ETV Bharat / state

ਵਿਦਿਆਰਥਣ ਨੇ ਲਗਾਏ ਸਕੂਲ ’ਤੇ 1 ਸਾਲ ਖ਼ਰਾਬ ਕਰਨ ਦੇ ਇਲਜ਼ਾਮ - Corona

ਪਿਤਾ ਨੂੰ ਹੋਈ ਟੀਬੀ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਸਕੂਲ ਤੋਂ ਗ਼ੈਰਹਾਜ਼ਰ ਰਹੀ ਇਕ ਵਿਦਿਆਰਥਣ ਦਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (Government Senior Secondary School Girls) ਦੇ ਪ੍ਰਬੰਧਕਾਂ ਨੇ ਵਿਦਿਆਰਥਣ (Students) ਜਾ ਰਿਜ਼ਲਟ ਨਾਂ ਦੇ ਕੇ ਨਾਮ ਕੱਟ ਦਿੱਤਾ। ਜਿਸ ਕਾਰਨ ਕੋਰੋਨਾ ਕਾਲ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੀ ਕਾਰਗੁਜ਼ਾਰੀ ਕਾਰਨ ਮੁਲਾਂਕਣ ਕਰਕੇ ਵਿਦਿਆਰਥੀਆਂ (Students) ਨੂੰ ਪਾਸ ਕਰਨ ਦੀਆਂ ਹਦਾਇਤਾਂ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ।

ਵਿਦਿਆਰਥਣ ਨੇ ਲਗਾਏ ਸਕੂਲ ਤੇ 1 ਸਾਲ ਖ਼ਰਾਬ ਕਰਨ ਦੇ ਇਲਜ਼ਾਮ

author img

By

Published : Sep 8, 2021, 8:21 PM IST

ਹੁਸ਼ਿਆਰਪੁਰ: ਕੋਰੋਨਾ ਕਾਲ ਦੌਰਾਨ ਪਿਤਾ ਨੂੰ ਹੋਈ ਟੀਬੀ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਸਕੂਲ ਤੋਂ ਗ਼ੈਰਹਾਜ਼ਰ ਰਹੀ ਇਕ ਵਿਦਿਆਰਥਣ ਦਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (Government Senior Secondary School Girls) ਦੇ ਪ੍ਰਬੰਧਕਾਂ ਨੇ ਵਿਦਿਆਰਥਣ ਜਾ ਰਿਜ਼ਲਟ ਨਾਂ ਦੇ ਕੇ ਨਾਮ ਕੱਟ ਦਿੱਤਾ। ਜਿਸ ਕਾਰਨ ਕੋਰੋਨਾ ਕਾਲ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੀ ਕਾਰਗੁਜ਼ਾਰੀ ਕਾਰਨ ਮੁਲਾਂਕਣ ਕਰਕੇ ਵਿਦਿਆਰਥੀਆਂ (Students) ਨੂੰ ਪਾਸ ਕਰਨ ਦੀਆਂ ਹਦਾਇਤਾਂ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ।

ਇਕ ਸਾਲ ਖਰਾਬ ਹੋਣ ਤੋਂ ਬਾਅਦ ਘਰ ਵਿੱਚ ਆਪਣੇ ਪਿਤਾ ਅਤੇ ਮਾਤਾ ਦੀ ਦੇਖ ਭਾਲ ਕਰਦੀ ਕੁੜੀ ਨੇ ਮੰਗ ਕੀਤੀ ਕਿ ਉਹ ਪੜ੍ਹਨਾ ਚਾਹੁੰਦੀ ਹੈ ਅਤੇ ਉਸ ਨੂੰ ਬਾਕੀ ਵਿਦਿਆਰਥੀਆਂ (Students) ਦੀ ਤਰ੍ਹਾਂ ਪਾਸ ਕੀਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥਣ (Students) ਯਸ਼ਿਕਾ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਸਦੇ ਪਿਤਾ ਨੂੰ ਟੀਬੀ ਦੀ ਬਿਮਾਰੀ ਹੋ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਿਤਾ ਜਰਨੈਲ ਸਿੰਘ ਦਾ ਇਲਾਜ ਕਰਵਾਉਣ ਲਈ ਵੱਖ-ਵੱਖ ਸ਼ਹਿਰਾਂ 'ਚ ਜਾਣਾ ਪੈ ਰਿਹਾ ਸੀ ਅਤੇ ਉਸ ਦੀ ਆਨਲਾਈਨ ਹੋ ਰਹੀ ਪੜ੍ਹਾਈ ਵਿੱਚ ਵੀ ਰੁਕਾਵਟ ਪੈ ਗਈ।

