ਹੁਸ਼ਿਆਰਪੁਰ: ਐਤਵਾਰ ਹੁਸ਼ਿਆਰਪੁਰ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਆਗੂਆਂ ਦੇ ਇਕ ਵਫਦ ਵੱਲੋਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਹਲਕਾ ਵਿਧਾਇਕਾਂ ਅਤੇ ਸਾਂਸਦ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਅੰਦੋਲਨ ਖ਼ਤਮ ਹੋਣ ਦੌਰਾਨ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇ।
ਵਿਧਾਇਕਾਂ ਅਤੇ ਸਾਂਸਦ ਮੈਬਰਾਂ ਨੂੰ ਮੰਗ ਪੱਤਰ: ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਐਤਵਾਰ ਦੇਸ਼ ਭਰ ਦੇ ਕਿਸਾਨਾਂ ਵੱਲੋਂ ਵਿਧਾਇਕਾਂ ਅਤੇ ਸੰਸਦਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਐਮਐਸਪੀ (msp) ਦੀ ਗਾਰੰਟੀ ਦੇਵੇ। ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਦੀਆਂ ਮੰਗਾ: ਕਿਸਾਨੀ ਕਰਜ਼ਿਆਂ ਉਤੇ ਲੀਕ ਫੇਰੀ ਜਾਵੇ ਤੇ ਕਿਸਾਨਾਂ ਦੀਆਂ ਹੋਰ ਵੀ ਜੋ ਬਿਲਕੁਲ ਜਾਇਜ਼ ਮੰਗਾਂ ਹਨ ਉਨ੍ਹਾਂ ਉਤੇ ਗੌਰ ਕੀਤਾ ਜਾਵੇਗ। ਕਿਸਾਨਾਂ ਨੇ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਮੰਗਾਂ ਉਤੇ ਗੌਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਵੀ ਤੀਖਾ ਕੀਤਾ ਜਾਵੇਗਾ। ਅੱਜ ਵੀ ਕਿਸਾਨ ਇਕਜੁੱਟ ਹਨ ਜਿਸਦੀ ਉਦਾਹਰਨ ਬੀਤੇ ਦਿਨਾਂ ਦੌਰਾਨ ਚੰਡੀਗੜ੍ਹ ਵਿਚ ਕੀਤੇ ਗਏ ਇਕੱਠ ਤੋਂ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ:- ਲੁਟੇਰਿਆਂ ਨੇ ਮਾਂ-ਪੁੱਤਰ ਉੱਤੇ ਕੀਤਾ ਹਮਲਾ, ਮਾਂ ਦੀ ਮੌਤ, ਪੁੱਤ ਗੰਭੀਰ ਜਖ਼ਮੀ