ETV Bharat / state

ਅਣਪਛਾਤੇ ਨੌਜਵਾਨਾਂ ਵੱਲੋਂ ਹਸਪਤਾਲ ਅੰਦਰ ਦਾਖ਼ਲ ਹੋ ਕੇ ਕਾਤਲਾਨਾ ਹਮਲਾ, ਦੇਖੋ ਵੀਡੀਓ - ਕਾਤਲਾਨਾ ਹਮਲਾ

ਹੁਸ਼ਿਆਰਪੁਰ ਦੇ ਮਾਹਿਲਪੁਰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਕੋਰੋਨਾ ਵਲੰਟੀਅਰ ਵਜੋਂ ਟ੍ਰੇਨਿੰਗ ਲੈ ਰਹੇ ਇੱਕ ਨੌਜਵਾਨ ਨੂੰ ਕਮਰੇ ਤੋਂ ਬਾਹਰ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।

ਅਣਪਛਾਤੇ ਨੌਜਵਾਨਾਂ ਵੱਲੋਂ ਹਸਪਤਾਲ ਅੰਦਰ ਦਾਖ਼ਲ ਹੋ ਕੇ ਕਾਤਲਾਨਾ ਹਮਲਾ

author img

By

Published : Jul 4, 2022, 11:21 AM IST

ਹੁਸ਼ਿਆਰਪੁਰ: ਮਾਹਿਲਪੁਰ ਸ਼ਹਿਰ ਦੇ ਸਿਵਲ ਹਸਪਤਾਲ (Civil Hospital of Mahilpur city) ਵਿੱਚ ਬੀਤੀ ਦੁਪਹਿਰ ਉਸ ਵੇਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਾਹਰੋਂ ਆਏ ਕੁਝ ਅਣਪਛਾਤੇ ਨੌਜਵਾਨਾਂ ਨੇ ਹਸਪਤਾਲ (Hospital) ਦੇ ਅੰਦਰ ਦਾਖ਼ਲ ਹੋ ਕੇ ਕੋਰੋਨਾ ਵਲੰਟੀਅਰ ਵਜੋਂ ਟ੍ਰੇਨਿੰਗ ਲੈ ਰਹੇ ਇੱਕ ਨੌਜਵਾਨ ਨੂੰ ਕਮਰੇ ਤੋਂ ਬਾਹਰ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਨੌਜਵਾਨ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੇ ਸਿਰ ਵਿੱਚ ਟਾਂਕੇ ਲੱਗੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਉੱਥੇ ਫ਼ਰਾਰ ਹੋ ਗਏ। ਕੁੱਟਮਾਰ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ (Civil Hospital) ਵਿੱਚ ਜੇਰੇ ਇਲਾਜ ਅਮਨਦੀਪ ਸਿੰਘ ਬੰਗਾਂ ਅਤੇ ਉਸ ਦੀ ਮਾਤਾ ਸਰੋਜ ਰਾਣੀ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ 1 ਵਜੇ ਦੇ ਕਰੀਬ ਹਸਪਤਾਲ ਦੇ ਕਮਰਾ ਨੰਬਰ 13 ਵਿੱਚ ਦੁਪਹਿਰ ਦਾ ਖ਼ਾਣਾ ਖ਼ਾ ਰਿਹਾ ਸੀ ਤਾਂ ਇੱਕ ਮਾਹਿਲਪੁਰ ਦੇ ਨੌਜਵਾਨ ਨੇ ਉਸ ਨੂੰ ਬਾਹਰ ਬੁਲਾ ਲਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬਾਹਰ ਆ ਕੇ ਗੱਲ ਪੁੱਛੀ ਤਾਂ ਉਹ ਅਤੇ ਉਸ ਦੇ ਨਾਲ ਅਣਪਛਾਤੇ ਸਾਥੀ ਉਸ ਨੂੰ ਜਬਰਦਸਤੀ ਬਾਹਰ ਘੜੀਸਣ ਲੱਗ ਪਏ ਅਤੇ ਜਦੋਂ ਉਸ ਨੇ ਇੰਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਸਿਰ ਵਿੱਚ ਅੱਗ ਬੁਝਾਊ ਯਤਰ ਮਾਰ ਕੇ ਉਸ ਦਾ ਸਿਰ ਫਾੜ ਦਿੱਤਾ।

ਅਣਪਛਾਤੇ ਨੌਜਵਾਨਾਂ ਵੱਲੋਂ ਹਸਪਤਾਲ ਅੰਦਰ ਦਾਖ਼ਲ ਹੋ ਕੇ ਕਾਤਲਾਨਾ ਹਮਲਾ

ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਫ਼ਿਰ ਵੀ ਉਸ ਦੀ ਕੁੱਟਮਾਰ ਕਰਨੀ ਨਾ ਛੱਡੀ, ਫਿਰ ਜਦੋਂ ਮੌਕੇ ‘ਤੇ ਮੌਜੂਦ ਮਰੀਜਾ ਅਤੇ ਹਸਪਤਾਲ ਦੇ ਸਟਾਫ਼ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਫਿਰ ਉੱਥੇ ਫਰਾਰ ਹੋ ਗਏ। ਹਸਪਤਾਲ (Hospital) ਪ੍ਰਬੰਧਕਾਂ ਨੇ ਤੁੰਰਤ ਪੀੜਤ ਨੌਜਵਾਨ ਨੂੰ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਕੀਤੀ ਹੈ।

ਇਸ ਮੌਕੇ ਹਸਪਤਾਲ (Hospital) ਦੇ ਮੁੱਖ ਡਾਕਟਰ ਜਸਵੰਤ ਸਿੰਘ ਥਿੰਦ ਨੇ ਤੁੰਰਤ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਅਤੇ ਹਸਪਤਾਲ (Hospital) ਅੰਦਰ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਾਲਤਾਂ ਵਿੱਚ ਹਸਪਤਾਲ (Hospital) ਅੰਦਰ ਡਿਊਟੀ ਦੇਣਾ ਔਖ਼ਾ ਹੈ। ਉਨ੍ਹਾਂ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ਰਾਮ ਰਹੀਮ ਦੇ ਨਕਲੀ ਹੋਣ ਦੀ ਪਟੀਸ਼ਨ ਕੀਤੀ ਖਾਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.