ਹੁਸ਼ਿਆਰਪੁਰ: ਪੰਜਾਬ ਸਰਕਾਰ (Government of Punjab) ਵੱਲੋਂ ਜਿੱਥੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਸਰਕਾਰੀ ਦਫ਼ਤਰਾਂ (Government offices) ਵਿੱਚ ਉਦੋਂ ਹੀ ਸਹੂਲਤਾਂ ਮਿਲਣਗੀਆਂ ਜਦੋ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਮੌਜੂਦ ਹੋਣਗੇ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਸਿਵਲ ਹਸਪਤਾਲ ਗੜ੍ਹਸ਼ੰਕਰ (Civil Hospital Garhshankar) ਦੇ ਵਿੱਚ ਜਿੱਥੇ ਡਾਕਟਰਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ, ਜਿਸ ਦੇ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਸਿਵਲ ਹਸਪਤਾਲ ਗੜ੍ਹਸ਼ੰਕਰ (Civil Hospital Garhshankar) ਦੇ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਦਾ ਕਹਿਣਾ ਕਿ ਹਸਪਤਾਲ ਦੇ ਵਿੱਚ ਜਿਹੜੇ ਡਾਕਟਰ ਤੈਨਾਤ ਹਨ, ਉਹ ਆਪਣਾ ਫਰਜ਼ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ, ਪਰ ਡਾਕਟਰ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ।
ਇਸ ਸਬੰਧ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਐਸ.ਐੱਮ.ਓ. ਰਮਨ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਐਮਰਜੈਂਸੀ (Emergency at Civil Hospital Garhshankar) ਡਿਪਾਰਟਮੈਂਟ 7 ਪੋਸਟਾਂ ਵਿੱਚ 3 ਡਾਕਟਰ ਕੰਮ ਕਰ ਰਹੇ ਹਨ, ਗਾਇਨੀ ਡਾਕਟਰ ਦੀ ਪੋਸਟ ਖਾਲੀ, ਲੈਬੋਰਟਰੀ ਦੀਆਂ 5 ਪੋਸਟਾਂ ਨੂੰ 2 ਭਰੀਆ ਹਨ, ਫਾਰਮਾਂ ਐਸੀ ਦੀਆਂ 3 ਪੋਸਟਾਂ ਖਾਲੀ ਹਨ, ਚੀਫ਼ ਫਾਰਮੈਸੇਟ ਦੀ ਪੋਸਟ ਖਾਲੀ ਹੈ।
ਇਹ ਵੀ ਪੜ੍ਹੋ:ਬਜਟ ਸੈਸ਼ਨ ਦਾ ਦੂਜਾ ਦਿਨ: ਮਾਈਨਿੰਗ ਨੂੰ ਲੈ ਕੇ ਹੋਇਆ ਹੰਗਾਮਾ,ਕੈਪਟਨ 'ਤੇ ਵੀ ਉੱਠੇ ਸਵਾਲ
ਐੱਸ.ਐੱਮ.ਓ ਗੜ੍ਹਸ਼ੰਕਰ ਰਮਨ ਕੁਮਾਰ ਨੇ ਦੱਸਿਆ ਕਿ ਉਹ ਸਮੇਂ ਸਿਰ ਸਰਕਾਰ ਨੂੰ ਸੁਚਿੱਤ ਕੀਤਾ ਜਾਂਦਾ ਹੈ ਅਤੇ ਪੋਸਟਾਂ ਨੂੰ ਭਰਨ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਘੱਟ ਹੋਣ ਕਰਕੇ ਇੱਥੇ ਇਲਾਜ ਕਰਵਾਉਣ ਆਉਣ ਵਾਲੇ ਮਰੀਜਾ ਨੂੰ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਬਜਟ ਸੈਸ਼ਨ ਦਾ ਦੂਜਾ ਦਿਨ: ਸਰਕਾਰ ਵੱਲੋਂ ਲਏ ਗਏ ਇਤਿਹਾਸਿਕ ਅਤੇ ਨਿਵੇਕਲੇ ਫੈਸਲੇ- CM ਮਾਨ