ਹੁਸ਼ਿਆਰਪੁਰ: ਪੰਜਾਬ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਹੁਸ਼ਿਆਰਪੁਰ ਫਗਵਾੜਾ ਮਾਰਗ 'ਤੇ ਸਥਿਤ ਮੁਹੱਲਾ ਕਮਾਲਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਘਰ ਦੇ ਬਾਹਰ ਖੜ੍ਹੇ ਇਕ ਬੁਲਟ ਮੋਟਰਸਾਈਕਲ ਨੂੰ 2 ਨੌਜਵਾਨਾਂ ਵਲੋਂ ਕੁਝ ਮਿੰਟਾਂ 'ਚ ਹੀ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਏ।
ਨੌਜਵਾਨਾਂ ਵਲੋਂ ਕੀਤੀ ਚੋਰੀ ਦੀ ਵਾਰਦਾਤ ੳਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਚੁੱਕੀ ਹੈ। ਇਹ ਦ੍ਰਿਸ਼ ਦੇਖ ਕੇ ਸਹਿਜ਼ੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਐ ਕਿ ਚੋਰਾਂ ਦੇ ਹੌਂਸਲੇ ਕਿੰਨੇ ਬੁਲੰਦ ਨੇ ਤੇ ਪੁਲਿਸ ਦਾ ਚੋਰਾਂ ਚ ਕਿੰਨਾ ਕੁ ਖੌਫ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਅਜੇ ਸ਼ਰਦਾਨਾ ਨੇ ਦੱਸਿਆ ਕਿ ਉਹ ਬੀਤੀ ਰਾਤ ਜਦੋਂ ਆਪਣੀ ਦੁਕਾਨ ਤੋਂ ਘਰ ਆਇਆ ਤਾਂ ਕੁਝ ਸਮੇਂ ਬਾਅਦ ਦੇਖਿਆਂ ਕਿ ਘਰ ਬਾਹਰ ਬੁਲਟ ਮੋਟਰਸਾਈਕਲ ਹੀ ਨਹੀਂ ਹੈ। ਜਦੋਂ ਉਸ ਵਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਉਸਦੇ ਬੁਲਟ ਮੋਟਰਸਾਈਕਲ ਨੂੰ ਕੁਝ ਨੌਜਵਾਨ ਚੋਰੀ ਕਰਕੇ ਲਿਜਾ ਚੁੱਕੇ ਸਨ।
ਇਸ ਬਾਬਤ ਉਸ ਵਲੋਂ ਥਾਣਾ ਸਿਟੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਹਿਜ਼ ਕੁਝ ਦਿਨ ਪਹਿਲਾਂ ਵੀ ਹੁਸ਼ਿਆਰਪੁਰ ਦੇ ਮੁਹੱਲਾ ਰੇਲਵੇ ਮੰਡੀ ਚੋਂ ਘਰ ਬਾਹਰ ਖੜ੍ਹਾ ਬੁਲਟ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਸੀ ਤੇ ਹੁਸ਼ਿਆਰਪੁਰ 'ਚ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ੍ਹਦਾ ਹੈ।
ਇਹ ਵੀ ਪੜ੍ਹੋ: ਨਾਭਾ ਵਿੱਚ ਖਿਡਾਰੀਆਂ ਨੇ ਰੈਫਰੀ ਨਾਲ ਹੀ ਕੀਤੀ ਕੁੱਟਮਾਰ