ਲਿਆ ਰਹੀ ਹੈ। ਇਸ ਮਾਮਲੇ ਵਿਚ ਪਹਿਲਾਂ ਤਾਂ ਫਿਰੋਤੀ ਸ਼ਰਾਬ ਦੇ ਠੇਕੇਦਾਰ ਅਤੇ ਵਪਾਰੀ ਕੋਲੋਂ ਮੰਗੀ ਗਈ ਸੀ ਉਨ੍ਹਾਂ ਤੋਂ ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਵਪਾਰੀ ਦੇ ਘਰ ’ਤੇ ਫਾਇਰਿੰਗ ਕੀਤੀ ਗਈ ਸੀ।
ਸੁਰੱਖਿਆ ਦੇ ਪੁਖਤਾ ਪ੍ਰਬੰਧ: ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲੈਂ ਜਾਂਦੇ ਸਮੇਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ। ਸੀਸੀਟੀਵੀ ਵੈਨ ਸਣੇ ਕਮਾਂਡੋਜ਼ ਵੀ ਤੈਨਾਤ ਕੀਤੇ ਗਏ, ਤਾਂ ਜੋ ਸੁਰੱਖਿਆ ਵਿੱਚ ਕੋਈ ਕੁਤਾਹੀ ਨਾ ਹੋਵੇ।
ਪੁਲਿਸ ਅਧਿਕਾਰੀ ਮੁਤਾਬਕ ਕੰਧੋਵਾਲੀਆਂ ਕਤਲ ਮਾਮਲੇ ਵਿੱਚ ਪੁਲਿਸ ਨੇ ਪੁੱਛਗਿਛ ਕੀਤੀ ਹੈ। ਸੋਮਵਾਰ ਯਾਨੀ ਅੱਜ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਟੀਮ ਰਾਣਾ ਕੰਦੋਵਾਲੀਆਂ ਕਤਲ ਕੇਸ ਵਿੱਚ ਮਿਲੀ ਜਾਣਕਾਰੀ ਨੂੰ ਲੈ ਕੇ ਗੱਲਬਾਤ ਕਰੇਗੀ।
ਇਹ ਵੀ ਪੜ੍ਹੋ: ਲੁਧਿਆਣਾ ਅਦਾਲਤ 'ਚ ਸਿਮਰਜੀਤ ਬੈਂਸ ਵਲੋਂ ਸਰੰਡਰ