ਹੁਸ਼ਿਆਰਪੁਰ: ਵਾਰਡ ਨੰਬਰ 9 ਅਧੀਨ ਆਉਂਦੇ ਮੁਹੱਲਾ ਸੰਤ ਫਰੀਦ ਨਗਰ ਅਤੇ ਗੁਰਦਿੱਤ ਨਗਰ ਵਿੱਚ ਪਿਛਲੇ ਲਗਭਗ 1 ਮਹੀਨੇ ਤੋਂ ਲੋਕਾਂ ਦੇ ਘਰਾਂ ਵਿੱਚ ਗੰਦਾ ਗੋਹੇ ਵਾਲਾ ਪਾਣੀ ਆ ਰਿਹਾ ਹੈ ਅਤੇ ਲੋਕ ਗੰਦਾ ਪਾਣੀ ਪੀਣ (Drink Dirty Water) ਲਈ ਮਜ਼ਬੂਰ ਹਨ। ਲੋਕਾਂ ਵੱਲੋਂ ਵਾਰਡ ਦੇ ਐਮਸੀ ਨੂੰ ਵੀ ਇਸ ਬਾਬਤ ਜਾਣੂ ਕਰਵਾ ਦਿੱਤੇ ਹੈ ਪਰ ਨਗਰ ਨਿਗਮ ਵਿੱਚ ਹੜਤਾਲ ਚੱਲ ਰਹੀ ਹੈ। ਜਿਸ ਕਾਰਨ ਕੌਂਸਲਰ (Counselor)ਬੇਵੱਸ ਹੀ ਨਜ਼ਰ ਆ ਰਹੀ ਹੈ।
ਇਸ ਮੌਕੇ ਮੁਹੱਲਾ ਨਿਵਾਸੀ ਸੀਮਾ ਪਟੇਲ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਪਾਣੀ ਵਿਚ ਗੋਹਾ ਮਿਕਸ (Mix) ਹੋ ਕੇ ਆ ਰਿਹਾ ਹੈ। ਇਹ ਪਾਣੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਸੀਬੀ ਮਸ਼ੀਨ ਵੱਲੋਂ ਪਟਾਈ ਕੀਤੀ ਗਈ ਸੀ। ਜਿਸ ਦੌਰਾਨ ਪਾਈਪ ਲਾਈਨ ਨੁਕਸਾਨੀ ਗਈ ਸੀ, ਜਿਸ ਕਾਰਨ ਗੰਦਾ ਪਾਣੀ ਸਾਫ਼ ਪਾਣੀ ਵਿਚ ਮਿਕਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਪਾਸੇ ਕੋਰੋਨਾ ਮਹਾਂਮਾਰੀ ਦਾ ਕਾਲ ਚੱਲ ਰਿਹਾ ਹੈ। ਉਥੇ ਹੀ ਗੰਦਾ ਪਾਣੀ ਪੀਣ ਨਾਲ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਸੁਭਾਵਿਕ ਹੀ ਹੈ। ਉਨ੍ਹਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਪਾਈਪ ਲਾਈਨ ਜਲਦੀ ਠੀਕ ਕੀਤੀ ਜਾਵੇ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਕੌਂਸਲਰ ਨਸੀਬ ਕੌਰ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਮੁਲਾਜ਼ਮ ਹੜਤਾਲ ਉਤੇ ਹਨ। ਹੜਤਾਲ ਖਤਮ ਹੋਣ ਉਤੇ ਹੀ ਪਾਈਪ ਲਾਈਨ ਦਾ ਹੱਲ ਹੋਵੇਗਾ।
ਇਹ ਵੀ ਪੜੋ:ਜਗਰਾਓਂ ਨਗਰ ਕੌਂਸਲ ਤੇ ਨਾਮੀ ਸੰਸਥਾ ਕਿਉਂ ਹੋਈਆਂ ਆਹਮੋ-ਸਾਹਮਣੇ ?