ETV Bharat / state

ਕਾਰਗਿਲ ਫ਼ਤਿਹ ਦਿਵਸ: ਹੁਸ਼ਿਆਰਪੁਰ ਦੇ 2 ਜਵਾਨ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਹੋਏ ਸ਼ਹੀਦ - ਕਾਰਗਿਲ ਜੰਗ 'ਚ ਸ਼ਹੀਦੀ

ਕਾਰਗਿਲ ਜੰਗ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਕਈ ਅਜਿਹੇ ਸ਼ਹੀਦ ਸਨ ਜਿਨ੍ਹਾਂ ਬਿਨਾਂ ਸੋਚੇ ਭਾਰਤ ਮਾਤਾ ਦੀ ਰੱਖਿਆ ਲਈ ਦੁਸ਼ਮਣਾਂ ਨੂੰ ਹਾਰ ਦਾ ਸਵਾਦ ਚਖਾਇਆ ਸੀ। ਇਨ੍ਹਾਂ ਸ਼ਹੀਦਾਂ ਦੀ ਸੂਚੀ 'ਚ ਸ਼ਾਮਲ ਸਨ ਜ਼ਿਲ੍ਹਾ ਹੁਸ਼ਿਆਰਪੁਰ ਦੇ 2 ਜਵਾਨ ਸ਼ਹੀਦ ਰਣਜੀਤ ਸਿੰਘ ਅਤੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ।

ਕਾਰਗਿਲ ਫ਼ਤਿਹ ਦਿਵਸ: ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਜਵਾਨ ਜਿਨ੍ਹਾਂ ਦੁਸ਼ਮਣ ਦੇ ਖੱਟੇ ਕੀਤੇ ਸਨ ਦੰਦ

author img

By

Published : Jul 26, 2020, 1:49 PM IST

ਹੁਸ਼ਿਆਰਪੁਰ: ਸਾਲ 1999 'ਚ ਭਾਰਤ ਪਾਕਿਸਤਾਨ ਦੀ ਕਾਰਗਿਲ ਜੰਗ 'ਚ ਪੰਜਾਬ ਦੀਆਂ ਅਨੇਕਾਂ ਹੀ ਮਾਵਾਂ ਨੇ ਆਪਣੇ ਪੁੱਤ ਦੇਸ਼ ਦੀ ਸੇਵਾ ਲਈ ਕੁਰਬਾਨ ਕਰ ਦਿੱਤੇ। ਇਨ੍ਹਾਂ ਸ਼ਹੀਦ ਹੋਏ ਸਿੱਖ ਰੈਜੀਮੈਂਟ ਦੇ ਜਵਾਨਾਂ 'ਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਸਭ ਤੋਂ ਉੱਪਰ ਹੈ, ਜਿੱਥੋਂ ਦੇ ਕਰੀਬ 13 ਜਵਾਨ ਪਾਕਿਸਤਾਨ ਨਾਲ ਧਰਤੀ ਮਾਤਾ ਖਾਤਰ ਲੋਹਾ ਲੈਂਦੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੀਆਂ ਸ਼ਹੀਦੀਆਂ ਲਈ ਦੇਸ਼ ਵਿੱਚ ਯਾਦ ਕੀਤਾ ਜਾਂਦਾ ਹੈ।

ਕਾਰਗਿਲ ਫ਼ਤਿਹ ਦਿਵਸ: ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਜਵਾਨ ਜਿਨ੍ਹਾਂ ਦੁਸ਼ਮਣ ਦੇ ਖੱਟੇ ਕੀਤੇ ਸਨ ਦੰਦ

