ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਕੋਟ ਮਹਿਰਾ ਵਿਖੇ ਤੇਜ਼ ਹਨੇਰੀ ਕਾਰਨ ਸੀਮੈਂਟ ਦੀ ਸ਼ੈੱਡ ਡਿੱਗ ਗਈ। ਦੱਸ ਦਈਏ ਕਿ ਇਸ ਸ਼ੈੱਡ ਨੂੰ ਬਣਾਉਣ ’ਚ ਲਗਭਗ ਤਿੰਨ ਲੱਖ ਰੁਪਏ ਦੀ ਲਾਗਤ ਆਈ ਸੀ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਪੀੜਤ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਸ਼ੂ ਪਾਲਣ ਦਾ ਧੰਦਾ ਕਰਨ ਦੇ ਮਕਸਦ ਨਾਲ ਲਗਪਗ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਦਾ ਨਿਰਮਾਣ ਕੀਤਾ ਹੋਇਆ ਸੀ ਤਾਂ ਕਿ ਉਹ ਡੇਅਰੀ ਦਾ ਕੰਮ ਕਰ ਸਕੇ, ਪਰ ਬੀਤੇ ਦਿਨੀਂ ਇਲਾਕੇ ਵਿੱਚ ਆਈ ਤੇਜ਼ ਹਨੇਰੀ ਨੇ ਸ਼ੈੱਡ ਨੂੰ ਪੁਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਇਸ ਸੈੱਡ ਨੂੰ ਬਣਾਉਣ ’ਚ ਲਗਭਗ ਤਿੰਨ ਲੱਖ ਰੁਪਏ ਦੀ ਲਾਗਤ ਆਈ ਸੀ ਜਿਸ ਕਾਰਨ ਉਸਦਾ ਭਾਰੀ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਪੀੜਤ ਪਰਿਵਾਰ ਦਾ ਹਾਲ ਜਾਣਨ ਪਹੁੰਚੇ ਆਪ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਪਰਿਵਾਰ ਦਾ ਹੋਇਆ ਨੁਕਸਾਨ ਦਾ ਜਾਇਦਾ ਲਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜੋ: 17 ਦਿਨ ਪਹਿਲਾਂ ਪੰਜਾਬ 'ਚ ਮੌਨਸੂਨ ਨੇ ਅੰਮ੍ਰਿਤਸਰ ਤੋਂ ਦਿੱਤੀ ਦਸਤਕ, 3 ਦਿਨ ਮੀਂਹ ਪੈਣ ਦੇ ਆਸਾਰ