ਹੁਸ਼ਿਆਰਪੁਰ : 26 ਸਾਲਾ ਜਸਵਿੰਦਰ ਸਿੰਘ, ਜੋ ਕਿ ਪਿੰਡ ਸਰਾਂਕ ਦਾ ਰਹਿਣ ਵਾਲਾ ਹੈ। ਉਸ ਨੇ ਨੇ ਲੀਬੀਆ 'ਚ 4 ਮਹੀਨਿਆਂ ਤੋਂ ਆਪਣੇ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨੇ ਦੱਸਿਆ ਕਿ ਉਸ ਨੇ ਹਰਿਆਣਾ ਦੇ ਇਕ ਏਜੰਟ ਨਾਲ ਦਸੰਬਰ ਮਹੀਨੇ 'ਚ ਸਪੇਨ ਜਾਣ ਲਈ ਗੱਲ ਕੀਤੀ ਸੀ, ਜਿਸ ਨਾਲ ਸਿੱਧੇ ਸਪੇਨ ਭੇਜਣ ਲਈ 15 ਲੱਖ ਦਾ ਮਾਮਲਾ ਤੈਅ ਹੋ ਗਿਆ ਅਤੇ ਇਹ ਸਾਰੀ ਰਕਮ ਸਪੇਨ ਪਹੁੰਚ ਕੇ ਏਜੰਟ ਨੂੰ ਦਿੱਤੀ ਜਾਣੀ ਸੀ। ਏਜੰਟ ਨੇ ਜਨਵਰੀ ਮਹੀਨੇ ਵਿੱਚ ਫੋਨ ਕਰ ਕੇ 14 ਜਨਵਰੀ ਨੂੰ ਦਿੱਲੀ ਜਾਣ ਲਈ ਕਿਹਾ। ਜਿੱਥੋਂ ਦੁਬਈ ਦੀ ਟਿਕਟ ਏਜੰਟ ਨੇ ਸਿੱਧੀ ਬੁੱਕ ਕਰਵਾਈ ਸੀ।
ਸਪੇਨ ਭੇਜਣ ਦੇ ਬਹਾਨੇ ਪਹਿਲਾਂ ਦੁਬਈ, ਫਿਰ ਕੁਵੈਤ ਤੇ ਫਿਰ ਛੱਡਿਆ ਲੀਬੀਆ : ਦੁਬਈ ਪਹੁੰਚਣ 'ਤੇ ਉਨ੍ਹਾਂ ਪੰਜ ਦਿਨ ਉੱਥੇ ਇਕ ਏਜੰਟ ਕੋਲ ਰੱਖਿਆ ਗਿਆ। ਏਜੰਟ ਨਾਲ ਗੱਲ ਕੀਤੀ, ਜਿਸ ਰਾਹੀਂ ਸਾਨੂੰ ਦੱਸਿਆ ਗਿਆ ਕਿ ਤੁਹਾਡਾ ਸ਼ੈਨੇਗਨ ਵੀਜ਼ਾ ਲੱਗ ਗਿਆ ਹੈ। ਇੱਥੋਂ ਤੁਹਾਨੂੰ ਸਿੱਧਾ ਯੂਰਪ ਭੇਜਿਆ ਜਾਵੇਗਾ, ਪਰ ਇਸ ਦੇ ਉਲਟ ਦੁਬਈ ਦੇ ਏਜੰਟ ਸਾਨੂੰ ਕੁਵੈਤ ਅਤੇ ਫਿਰ ਲੀਬੀਆ ਲੈ ਗਏ। ਇਸ ਸਾਰੀ ਕਾਰਵਾਈ ਵਿੱਚ ਸਾਨੂੰ ਇੱਕ ਤੋਂ ਦੂਜੀ ਥਾਂ ਵੱਖ-ਵੱਖ ਏਜੰਟਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਏਜੰਟ ਨੇ ਸਾਨੂੰ ਲੀਬੀਆ 'ਚ ਰੱਖਿਆ ਸੀ, ਉੱਥੇ ਸਾਨੂੰ 3 ਦਿਨ ਲਈ ਸਿਰਫ ਇੱਕ ਰੋਟੀ ਦਿੱਤੀ ਗਈ ਅਤੇ ਸੌਣ ਲਈ ਖੰਡਰ ਬਣੇ ਘਰ ਵਿੱਚ ਰੱਖਿਆ ਗਿਆ ਸੀ।
- ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਪੰਜਾਬੀਆਂ ਦਾ ਚਮਕਾਇਆ ਨਾਂ, ਕਰਾਟੇ ਮੁਕਾਬਲੇਬਾਜ਼ੀ 'ਚ ਜਿੱਤਿਆ ਸੋਨ ਤਮਗ਼ਾ
