ETV Bharat / state

ਫੈਕਟਰੀ ਕਾਰਨ ਧਰਤੀ ਦਾ ਪਾਣੀ ਹੋਇਆ ਗੰਦਲਾ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਰੰਧਾਵਾ (Village Randhawa of Halka Dasuha) ਦੇ ਬੇਹੱਦ ਨਜ਼ਦੀਕ ਠੰਡ ਮੇਲੇ ਅਤੇ ਸ਼ਰਾਬ ਦੀ ਫੈਕਟਰੀ (Liquor factory) ਹੋਣ ਕਾਰਨ ਪਿੰਡ ਵਾਸੀ ਨਰਕ ਤੋਂ ਵੀ ਬੁਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੀਣ ਵਾਲੀ ਪਾਣੀ ਗੰਦਲਾ ਹੋ ਚੁੱਕਾ ਹੈ।

ਫੈਕਟਰੀ ਕਾਰਨ ਧਰਤੀ ਦਾ ਪਾਣੀ ਹੋਇਆ ਗੰਦਲਾ
ਫੈਕਟਰੀ ਕਾਰਨ ਧਰਤੀ ਦਾ ਪਾਣੀ ਹੋਇਆ ਗੰਦਲਾ
author img

By

Published : Aug 8, 2022, 2:00 PM IST

ਹੁਸ਼ਿਆਰਪੁਰ: ਪੰਜ ਦਰਿਆਵਾਂ ਦੇ ਨਾਮ ਨਾਲ ਜਾਣਿਆ ਜਾਣ ਵਾਲੇ ਪੰਜਾਬ (Panjab) ਅੱਜ ਜਿੱਥੇ ਪਾਣੀ ਤੋਂ ਵਾਂਝਾ ਹੁੰਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਪੰਜਾਬ (Panjab) ਦਾ ਪਾਣੀ ਦਿਨੋਂ-ਦਿਨ ਜ਼ਹਿਰਲੀ ਹੁੰਦਾ ਜਾ ਰਿਹਾ ਹੈ। ਜਿਸ ਦੀ ਇੱਕ ਤਸਵੀਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਫੈਕਟਰੀ ਦੇ ਕਾਰਨ ਪੂਰੇ ਇਲਾਕੇ ਦੀ ਧਰਤੀ ਦਾ ਪਾਣੀ ਗੰਦਲਾ ਕਰ ਰਹੀ ਹੈ। ਜਿਸ ਕਰਕੇ ਇਲਾਕੇ ਵਿੱਚ ਲੋਕਾਂ ਦੀ ਮੌਤ (Death of people) ਵੀ ਹੋ ਰਹੀ ਹੈ।

ਹਲਕਾ ਦਸੂਹਾ ਦੇ ਪਿੰਡ ਰੰਧਾਵਾ (Village Randhawa of Halka Dasuha) ਦੇ ਬੇਹੱਦ ਨਜ਼ਦੀਕ ਠੰਡ ਮੇਲੇ ਅਤੇ ਸ਼ਰਾਬ ਦੀ ਫੈਕਟਰੀ (Liquor factory) ਹੋਣ ਕਾਰਨ ਪਿੰਡ ਵਾਸੀ ਨਰਕ ਤੋਂ ਵੀ ਬੁਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਤਸਵੀਰਾਂ ਜੋ ਤੁਸੀਂ ਆਪਣੀ ਸਕ੍ਰੀਨ ‘ਤੇ ਵੇਖ ਰਹੇ ਹੋ, ਇਹ ਤਸਵੀਰਾਂ ਪਿੰਡ ‘ਚ ਲੱਗੇ ਟਿਊਬਵੈੱਲ ਦੀਆਂ ਹਨ। ਜਿੱਥੇ ਕਿ ਜ਼ਹਿਰੀਲਾ ਪਾਣੀ ਆਉਂਦੇ ਅਤੇ ਪਾਣੀ ਦਾ ਹਰ ਰੰਗ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਇਸ ਨੂੰ ਸ਼ਬਦਾਂ ‘ਚ ਬਿਆਨ ਬਿਆਨ ਕਰਨਾ ਸੰਭਵ ਹੀ ਨਹੀਂ ਬਲਕਿ ਨਾਮੁਮਕਿਨ ਹੈ।

ਫੈਕਟਰੀ ਕਾਰਨ ਧਰਤੀ ਦਾ ਪਾਣੀ ਹੋਇਆ ਗੰਦਲਾ

ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਵੱਖ-ਵੱਖ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ (Farmer leaders) ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਇਸ ਮਿੱਲ ਵਿਰੁੱਧ ਸੰਘਰਸ਼ ਵਿੱਢਿਆ ਗਿਆ ਹੈ, ਪਰ ਨਾ ਤਾਂ ਸਰਕਾਰ ਵੱਲੋਂ ਹੀ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ, ਜਿਸ ਕਾਰਨ ਪਿੰਡ ਵਾਸੀ ਬੇਹੱਦ ਨਿਰਾਸ਼ ਹੋ ਚੁੱਕੇ ਹਨ। ਇੱਥੋਂ ਤੱਕ ਕਿ ਨਜ਼ਦੀਕੀ ਪਿੰਡ ਦੀ ਇਕ ਲੜਕੀ ਦੀ ਵੀ ਜ਼ਹਿਰੀਲਾ ਪਾਣੀ ਪੀਣ ਕਾਰਨ ਮੌਤ ਹੋ ਗਈ ਹੈ, ਪਰ ਬਾਵਜੂਦ ਇਸ ਦੇ ਮੇਲ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ।

ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਤਾਂ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਇੱਥੇ ਪਹੁੰਚ ਕੇ ਰੱਜ ਕੇ ਸਿਆਸਤ ਕੀਤੀ ਜਾਂਦੀ ਸੀ, ਪਰ ਹੁਣ ਜਦੋਂ ਉਨ੍ਹਾਂ ਨੂੰ ਜਿੱਤ ਹਾਸਲ ਹੋ ਚੁੱਕੀ ਹੈ, ਤਾਂ ਹੁਣ ਉਨ੍ਹਾਂ ਵੱਲੋਂ ਕਦੇ ਵੀ ਆ ਕੇ ਮੌਕਾ ਤੱਕ ਨਹੀਂ ਦੇਖਿਆ ਗਿਆ। ਇਸ ਮੌਕੇ ਕਿਸਾਨ ਆਗੂ ਪਰਮਜੀਤ ਭੂਲਾ ਨੇ ਐਲਾਨ ਕੀਤਾ ਕਿ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਿੱਲ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ ਅਤੇ ਲੋਕਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ।

ਇਹ ਵੀ ਪੜ੍ਹੋ: ‘ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਸਰਕਾਰ ਨੇ ਮੰਗਵਾਈ ਦਵਾਈ’

ETV Bharat Logo

Copyright © 2024 Ushodaya Enterprises Pvt. Ltd., All Rights Reserved.