ਹੁਸ਼ਿਆਰਪੁਰ: ਵਿਸ਼ਵ ਲੈਪਰੋਸੀ ਦਿਵਸ ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਨੂੰ ਸਮਰਪਿਤ ਜਾਗਰੂਕ ਰੈਲੀ ਕੱਢੀ ਗਈ। ਇਹ ਰੈਲੀ ਸਿਹਤ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ। ਲੈਪਰੋਸੀ ਰੈਲੀ ਨੂੰ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਹਰੀ ਝੰਡੀ ਦੇ ਕੇ ਫਗਵਾੜਾ ਰੋਡ ਲਈ ਰਵਾਨਾ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਕਿ ਆਸ਼ਾ ਵਰਕਰ ਘਰ-ਘਰ ਜਾ ਕੇ ਲੈਪਰੋਸੀ ਦੇ ਮਰੀਜਾਂ ਨੂੰ ਲੱਭ ਕੇ ਉਨ੍ਹਾਂ ਦਾ ਇਲਾਜ਼ ਕਰ ਰਹੀਆਂ ਹਨ, ਜਿਸ ਨਾਲ ਲੈਪਰੋਸੀ ਦਾ ਕੋਈ ਵੀ ਕੇਸ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਸੰਬਧ 'ਚ ਇੱਕ ਰੈਲੀ ਵੀ ਕੱਢੀ ਜਾ ਰਹੀ ਹੈ। ਜੋ ਕਿ ਰੋਗੀਆਂ ਲਈ ਜਾਗੂਰਕਤਾ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਬਜਟ 2020: ਕੀ ਹਨ ਬਜਟ ਨੂੰ ਲੈ ਕੇ ਕਿਸਾਨਾਂ ਦੀਆਂ ਉਮੀਦਾਂ...
ਉਨ੍ਹਾਂ ਨੇ ਦੱਸਿਆ ਕਿ ਪੁਰੇ ਜ਼ਿਲ੍ਹੇ 'ਚ ਪਿਛਲੇ ਸਾਲ 25 ਦੇ ਕਰੀਬ ਲੈਪਰੋਸੀ ਮਰੀਜ਼ ਇਲਾਜ ਕਰਵਾ ਰਹੇ ਹਨ। ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਲੈਪਰੋਸੀ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਦਾ ਹੈ।
ਇਸ ਜਾਗਰੂਕ ਰੈਲੀ 'ਚ ਲੈਪਰੋਸੀ ਡਾ ਸ਼ਾਮ ਸ਼ੁੰਦਰ ਸ਼ਰਮਾ, ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਾ. ਰਜਿੰਦਰ ਰਾਜ, ਡਾ. ਗੁਰਦੀਪ ਸਿੰਘ ਕਪੂਰ, ਡਾ. ਸ਼ਲੈਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਪ੍ਰਿੰਸੀਪਲ ਤ੍ਰੀਸ਼ਲਾਂ ਕੁਮਾਰੀ ਹੋਰ ਅਧਿਕਾਰੀ ਵੀ ਇਸ ਰੈਲੀ 'ਚ ਸ਼ਾਮਲ ਸਨ।