ਹੁਸ਼ਿਆਰਪੁਰ : ਸਿਹਤ ਵਿਭਾਗ ਪੰਜਾਬ ਵੱਲੋਂ ਨਵ-ਜੰਮੇ ਬੱਚੇ ਦੀ ਦੇਖਭਾਲ ਕਰਨ ਸਬੰਧੀ ਕੌਮੀ ਨਵਜਾਤ ਸ਼ਿਸ਼ੂ ਹਫ਼ਤੇ ਦੀ ਸ਼ੁਰੂਆਤ ਕੀਤੀ। ਇਸ ਸ਼ੁਰੂਆਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਜਿੰਦਰ ਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੌਕੇ ਡਾ.ਰਜਿੰਦਰ ਰਾਜ ਨੇ ਘਰ ਵਿੱਚ ਨਵਜਾਤ ਬੱਚੇ ਦੀ ਦੇਖ-ਭਾਲ ਕਰਨ ਸਬੰਧੀ ਦੱਸਦਿਆ ਕਿਹਾ ਕਿ ਨਵ-ਜੰਮੇ ਬੱਚੇ ਨੂੰ ਹਮੇਸ਼ਾ ਸਾਫ਼ ਕੱਪੜਿਆਂ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ। ਬੱਚੇ ਨੂੰ ਕੋਈ ਗੁੜਤੀ ਆਦਿ ਨਾ ਦਿੱਤੀ ਜਾਵੇ। ਜਨਮ ਤੋਂ ਬਆਦ ਬੱਚੇ ਨੂੰ ਕੇਵਲ ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ਦੇਖਣ ਵਿੱਚ ਆਉਂਦਾ ਹੈ ਕਿ ਰਿਸ਼ਤੇਦਾਰ ਅਤੇ ਹੋਰ ਸਾਕ-ਸਬੰਧੀ ਨਵ-ਜੰਮੇ ਬੱਚੇ ਨੂੰ ਚੁੱਕਣ ਜਾਂ ਹੱਥ ਲਗਾਉਣ ਲੱਗ ਜਾਦੇ ਹਨ, ਜਿਸ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਹਫ਼ਤਾ ਨਵੰਬਰ 15 ਤੋਂ 21 ਨਵੰਬਰ ਤੱਕ ਜ਼ਿਲ੍ਹੇ ਦੇ ਸਮੂਹ ਸਿਹਤ ਸੰਸਥਾਵਾਂ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਸਬ-ਸੈਂਟਰ ਉੱਤੇ ਤਾਇਨਾਤ ਪੈਰਾ-ਮੈਡੀਕਲ ਅਮਲਾ ਲੋਕਾਂ ਨੂੰ ਗਰਭ ਵਿੱਚ ਨਵਜਾਤ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾ.ਪ੍ਰਦੀਪ ਭਾਟੀਆ ਤੇ ਡਾ.ਹਰਨੂਰਜੀਤ ਕੌਰ ਨੇ ਦੱਸਿਆ ਕਿ ਨਵ-ਜੰਮੇ ਬੱਚੇ ਦੀ ਸੰਪੂਰਣ ਸੰਭਾਲ ਲਈ ਗਰਭਵਤੀ ਔਰਤਾਂ ਨੂੰ ਇਲਾਜ ਸੰਸਥਾ ਵਿੱਚ ਹੀ ਕਰਵਾਉਣਾ ਚਾਹੀਦਾ ਹੈ।
ਬੱਚੇ ਨੂੰ ਜਨਮ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਦਵਾਈ ਦਿਉ, ਹੈਪਾਟਾਇਸ ਬੀ ਅਤੇ ਬੀ. ਸੀ. ਜੀ. ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਨਵ-ਜੰਮੇ ਬੱਚੇ ਨੂੰ ਠੰਡ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।
ਨਵ-ਜੰਮੇ ਬੱਚੇ ਵਿੱਚ ਖ਼ਤਰੇ ਚਿੰਨ੍ਹਾਂ ਬਾਰੇ ਦੱਸਦਿਆਂ ਕਿ ਬੱਚੇ ਵੱਲੋਂ ਦੁੱਧ ਨਾ ਪੀਣਾ, ਜਿਆਦਾ ਸੌਣਾ, ਛੂਹਣ 'ਤੇ ਠੰਡਾ ਲੱਗਣਾ, ਪੇਟ ਆਫ਼ਰਨਾ, ਜ਼ਿਆਦਾ ਰੋਣਾ, ਸਾਂਹ ਲੈਣ ਵਿੱਚ ਔਖ ਜਾਂ ਤੇਜ ਸਾਂਹ ਲੈਣਾ, ਚਮੜੀ ਦਾ ਰੰਗ ਪੀਲਾ ਪੈਣਾ ਅਤੇ ਲਗਾਤਾਰ ਉਲਟੀਆਂ ਆਉਣਾ ਆਦਿ ਮੁੱਖ ਲੱਛਣ ਹਨ।
ਇਹ ਵੀ ਪੜੋ: ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ
ਉਨ੍ਹਾਂ ਨੇ ਕਿਹਾ ਕਿ ਜੇ ਦੱਸੇ ਗਏ ਅਜਿਹੇ ਕੋਈ ਚਿੰਨ੍ਹ ਬੱਚੇ ਵਿੱਚ ਨਜ਼ਰ ਆਉਦੇ ਹਨ ਤਾਂ ਬੱਚੇ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਲੈ ਕੇ ਜਾਉ।