ਹੁਸ਼ਿਆਰਪੁਰ: ਇਕ ਪਾਸੇ ਤਾਂ ਹੁਸ਼ਿਆਰਪੁਰ ਪੁਲਿਸ ਵੱਲੋਂ 15 ਅਗਸਤ ਦੇ ਸਬੰਧ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਆਪਣੇ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀਆਂ ਪੁਲਿਸ ਵਲੋਂ ਆਪਣੇ ਸ਼ੋਸਲ ਮੀਡੀਆ ਅਕਾਉਂਟ ‘ਤੇ ਫੋਟੋਆਂ ਪਾ ਕੇ ਲੋਕਾਂ ਦੀ ਖੂਬ ਵਾਹ ਵਾਹੀ ਵੀ ਖੱਟੀ ਜਾ ਰਹੀ ਹੈ।
ਬੀਤੀ ਰਾਤ ਹੁਸਿ਼ਆਰਪੁਰ ‘ਚ ਪੁਲਿਸ ਦੇ ਇਹ ਸਾਰੇ ਪ੍ਰਬੰਧ ਅਤੇ ਸੁਰੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋ ਗਏ ਜਦੋਂ ਚੋਰਾਂ ਨੇ ਸ਼ਹਿਰ ਦੇ ਮੇਨ ਬਾਜ਼ਾਰਾਂ ‘ਚ ਹੀ 5 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਸਾਮਾਨ ਅਤੇ ਨਕਦੀ ਚੋਰੀ ਕਰ ਲਈ।
ਚੋਰਾਂ ਵੱਲੋਂ ਸਿਵਲ ਹਸਪਤਾਲ ਰੋਡ ‘ਤੇ ਸਥਿਤ 3 ਬੈਟਰੀਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸ਼ਹਿਰ ਦੇ ਗਊਸ਼ਾਲਾ ਬਾਜ਼ਾਰ ਅਤੇ ਕਮੇਟੀ ਬਾਜ਼ਾਰ ‘ਚ ਸਥਿਤ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।
ਸਿਵਲ ਹਸਪਤਾਲ ਸਾਹਮਣੇ ਹੋਈਆਂ ਚੋਰੀ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਚੋਰੀ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਸ਼ਹਿਰ ਦੇ ਭੀੜਭਾੜ ਵਾਲੇ ਇਲਾਕਿਆਂ ‘ਚ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਗਊਸ਼ਾਲਾ ਬਾਜਾ਼ਰ ‘ਚ ਸਥਿਤ ਹੋਲਸੇਲ ਦੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਸਾਰੇ ਮਾਮਲੇ ਸਬੰਧੀ ਜਦੋਂ ਐਸਐਚਓ ਤਲਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋਂ ਆਪਣੀ ਨਾਕਾਮੀ ਨੂੰ ਛੁਪਾਉਂਦਿਆਂ ਪੱਤਰਕਾਰ ਨੂੰ ਜਵਾਬ ਦਿੱਤੇ ਬਿਨ੍ਹਾਂ ਹੀ ਘਟਨਾ ਸਥਾਨ ਉੱਪਰੋਂ ਚੱਲਦੇ ਬਣੇ।
ਇਹ ਵੀ ਪੜ੍ਹੋ:MURDER: ਤਸਵੀਰਾਂ ਰਾਹੀਂ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