ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ (Kalewal village of Garhshankar) ਵਿੱਚ ਗਲੀ ਬਣਾਉਣ ਨੂੰ ਲੈਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਹੀ ਲੋਕਾਂ ਵਿਚਾਲੇ ਤਕਰਾਰ (Conflict between the village panchayat and the people of the village itself) ਹੋ ਗਿਆ ਹੈ। ਇਸ ਮੌਕੇ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਚੜਦੇ ਪਾਸੇ ਪਿਛਲੇ 50 ਸਾਲਾਂ ਤੋਂ ਪਹਿਲਾਂ ਦੀ ਗਲੀ ਬਣੀ ਹੋਈ ਹੈ। ਉਸ ਤੋਂ ਬਾਅਦ ਪੂਰੇ ਪਿੰਡ ਦੀ ਹਰ ਗਲੀ ਤਾਂ ਪੰਚਾਇਤ ਨੇ ਬਣਾ ਦਿੱਤੀ ਹੈ, ਪਰ ਨਿੱਜੀ ਰੰਜਿਸ਼ ਕਾਰਨ ਉਹ ਇਸ ਗਲੀ ਨੂੰ ਬਣਾ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ (Punjab Govt) ਵਲੋਂ ਭੇਜੇ ਗਏ ਵੰਡਾਂ ਨੂੰ ਲੈਕੇ ਪਿੰਡ ਦੀ ਪੰਚਾਇਤ ਅਤੇ ਪੰਚਾਇਤ ਵਿਭਾਗ (Panchayat Department) ਦੇ ਘਪਲੇ ਫੜੇ ਹਨ। ਜਿਸ ਦੇ ਕਾਰਨ ਪੰਚਾਇਤ ਅਤੇ ਵਿਭਾਗ (Panchayat Department) ਵੱਲੋ ਇਸ ਗਲ਼ੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ। ਓਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ ‘ਤੇ ਪਿੰਡ ਦੀ ਪੰਚਾਇਤ ਗਲ਼ੀ ਨੂੰ ਬਣਾਉਣ ਲਈ ਤਿਆਰ ਹੋ ਗਈ ਅਤੇ ਗਲ਼ੀ ਬਣਾਉਣ ਦੇ ਲਈ ਪੰਚਾਇਤ ਨੇ ਮਦਦ ਦੀ ਗੱਲ ਕਹੀ ਜਿਸ ਦੇ ਲਈ ਉਨ੍ਹਾਂ ਆਪ ਮਟੀਰੀਅਲ ਦਾ ਪ੍ਰਬੰਧ ਕੀਤਾ।
ਓਮ ਪ੍ਰਕਾਸ਼ ਨੇ ਦੱਸਿਆ ਕਿ ਗਲ਼ੀ ਬਣਨ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਪੁਲਿਸ ਪ੍ਰਸ਼ਾਸਨ (Police Administration) ਦੀ ਮਦਦ ਨਾਲ ਨਵੀਂ ਗਲ਼ੀ ਨੂੰ ਪੁੱਟ ਦਿੱਤਾ ਗਿਆ। ਇਸ ਮੌਕੇ ਓਮ ਪ੍ਰਕਾਸ਼ ਅਤੇ ਹੋਰ ਪਿੰਡ ਵਾਸੀਆਂ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਦੂਜੇ ਪਾਸੇ ਪਿੰਡ ਕਾਲੇਵਾਲ ਦੇ ਸਰਪੰਚ ਇਕਬਾਲ ਕੌਰ (Sarpanch Iqbal Kaur) ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਗਲ਼ੀ ਦਾ ਨਿਰਮਾਣ ਓਮ ਪ੍ਰਕਾਸ਼ ਦੇ ਘਰ ਦੇ ਪਿਛਲੇ ਪਾਸਿਓਂ ਘਰਾਂ ਤੋਂ ਸ਼ੁਰੂ ਹੋਣਾ ਸੀ, ਪਰ ਓਮ ਪ੍ਰਕਾਸ਼ ਨੇ ਆਪਣੀ ਮਨਮਰਜੀ ਨਾਲ ਆਪਣੇ ਘਰ ਦੇ ਅਗੋਂ ਹੀ ਕਰ ਦਿੱਤਾ, ਜਿਸ ਦੇ ਕਾਰਨ ਪਿੱਛਲੇ ਘਰਾਂ ਨੂੰ ਪਾਣੀ ਦੇ ਨਿਕਾਸ ਦੀ ਦਿੱਕਤ ਆ ਰਹੀ ਸੀ, ਜਿਸ ਦੇ ਕਾਰਨ ਕਾਰਵਾਈ ਕੀਤੀ ਹੈ।
ਉਧਰ ਬੀਡੀਪੀਓ ਦਫਤਰ ਦੇ ਜੇ.ਈ, ਮਦਨ ਲਾਲ ਨੇ ਦੱਸਿਆ ਕਿ ਓਮ ਪ੍ਰਕਾਸ਼ ਨੇ ਆਪਣੇ ਘਰ ਦੇ ਅੱਗੇ ਤੱਕ ਹੀ ਗਲ਼ੀ ਨੂੰ ਬਣਾਇਆ ਗਿਆ ਸੀ, ਜਿਸ ਦੇ ਕਾਰਨ ਪਿੱਛਲੇ ਘਰਾਂ ਨੂੰ ਪਾਣੀ ਦੇ ਨਿਕਾਸ ਦੀ ਸਮੱਸਿਆ ਆ ਰਹੀ ਸੀ।
ਇਹ ਵੀ ਪੜ੍ਹੋ: ਮੋਬਾਇਲ ਚੋਰਾਂ ਨੂੰ ਪਿੰਡ ਵਾਸੀਆਂ ਨੇ ਦਬੋਚਿਆ, ਚਾੜਿਆ ਕੁਟਾਪਾ, ਦੇਖੋ ਵੀਡੀਓ