ਇਨ੍ਹਾਂ ਅਮਰ ਸ਼ਹੀਦਾਂ ਦੀ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਪਿੰਡ ਰਾਰਾ ਦੇ ਜਵਾਨ ਅੱਠ ਸਿੱਖ ਰੈਜ਼ੀਮੈਂਟ ਦੇ ਸ਼ਹੀਦ ਰਣਜੀਤ ਸਿੰਘ ਹਨ ਜਿਨ੍ਹਾਂ ਮਹਿਜ਼ 29 ਸਾਲ ਦੀ ਉਮਰ 'ਚ ਦੇਸ਼ ਖਾਤਰ ਆਪਣੀ ਜਾਨ ਨਿਛਾਵਰ ਕਰ ਦਿੱਤੀ।

ਸ਼ਹੀਦ ਰਣਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਮੁਤਾਬਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਘਰ ਕਦੇ ਅਜਿਹੀ ਖ਼ਬਰ ਆਵੇਗੀ ਜੋ ਉਨ੍ਹਾਂ ਦਾ ਵਿਹੜਾ ਸੁੰਨਾ ਕਰ ਦੇਵੇਗੀ। ਰਣਜੀਤ ਸਿੰਘ ਘਰ ਤੋਂ ਪਠਾਨਕੋਟ ਲਈ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਕਾਰਗਿੱਲ ਭੇਜ ਦਿੱਤਾ ਗਿਆ ਜਿਸ ਮਗਰੋਂ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਹੀ ਘਰ ਪਹੁੰਚੀ। ਰਣਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਮੇਸਾਂ ਹੀ ਆਪਣੇ ਪਤੀ ਦੀ ਕਮੀ ਖੱਲਦੀ ਰਹੇਗੀ।

ਕੁਝ ਅਜਿਹੀ ਹੀ ਕਹਾਣੀ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਦੀ ਹੈ ਜੋ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਪਿੰਡ ਮਿਆਣੀ ਨਾਲ ਸੰਬੰਧ ਰੱਖਦੇ ਸਨ ਅਤੇ ਸ਼ਹੀਦ ਰਣਜੀਤ ਸਿੰਘ ਦੇ ਨਾਲ ਹੀ ਆਪਣੇ ਜਾਨ ਦੇਸ਼ ਦੇ ਪਿਆਰ ਲਈ ਕੁਰਬਾਨ ਕਰ ਗਏ।

ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਮੁਤਾਬਕ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਪਤੀ ਕਾਰਗਿਲ ਦੀ ਲੜਾਈ ਲੜਨ ਜਾ ਰਹੇ ਹਨ। ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਸਾਥੀ ਸੂਬੇਦਾਰ ਜੋਗਿੰਦਰ ਸਿੰਘ ਦੀ ਸ਼ਹੀਦੀ ਦੀ ਖਬਰ ਲੈ ਕੇ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਜੋਗਿੰਦਰ ਸਿੰਘ ਅਕਸਰ ਉਨ੍ਹਾਂ ਦੇ ਬੱਚਿਆਂ ਨੂੰ ਕਹਿੰਦੇ ਹੁੰਦੇ ਸਨ ਕਿ ਉਨ੍ਹਾਂ ਨਾਲ ਜ਼ਿਆਦਾ ਮੋਹ ਨਾ ਰੱਖਣ ਕਿਉਂਕਿ ਉਨ੍ਹਾਂ ਨੂੰ ਸ਼ਾਇਦ ਪਤਾ ਸੀ ਕਿ ਇਕ ਦਿਨ ਉਹ ਆਪਣੀ ਜ਼ਿੰਦਗੀ ਭਾਰਤ ਮਾਤਾ ਲਈ ਕੁਰਬਾਨ ਕਰਨ ਲੱਗਿਆਂ ਇੱਕ ਪੱਲ ਵੀ ਨਹੀਂ ਸੋਚਣਗੇ।

ਕਾਰਗਿਲ ਵਿਜੇ ਦਿਵਸ ਮੌਕੇ ਈਟੀਵੀ ਭਾਰਤ ਪੰਜਾਬ ਦੀ ਟੀਮ ਵੱਲੋਂ ਇਨ੍ਹਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

ETV Bharat Logo

Copyright © 2024 Ushodaya Enterprises Pvt. Ltd., All Rights Reserved.