ETV Bharat / state

Car snatching in Hoshiarpur : ਪਿਸਤੌਲ ਦੇ ਜ਼ੋਰ 'ਤੇ ਲੁੱਟੀ ਕਾਰ, ਦੇਖੋ ਸੀਸੀਟੀਵੀ ਫੁਟੇਜ - Hoshiarpur

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਬੀਤੀ ਰਾਤ ਦੋ ਲੁਟੇਰਿਆ ਨੇ ਇਕ ਨੌਜਵਾਨ ਕੋਲੋਂ ਪਿਸਤੌਲ ਦੇ ਜ਼ੋਰ ਉਤੇ ਗੱਡੀ ਲੁੱਟ ਲਈ। ਲੁੱਟ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਕਾਰ ਤਾਂ ਬਰਾਮਦ ਕਰ ਲਈ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

Car snatching in Hoshiarpur : Car snatched at gunpoint, see CCTV footage
Car snatching in Hoshiarpur : ਪਿਸਤੌਲ ਦੇ ਜ਼ੋਰ 'ਤੇ ਲੁੱਟੀ ਕਾਰ, ਦੇਖੋ ਸੀਸੀਟੀਵੀ ਫੁਟੇਜ
author img

By

Published : Jan 30, 2023, 8:25 AM IST

Car snatching in Hoshiarpur : ਪਿਸਤੌਲ ਦੇ ਜ਼ੋਰ 'ਤੇ ਲੁੱਟੀ ਕਾਰ, ਦੇਖੋ ਸੀਸੀਟੀਵੀ ਫੁਟੇਜ

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਕਾਰ ਲੁੱਟਣ ਦਾ ਵਾਰਦਾਤ ਸਾਹਮਣੇ ਆਈ ਹੈ। ਦੋ ਲੁਟੇਰੇ ਪਿਸਤੌਲ ਦੇ ਜ਼ੋਰ ਉਤੇ ਡਰਾਈਵਰ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰ ਵਿੱਚ ਕੈਦ ਹੋ ਗਈ ਹੈ। ਜਦੋਂ ਇਸ ਸਬੰਧੀ ਟਾਂਡਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਕਾਰ ਤਾਂ ਬਰਾਮਦ ਕਰ ਲਈ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

ਕਾਰ ਮਾਲਕ ਨੂੰ ਬੰਦੀ ਬਣਾ ਕੇ ਨਾਲ ਹੀ ਲੈ ਗਏ ਸੀ ਲੁਟੇਰੇ : ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿੱਚ ਬੀਤੀ ਰਾਤ ਦੋ ਅਣਪਛਾਤੇ ਲੁਟੇਰਿਆਂ ਨੇ ਟਾਂਡਾ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਉਤੇ ਪੈਂਦੇ ਪਿੰਡ ਬੈਂਸ ਅਵਾਨ ਨੇੜੇ ਪਿਸਤੌਲ ਵਿਖਾ ਇਕ ਵਿਅਕਤੀ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਸੰਜੂ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ਵਿਚ ਬੈਠਾ ਸੀ ਤੇ ਅਚਾਨਕ ਦੇ ਵਿਅਕਤੀ ਆਏ ਤੇ ਉਸ ਨੂੰ ਪਿਸਤੌਲ ਵਿਖਾ ਕੇ ਉਸ ਦੀ ਗੱਡੀ ਵਿਚ ਬੈਠ ਗਏ। ਉਪਰੰਤ ਉਨ੍ਹਾਂ ਉਸ ਨੂੰ ਬੰਦੀ ਬਣਾ ਲਿਆ ਤੇ ਆਪਣੇ ਨਾਲ ਹੀ ਕਾਰ ਵਿਚ ਬਿਠਾ ਕੇ ਲੈ ਗਏ। ਕੁਝ ਦੂਰੀ ਉਤੇ ਜਾ ਕੇ ਲੁਟੇਰੇ ਉਸ ਨੂੰ ਬਾਹਰ ਕੱਢ ਕੇ ਕਾਰ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : Dera Salabatpura online Satsang: ਰਾਮ ਰਹੀਮ ਦੇ ਵਰਚੂਅਲ ਸਤਿਸੰਗ 'ਚ ਡੇਰੇ ਵੱਲੋਂ ਨਸ਼ੇ ਖਿਲਾਫ਼ ਵੱਡੀ ਮੁਹਿੰਮ ਛੇੜਣ ਦਾ ਐਲਾਨ

ਸੀਸੀਟੀਵੀ ਤੋਂ ਲੱਗਾ ਕਾਰ ਦਾ ਪਤਾ : ਸੰਜੂ ਦਾ ਕਹਿਣਾ ਹੈ ਕੇ ਲੁਟੇਰੇ ਟਾਂਡਾ ਰੋਡ ਪੁਲ ਪੁਖਤਾ ਪਿੰਡ ਵੱਲ ਫਰਾਰ ਹੋ ਸਨ। ਟਾਂਡਾ ਪੁਲਿਸ ਨੂੰ ਇਸ ਵਾਰਦਾਤ ਸਬੰਧੀ ਸੂਚਿਤ ਕੀਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਣ ਉਤੇ ਡੀਐੱਸਪੀ ਟਾਂਡਾ ਕੁਲਵੰਤ ਸਿੰਘ ਅਤੇ ਐੱਸਐੱਚਓ ਟਾਂਡਾ ਮਲਕੀਅਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਟਾਂਡਾ ਪੁਲਿਸ ਵਲੋਂ ਗੋਲਡਨ ਫੂਡ ਦੇ ਸੀਸੀਟੀਵੀ ਫੁਟੇਜ ਖੰਘਾਲ ਕੇ ਲੁੱਟ ਖੋਹ ਦੀ ਵਾਰਦਾਤ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਅੱਜ ਪਤਾ ਲੱਗਾ ਕਿ ਕਾਰ ਟਾਂਡਾ ਦੇ ਪਿੰਡ ਕੋਟਲੀ ਜੰਡ ਵਿੱਚ ਖੜੀ ਹੈ। ਟਾਂਡਾ ਪੁਲਿਸ ਨੇ ਲਵਾਰਸ ਖੜ੍ਹੀ ਕਾਰ ਨੂੰ ਬਰਾਮਦ ਕਰ ਲਿਆ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.