ਹੁਸ਼ਿਆਰਪੁਰ : ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ 9 ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਇਸ ਰੈਲੀ ਵਿੱਚ ਮੁੱਖ ਮਹਿਮਾਨ ਹੋਣਗੇ।
ਅਕਾਸ਼ ਆਨੰਦ ਲੈਣਗੇ ਰੈਲੀ ਵਿੱਚ ਹਿੱਸਾ : ਇਸ ਬਾਰੇ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਕਾਸ਼ ਆਨੰਦ ਨੇ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਰੈਲੀਆਂ, ਕੇਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੇਡਰ ਵਿੱਚ ਜੋਸ਼ ਦਾ ਸੰਚਾਰ ਕੀਤਾ ਹੈ। ਆਨੰਦ ਨੇ ਪਿੱਛਲੇ ਮਹੀਨੇ ਵਿੱਚ ਹੀ ਤੇਲੰਗਾਨਾ, ਛਤੀਸਗੜ੍ਹ, ਮੱਧਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਹਰਿਆਣਾ ਸੂਬਿਆਂ ਵਿਚ ਵੱਡੇ-ਵੱਡੇ ਪ੍ਰੋਗਰਾਮ ਕੀਤੇ ਹਨ। ਪੰਜਾਬ ਵਿੱਚ ਇਹ ਆਨੰਦ ਦੀ ਦੂਜੀ ਰੈਲੀ ਹੈ, ਪਿਛਲੀ ਰੈਲੀ 2021 ਵਿੱਚ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਵਿਚ ਵੀ ਉਨ੍ਹਾਂ ਨੇ ਹਾਜ਼ਰੀ ਭਰੀ ਸੀ।
ਗੜ੍ਹੀ ਨੇ ਕਿਹਾ ਕਿ 9 ਅਕਤੂਬਰ ਦੀ ਮਹਾਂ ਰੈਲੀ ਦੀ ਤਿਆਰੀ ਲਈ ਖੁਦ 2 ਅਕਤੂਬਰ ਨੂੰ ਦੌਰਾ ਕਰਕੇ ਕੰਧਾਲਾ ਜੱਟਾਂ, ਗੜਦੀਵਾਲਾ, ਰਹੀਮਪੁਰ, ਡਾਡਾ, ਬਜਵਾੜਾ ਵਿਖੇ ਪੰਜ ਵੱਡੀਆਂ ਮੀਟਿੰਗਾ ਕੀਤੀਆਂ ਹਨ। 3 ਅਕਤੂਬਰ ਨੂੰ ਲਾਂਬੜਾ, ਸ਼ਾਮਚੁਰਾਸੀ, ਭਗਤੂਪੂਰਾ, ਕਾਲੇਵਾਲ ਭਗਤਾਂ, ਫੁਗਲਾਣਾ ਵਿਖੇ ਪੰਜ ਵੱਡੀਆਂ ਮੀਟਿੰਗਾਂ ਅਤੇ 4 ਅਕਤੂਬਰ ਨੂੰ ਦਸੂਹਾ, ਮੁਕੇਰੀਆਂ ਤੇ ਤਲਵਾੜਾ ਵਿਚ ਵੱਡੀਆਂ ਮੀਟਿੰਗਾਂ ਹੋਣਗੀਆਂ।
- Government Paddy Procurement Start: ਹੁਣ ਇੱਕੋਂ ਦਿਨ ਹੋਵੇਗੀ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ, ਮੁੱਖ ਮੰਤਰੀ ਮਾਨ ਨੇ ਰਸਮੀ ਖਰੀਦ ਸ਼ੁਰੂ ਕਰਦਿਆਂ ਕੀਤਾ ਐਲਾਨ
- Misbehavior With Sikh Patient : ਬ੍ਰਿਟੇਨ ਦੇ ਹਸਪਤਾਲ 'ਚ ਸਿੱਖ ਮਰੀਜ਼ ਨਾਲ ਬੇਹੱਦ ਸ਼ਰਮਨਾਕ ਵਰਤਾਓ, ਪੜ੍ਹੋ ਕਿਹੜੇ ਹਾਲਾਤ 'ਚ ਮਿਲਿਆ ਮਰੀਜ਼
- Kapurthala News: ਕਪੂਰਥਲਾ 'ਚ ਚੋਰਾਂ ਦਾ ਆਤੰਕ, ਵਿਦੇਸ਼ ਗਏ ਸੇਵਾਮੁਕਤ PRTC ਅਧਿਕਾਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ
ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਬਦਲਾਅ ਦੇ ਨਾਂ ਉੱਤੇ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਲਿਆਕੇ ਲੋਕਾਂ ਦੀਆਂ ਪਵਿੱਤਰ ਭਾਵਨਾਵਾਂ ਦਾ ਘਾਣ ਕੀਤਾ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤਾਂ ਲਗਾਈ ਪਰ ਬਾਬਾ ਸਾਹਿਬ ਅੰਬੇਡਕਰ ਦੇ ਸਮਾਜ ਨੂੰ ਸਰਕਾਰੀ ਨੀਤੀਆਂ ਵਿੱਚ ਕੁਚਲਿਆ ਜਾ ਰਿਹਾ ਹੈ। ਦਲਿਤ ਡਿਪਟੀ ਮੁੱਖ ਮੰਤਰੀ ਲਗਾਉਣ ਦਾ ਲਾਰਾ ਇਸੇ ਕੜੀ ਦਾ ਹਿੱਸਾ ਹੈ।