ਹੁਸ਼ਿਆਰਪੁਰ: ਹੁਸ਼ਿਆਰਪੁਰ ਵਿਚ ਬਰਗਰ ਚਾਚੂ ਵੱਲੋਂ ਭਾਰਤ ਦਾ ਸਭ ਤੋਂ ਵੱਡਾ ਬਰਗਰ ਤਿਆਰ ਕਰਕੇ ਰਿਕਾਰਡ ਬਣਾਇਆ ਗਿਆ। ਚਾਚੂ ਬਰਗਰ ਵੱਲੋਂ 40 ਕਿਲੋ ਤੋਂ ਜ਼ਿਆਦਾ ਵਜ਼ਨ ਦਾ ਬਰਗਰ ਤਿਆਰ ਕੀਤਾ ਗਿਆ। ਇਸ ਬਰਗਰ ਨੂੰ ਦੇਖਣ ਲਈ ਖਾਣ-ਪੀਣ ਦੇ ਸ਼ੌਕੀਨ ਨੌਜਵਾਨ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਇਸ ਤੋਂ ਇਲਾਵਾ ਲੋਕ ਇਸ ਨੂੰ ਤਿਆਰ ਕਰਨ ਦੀ ਰੈਸਪੀ ਵੀ ਪੁੱਛ ਰਹੇ ਹਨ।
ਪਹਿਲਾਂ ਵੀ ਦਰਜ ਕੀਤੇ ਰਿਕਾਰਡ: ਜਾਣਕਾਰੀ ਦਿੰਦਿਆਂ ਬਰਗਰ ਚਾਚੂ ਨੇ ਦੱਸਿਆ ਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਰਗਰ ਹੈ ਤੇ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਰਿਕਾਰਡ ਦਰਜ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 7ਵੀਂ ਖਾਣ ਵਾਲੀ ਚੀਜ਼ ਉਨ੍ਹਾਂ ਵਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਚਾਹੁੰਦੇ ਹਨ ਕਿ ਉਹ ਕੁਝ ਵੱਖਰਾ ਕਰਨ ਜਿਸਨੂੰ ਲੋਕ ਦੇਖਣ। ਉਨ੍ਹਾਂ ਵਲੋਂ ਤਿਆਰ ਕੀਤੇ ਗਏ ਬਰਗਰ ਦੀ ਚਰਚਾ ਅੱਜ ਸਾਰਾ ਦਿਨ ਹੁਸ਼ਿਆਰਪੁਰ ਵਿੱਚ ਹੁੰਦੀ ਰਹੀ।
ਉਨ੍ਹਾਂ ਨੇ ਦੱਸਿਆ ਕਿ ਇਸ ਬਰਗਰ ਵਿੱਚ 12 ਕਿਲੋ ਦਾ ਬੰਨ ਹੈ। ਇਸ ਤੋਂ ਇਲਾਵਾ 6 ਤੋਂ 7 ਕਿਲੋ ਤੱਕ ਵੱਖ-ਵੱਖ ਤਰ੍ਹਾਂ ਦੀ ਸਬਜ਼ੀਆਂ ਅਤੇ 6 ਤੋਂ 7 ਕਿਲੋ ਹੀ ਚੱਟਣੀਆਂ (Souces) ਪਾਈਆਂ ਗਈਆਂ ਹਨ। ਇਕ ਕਿਲੋ ਪਨੀਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ 6 ਬਰਗਰ ਬਣਾ ਚੁੱਕੇ ਹਨ, ਜੋ ਲੋਕਾਂ ਦੀ ਕਾਫੀ ਖਿੱਚ ਦਾ ਕੇਂਦਰ ਰਹੇ ਸਨ।
ਬਰਗਰ ਵੇਖਣ ਪਹੁੰਚੇ ਰਹੇ ਲੋਕ: ਬਰਗਰ ਵੇਖਣ ਪਹੁੰਚੇ ਇਕ ਨੌਜਵਾਨ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੀ ਚੰਗਾ ਲੱਗਾ ਹੈ। ਕੁਝ ਨਵਾਂ ਖਾਣ ਨੂੰ ਅਤੇ ਵੇਖਣ ਨੂੰ ਮਿਲਿਆ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਤਿਆਰ ਕੀਤੀਆਂ ਚਾਜ਼ੀ ਵਿੱਚ ਸੁਆਦ ਦੇ ਨਾਲ-ਨਾਲ ਕੁਆਲਟੀ ਵੀ ਮਿਲਦੀ ਹੈ।
ਇਹ ਵੀ ਪੜ੍ਹੋ: ਫੈਨਸੀ ਵਾਲ ਕਟਵਾਉਣ 'ਤੇ ਪਿਤਾ ਨੇ ਝਿੜਕਿਆ, 8ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