- ਦਰਬਾਰ ਸਾਹਿਬ ਕੋਲ ਹੋਇਆ ਜਬਰਦਸਤ ਧਮਾਕਾ, ਪੁਲਿਸ ਨੇ ਕਿਹਾ- ਕੋਈ ਡਰ ਵਾਲੀ ਗੱਲ ਨਹੀਂ
- ਪਰਮਜੀਤ ਸਿੰਘ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ, "ਅੰਤਿਮ ਰਸਮਾਂ ਲਈ ਮ੍ਰਿਤਕ ਦੇਹ ਪੰਜਾਬ ਲਿਆਵੇ ਸਰਕਾਰ"
ਲੀਬੀਆ ਤੋਂ ਵੀ 700 ਕਿਲੋਮੀਟਰ ਦੂਰ ਲਿਜਾ ਕੇ ਜੇਲ੍ਹ ਭੇਜਿਆ : 8 ਦਿਨ ਬਿਤਾਉਣ ਤੋਂ ਬਾਅਦ, ਲੀਬੀਆ ਦੇ ਏਜੰਟ ਦੁਆਰਾ ਕਿਸੇ ਹੋਰ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਲੀਬੀਆ ਤੋਂ 700 ਕਿਲੋਮੀਟਰ ਦੂਰ ਲਿਜਾਇਆ ਗਿਆ। ਜਿੱਥੇ ਨਾ ਤਾਂ ਸਾਡੇ ਫੋਨ ਕੰਮ ਕਰ ਰਹੇ ਸਨ ਅਤੇ ਨਾ ਹੀ ਕੋਈ ਭਾਰਤੀ। ਉਥੋਂ ਦੇ ਇੱਕ ਵਿਅਕਤੀ ਨੂੰ ਮਨਾ ਕੇ ਹੌਸਲਾ ਅਫ਼ਜ਼ਾਈ ਕਰ ਕੇ ਉਸ ਦੇ ਘਰ ਅਤੇ ਏਜੰਟ ਨਾਲ ਗੱਲ ਕੀਤੀ, ਪਰ ਏਜੰਟ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਸਾਨੂੰ ਉੱਥੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਇੱਥੇ ਲੋਕ ਪੈਸੇ ਲੈ ਕੇ ਲੋਕਾਂ ਨੂੰ ਛੱਡ ਰਹੇ ਹਨ, ਜਿਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ।
ਪਰਿਵਾਰ ਨੇ ਪੁਲਿਸ ਤੇ ਭਾਜਪਾ ਆਗੂ ਦਾ ਕੀਤਾ ਧੰਨਵਾਦ : ਪਰਿਵਾਰਕ ਮੈਂਬਰਾਂ ਵੱਲੋਂ ਉਕਤ ਏਜੰਟਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਉਥੋਂ ਛੁਡਵਾਇਆ ਗਿਆ ਅਤੇ ਵਾਪਸ ਭਾਰਤ ਭੇਜ ਦਿੱਤਾ ਗਿਆ। ਪਿਤਾ ਅਸ਼ੋਕ ਨੇ ਦੱਸਿਆ ਕਿ ਜਲਦ ਹੀ ਬੇਟੇ 'ਤੇ ਹੋਏ ਤਸ਼ੱਦਦ ਅਤੇ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉੱਥੇ ਹੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਆਪਣੇ ਘਰ ਲਿਆਉਣ ਦੀ ਮਦਦ ਕਰਨ ਲਈ ਦਸੂਹਾ ਦੇ ਬੀਜੇਪੀ ਆਗੂ ਰਘੂਨਾਥ ਰਾਣਾ ਜੀ ਦਾ ਧੰਨਵਾਦ ਕੀਤਾ।