ਹੁਸ਼ਿਆਰਪੁਰ: ਬਚਪਨ ਤੋਂ ਹੀ ਸਾਹਿਤ ਪੜ੍ਹਨ ’ਚ ਦਿਲਚਸਪੀ ਰੱਖਣ ਵਾਲੇ ਦੁਆਰਕਾ ਭਾਰਤੀ ਜੋ ਕਿ ਪੇਸ਼ੇ ਵੱਜੋਂ ਮੋਚੀ ਹਨ। ਪਰ ਲਿਖਣ ਦੇ ਸ਼ੌਂਕ ਦੇ ਚੱਲਦੇ ਉਹ ਹੁਣ ਤੱਕ 10 ਤੋਂ ਜਿਆਦਾ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਇੱਕ ਕਿਤਾਬ ਸਵੈ- ਕਲਪਨਾ ਮੋਚੀ ਹੈ। ਜਿਸ ’ਤੇ ਪੰਜਾਬ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਖੋਜ ਕਰ ਰਹੇ ਹਨ।
ਲੇਖਕ ਦੁਆਰਕਾ ਭਾਰਤੀ ਹੁਸ਼ਿਆਰਪੁਰ ਦੇ ਟਾਂਡਾ ਰੋਡ ਨੇੜੇ ਮੁਹੱਲਾ ਸੁਭਾਸ਼ ਨਗਰ ਵਿੱਚ ਇਕ ਛੋਟਾ ਜਿਹੇ ਜੁੱਤੀ ਨਿਰਮਾਤਾ ਹਨ । 72 ਸਾਲ ਦੇ ਦੁਆਰਕਾ ਭਾਰਤੀ ਬਚਪਨ ਤੋਂ ਸਾਹਿਤ ਪੜ੍ਹਨ ਦੀ ਇੱਛਾ ਰੱਖਦੇ ਸੀ ਆਪਣੀ ਇੱਛਾ ਦੇ ਚੱਲਦੇ ਅੱਜ ਉਹ ਇੱਕ ਲੇਖਕ ਹਨ।
ਦੁਆਰਕਾ ਭਾਰਤੀ ਦੀ ਆਪਣੀ ਲਿਖੀ ਕਵਿਤਾ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ’ਚ ਐਮ.ਏ. ਪਾਠਕਰਮ ’ਚ ਸ਼ਾਮਲ ਹਨ। ਉਨ੍ਹਾਂ ਦਾ ਸੰਕਲਪ ਹੈ ਕਿ ਉਹ ਆਣੀ ਕਲਮ ਦੇ ਸਹਾਰੇ ਸਮਾਜ ਤੇ ਸਾਹਿਤ ਦੀ ਸੇਵਾ ਕਰਦੇ ਰਹਿਣਗੇ।
ਇਹ ਵੀ ਪੜੋ: ਲੁਧਿਆਣਾ ’ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਾਈ ਓਪਨ ਜੇਲ੍ਹ