ਹੁਸ਼ਿਆਰਪੁਰ: ਪੰਜਾਬ ਵਿੱਚ ਲਗਾਤਾਰ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉੱਥੇ ਹੀ ਲੋਕ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹਨ। ਪੁਲਿਸ ਵੀ ਜਾਂਚ ਚੱਲ ਰਹੀ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ। ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਸਬਾ ਸੈਲਾਂ ਖੁਰਦ ਵਿਖੇ ਆੜਤ ਦੀ ਦੁਕਾਨ ’ਤੇ ਹਥਿਆਰ ਬੰਦ ਨਕਾਬਪੋਸ਼ਾਂ ਵੱਲੋਂ ਕੀਤੀ ਗਈ। ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਾਮਲੇ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਸਬਾ ਸੈਲਾ ਖੁਰਦ ਦੀ ਅਨਾਜ ਮੰਡੀ ਵਿੱਚ ਢਿੱਲੋਂ ਸੀਡ ਸਟੋਰ ’ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਦੀ ਨੋਕ ’ਤੇ ਨਕਾਬਪੋਸ ਲੁਟੇਰਿਆਂ ਵੱਲੋਂ ਆੜਤ ਅਤੇ ਵਿਅਕਤੀਆਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
ਆੜਤ ਅਤੇ ਮਨੀਮ ਦਾ ਕੰਮ ਕਰਦੇ ਜ਼ਖਮੀ ਬਲਵੀਰ ਸਿੰਘ ਨੇ ਦੱਸਿਆ ਕਿ ਅੱਧਾ ਦਰਜਨ ਤੋਂ ਜਿਆਦਾ ਵਿਅਕਤੀ ਸਟੋਰ ਅੰਦਰ ਦਾਖਲ ਹੋਏ ਅਤੇ ਆੜਤ ’ਤੇ ਕੰਮ ਕਰ ਰਹੇ ਵਿਅਕਤੀਆਂ ਉੱਤੇ ਤਾਬੜਤੋੜ ਹਮਲਾ ਕਰ ਦਿੱਤਾ। ਉਸ ਕੋਲੋਂ ਲੁਟੇਰਿਆ ਨੇ ਮੋਬਾਇਲ ਫੋਨ ਅਤੇ 7500 ਦੇ ਕਰੀਬ ਦੀ ਨਕਦੀ ਲੁੱਟ ਕੇ ਵਿਅਕਤੀਆਂ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ। ਦੁਕਾਨ ਦੇ ਅੰਦਰ ਪਿਆ ਸਮਾਨ ਲੈੱਪਟਾਪ ਅਤੇ ਖੇਤੀਬਾੜੀ ਦੇ ਸਮਾਨ ਦੀ ਵੀ ਭੰਨਤੋੜ ਕੀਤੀ ਜਿਸ ਦਾ ਸੀਸੀਟੀਵੀ ਸਾਹਮਣੇ ਆਇਆ।
ਦੂਜੇ ਪਾਸੇ ਇਸ ਸਬੰਧ ਵਿੱਚ ਥਾਣਾ ਮਾਹਿਲਪੁਰ ਦੇ ਐਸਐਚੳ ਜਸਵੰਤ ਸਿੰਘ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਜਿਨ੍ਹਾਂ ਵੱਲੋਂ ਨਕਾਬਪੋਸ਼ਾਂ ਖਿਲਾਫ ਕਾਰਵਾਈ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ: ਚਾਰ ਲੜਕੀਆਂ ਵੱਲੋਂ ਸ਼ਖ਼ਸ ਨਾਲ ਬਲਾਤਕਾਰ ਕਰਨ ਦਾ ਮਾਮਲਾ, ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਤੋਂ ਕੀਤਾ ਇਨਕਾਰ