ਹੁਸ਼ਿਆਰਪੁਰ: ਕਰਾਟੇ,ਜੂਡੋ,ਤਾਈਕਵਾਂਡੋ ਖੇਡ ਕੇ ਅਵਨੀਤ ਕੌਰ ਨੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਹੁਣ ਉਸ ਨੂੰ ਜੂਨ ਦੇ ਪਹਿਲੇ ਹਫਤੇ ਹੋਣ ਵਾਲੀ ਦੱਖਣੀ ਅਫ਼ਰੀਕਾ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਗਿਆ ਹੈ। ਜਿਸ ਤੋਂ ਬਾਅਦ ਅਵਨੀਤ ਕੌਰ ਧਾਲੀਵਾਲ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਅੰਤਰ ਰਾਸ਼ਟਰੀ ਪੱਧਰ ਦਾ ਮੁਕਾਬਲਾ ਕਯੋਸ਼ੀ ਆਰਥਿਕ ਗੋਵਿੰਡਰ ਉਕਜਨ ਮਿਊਚਲ ਸਪੋਰਟਸ ਸੈਂਟਰ ਵਿੱਚ ਜੂਨ ਦੇ ਪਹਿਲੇ ਹਫਤੇ ਹੋਵੇਗਾ।
ਚਾਰ ਸਾਲ ਤੋਂ ਖੇਡ ਰਹੀ ਇਹ ਖੇਡਾਂ: ਇਸ ਮੁਕਾਬਲੇ ਦੀ ਤਿਆਰੀ ਨੂੰ ਲੈ ਕੇ ਅਵਨੀਤ ਕੌਰ ਦਾ ਕਹਿਣਾ ਹੈ ਕਿ ਉਹ ਅੰਤਰ ਰਾਸ਼ਟਰੀ ਪੱਧਰ 'ਤੇ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਨੂੰ ਪੂਰੀ ਉਮੀਦ ਹੈ ਕਿ ਉਹ ਭਾਰਤ ਦੀ ਝੋਲੀ ਗੋਲਡ ਮੈਡਲ ਪਵੇਗੀ। ਅਵਨੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਤੋਂ ਕਰਾਟੇ,ਜੂਡੋ,ਤਾਈਕਵਾਂਡੋ ਖੇਡ ਰਹੀ ਹੈ। ਪਿਛਲੇ ਲੰਬੇ ਸਮੇ ਤੋਂ ਉਹ ਪੰਜਾਬ ਪੁਲਿਸ ਦੀ ਐਕਡਮੀ ਕਪੂਰਥਲਾ ਦੀ ਖਿਡਾਰਣ ਹੈ। ਇਸ ਸਮੇਂ ਉਸ ਦੀ ਉਮਰ ਕਰੀਬ 32 ਸਾਲ ਦੇ ਹੋ ਚੁੱਕੀ ਹੈ। ਉਸ ਨੇ ਹੁਣ ਤੱਕ 94 ਦੇ ਕਰੀਬ ਸਟੇਟ, ਨੈਸ਼ਨਲ, ਤੇ ਇੰਟਰਨੈਸ਼ਨਲ ਕੰਪੀਟੀਸ਼ਨ ਖੇਡੇ ਹਨ।
ਕਿੰਨੇ ਜਿੱਤੇ ਤਗਮੇ: ਜਿਨ੍ਹਾਂ ਵਿਚ 50 ਗੋਲਡ, 11 ਸਿਲਵਰ ਅਤੇ ਚਾਰ ਕਾਂਸੇ ਪਦਕ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਆਈ ਵਰਲਡ ਸਪੋਰਟਸ ਮਾਰਸ਼ਲ ਆਰਟਸ ਕੌਂਸਲ ਦੀ ਟੀਮ ਵੱਲੋਂ 2022 ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਸੀ। ਜੋ ਕਿ ਪੰਜਾਬ ਦੀ ਇਕਲੋਤੀ ਖਿਡਾਰਨ ਹੈ ਪਰ ਬਾਬਜੂਦ ਇਸ ਦੇ ਉਸ ਪੰਜਾਬ ਸਰਕਾਰ 'ਤੇ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਗਈ। ਖਿਡਾਰਨ ਅਵਨੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਖੇਡਾਂ ਨੂੰ ਪੰਜਾਬ 'ਚ ਪੁਨਰ ਜੀਵਤ ਕਰ ਰਹੀ ਹੈ। ਮੇਰੀ ਪੰਜਾਬ ਸਰਕਾਰ ਅੱਗੇ ਇਹੀ ਮੰਗ ਹੈ ਕਿ ਪੰਜਾਬ ਸਰਕਾਰ ਮੈਨੂੰ ਪੰਜਾਬ ਦੇ ਕਿਸੇ ਵਿਭਾਗ ਵਿਚ ਕੋਈ ਸਰਕਾਰ ਨੌਕਰੀ ਦਿੱਤੀ ਜਾਵੇ। ਤਾਂ ਜੋ ਮੇਰਾ ਭਵਿੱਖ ਸੁਰੱਖਿਅਤ ਹੋ ਸਕੇ। ਮੈਂ ਪੰਜਾਬ 'ਤੇ ਦੇਸ਼ ਦੇ ਲਈ ਖੇਡ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰ ਸਕਾ।
ਮਾਂ ਦੀ ਸਰਕਾਰ ਨੂੰ ਅਪੀਲ: ਉੱਥੇ ਹੀ ਅਵਨੀਤ ਦੇ ਮਾਤਾ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾ ਦੀਆਂ ਦੋ ਬੇਟੀਆਂ ਹਨ ਦੋਨੋ ਦੇਸ਼ ਲਈ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਮੈਨੂੰ ਆਪਣੀਆਂ ਧੀਆਂ ਉਤੇ ਮਾਨ ਹੈ। ਉਨ੍ਹਾਂ ਮੰਗ ਕੀਤੀ ਕਿ ਮੇਰੀ ਧੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉੱਥੇ ਹੀ ਪਿੰਡ ਪ੍ਰੇਮਪੁਰ ਦੇ ਸਾਬਕਾ ਸਰਪੰਚ ਤੇ ਐਨਆਰਆਈ ਸਭਾ ਦੇ ਮੈਂਬਰ ਗੁਰਬਚਨ ਕੌਰ ਨੇ ਕਿਹਾ ਕਿ ਅਵਨੀਤ ਇਕ ਮੇਹਨਤੀ ਲੜਕੀ ਹੈ। ਪੰਜਾਬ ਸਰਕਾਰ ਅਜਿਹੇ ਮਿਹਨਤੀ ਖਿਡਾਰੀਆਂ ਲਈ ਪੰਜਾਬ ਸਰਕਾਰ ਵਿਚ ਕੋਈ ਨੌਕਰੀ ਦੇ ਕੇ ਅਜਿਹੇ ਖਿਡਾਰੀਆਂ ਦਾ ਜੀਵਨ ਸੁਰੱਖਿਅਤ ਕਰੇ।
ਇਹ ਵੀ ਪੜ੍ਹੋ:- ਪੰਜਾਬ ਦੇ ਮਨਪ੍ਰੀਤ ਸਿੰਘ ਸਮੇਤ 12 ਖਿਡਾਰੀ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