ਹੁਸ਼ਿਆਰਪੁਰ: ਲਾਗਲੇ ਪਿੰਡ ਲੰਗੇਰੀ ਦੇ ਬਾਹਰਲੇ ਹਿੱਸੇ ਦੇ ਕਰੀਬ ਅੱਧਾ ਦਰਜਨ ਦੇ ਕਰੀਬ ਘਰਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਲੋਕ ਪਿਛਲੇ ਦੋ ਮਹੀਨਿਆ ਤੋਂ ਗੰਦੇ ਨਾਲੇ ਹੇਠ ਖੁਦ ਤੋਂ ਲਗਾਈ ਪਾਣੀ ਦੀ ਟੂਟੀ ਤੋਂ ਪਾਣੀ ਭਰਨ ਲਈ ਮਜਬੂਰ ਹਨ।
ਇਸ ਸਬੰਧ ’ਚ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਉਨ੍ਹਾਂ ਦੇ ਅੱਧਾ ਦਰਜਨ ਘਰਾਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕੀਤੀ।ਪਰ ਪੰਚਾਇਤ ਨੇ ਪਿੰਡ ਵਿਚਲੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਨੂੰ ਖ਼ਰਾਬ ਹੋਣ ਦਾ ਬਹਾਣਾ ਬਣਾ ਕੇ ਗੱਲ ਟਾਲ ਦਿੱਤੀ, ਜਦਕਿ ਸਾਰੇ ਪਿੰਡ ਵਿਚ ਪਾਣੀ ਆ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਲਗਾਤਾਰ ਪਾਣੀ ਦੇ ਬਿੱਲ ਵੀ ਜਮਾ ਕਰਵਾ ਰਹੇ ਹਨ ਪਰ ਪਾਣੀ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਜਨਤਕ ਟੂਟੀ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ।
ਸਮੱਸਿਆ ਦਾ ਜਲਦ ਕੀਤਾ ਜਾਵੇਗਾ ਹੱਲ- ਸਰਪੰਚ
ਦੂਜੇ ਪਾਸੇ ਇਸ ਸਬੰਧ ’ਚ ਪਿੰਡ ਦੇ ਸਰੰਪਚ ਨੇ ਦੱਸਿਆ ਕਿ ਪਿੰਡ ’ਚ ਨਿਮਿਸ਼ਾ ਮਹਿਤਾ ਦੇ ਉੱਦਮਾਂ ਨਾਲ ਨਵਾਂ ਟਿਊਬਵੈੱਲ ਪਾਸ ਹੋ ਗਿਆ ਹੈ। ਜਲਦ ਹੀ ਇਨ੍ਹਾਂ ਘਰਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: ਹਰਿਆਣਾ ਸਰਕਾਰ ਨੇ ਬਲੈਕ ਫੰਗਸ ਨੂੰ ਐਲਾਨਿਆ ਨੋਟੀਫਾਈਡ ਰੋਗ, ਜਾਣੋ ਕੀ ਹਨ ਲੱਛਣ ਅਤੇ ਕਿਵੇਂ ਕਰੀਏ ਬਚਾਅ