ਵਿਦਿਆਰਥਣ ਨੇ ਲਗਾਏ ਸਕੂਲ ਤੇ 1 ਸਾਲ ਖ਼ਰਾਬ ਕਰਨ ਦੇ ਇਲਜ਼ਾਮ

ਉਸ ਨੇ ਦੱਸਿਆ ਕਿ ਉਸ ਨੂੰ ਪੜ੍ਹਾਈ ਦੌਰਾਨ ਹੀ ਇੱਕ ਦੁਕਾਨ 'ਤੇ ਨੌਕਰੀ ਕਰਕੇ ਘਰ ਦਾ ਖਰਚਾ ਵੀ ਚੁੱਕਣਾ ਪੈ ਗਿਆ। ਵਿਦਿਆਰਥਣ (Students) ਨੇ ਕਿਹਾ ਕਿ ਉਹ ਨੌਵੀਂ ਜਮਾਤ ਵਿੱਚੋਂ 85 ਫੀਸਦ ਨੰਬਰਾਂ ਨਾਲ ਪਾਸ ਹੋਈ ਸੀ ਅਤੇ ਦਸਵੀਂ ਵਿੱਚ ਕੋਰੋਨਾ ਕਾਰਨ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਇਕ ਦੁਕਾਨ 'ਤੇ ਨੌਕਰੀ ਕਰਕੇ ਕਿਸ਼ਤਾਂ ਤੇ ਮੋਬਾਇਲ ਲੈ ਕੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ।

ਉਸ ਨੇ ਦੱਸਿਆ ਕਿ ਸਕੂਲ ਵੱਲੋਂ ਉਸ ਦੇ ਦਾਖਲਾ ਫਾਰਮ ਵੀ ਭਰਵਾ ਲਿਆ ਅਤੇ ਬੋਰਡ ਦੀ ਬਣਦੀ ਪ੍ਰੀਖਿਆ ਫੀਸ ਅਤੇ ਹੋਰ ਬਣਦੇ ਖ਼ਰਚੇ ਕੁੱਲ 1750 ਰੁਪਏ ਦਾਖਲਾ ਫ਼ੀਸ ਵੀ ਭਰਵਾ ਲਈ ਗਈ। ਉਸ ਨੇ ਦੱਸਿਆ ਕਿ ਸਕੂਲ ਵੱਲੋਂ ਆਫ਼ਲਾਈਨ ਪ੍ਰੀ ਬੋਰਡ ਦੀ ਪ੍ਰੀਖਿਆ ਲਈ ਗਈ, ਜਿਹੜੀ ਕਿ ਉਸ ਨੇ ਸਕੂਲ ਵਿੱਚ ਹਾਜ਼ਰ ਹੋ ਕੇ ਦਿੱਤੀ ਸੀ ਪਰ ਜਦੋਂ ਬੋਰਡ ਦਾ ਨਤੀਜਾ ਆਇਆ ਸਾਲਾਨਾ ਨਤੀਜੇ ਵਿੱਚ ਉਸਦਾ ਨਤੀਜਾ ਨਹੀਂ ਸੀ।

ਉਸ ਨੇ ਦੱਸਿਆ ਕਿ ਜਦੋਂ ਉਹ ਅਤੇ ਉਸਦੀ ਮਾਤਾ ਕਮਲਜੀਤ ਕੌਰ ਨੇ ਸਕੂਲ ਵਿਚ ਪਤਾ ਕੀਤਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਅੱਗੇ ਸਕੂਲ ਚੋਂ ਕੱਢਣ ਦਾ ਸਰਟੀਫਿਕੇਟ ਲੈਣ ਲਈ 8 ਮਾਰਚ 2021 ਦੀ ਇਕ ਅਰਜ਼ੀ ਰੱਖ ਦਿੱਤੀ। ਜਿਸ ਤੇ ਮੇਰੀ ਮਾਂ ਦੇ ਜਾਅਲੀ ਦਸਤਖ਼ਤ ਸਨ ਜਦਕਿ ਸਾਨੂੰ ਇਸ ਦਾ ਕੁਝ ਵੀ ਪਤਾ ਨਹੀਂ ਸੀ।

ਇਸ ਸੰਬੰਧੀ ਜਦੋਂ ਪ੍ਰਿੰਸੀਪਲ ਸਤਿੰਦਰਦੀਪ ਕੌਰ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਦੀਆਂ ਸਿਰਫ 26 ਫੀਸਦ ਹਾਜ਼ਰੀਆਂ ਹੀ ਸਨ ਜਦ ਕਿ ਬੋਰਡ ਦੀਆਂ ਹਦਾਇਤਾਂ ਅਨੁਸਾਰ 75 ਪ੍ਰਤੀਸ਼ਤ ਜ਼ਰੂਰੀ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਦਾਖਲਾ ਫੀਸ ਵੀ ਇੰਚਾਰਜ ਨੇ ਆਪਣੇ ਕੋਲੋਂ ਭਰੀ ਸੀ ਜਿਹੜੀ ਕਿ ਜੈਸਿਕਾ ਨੇ ਬਾਅਦ ਵਿੱਚ ਅਧਿਆਪਕ ਨੂੰ ਦਿੱਤੀ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਅਧਿਆਪਕ ਨੇ ਆਪਣੀ ਕਾਰ ਨੂੰ ਬਣਾਇਆ ਸਕੂਲ ਵੈਨ

ETV Bharat Logo

Copyright © 2025 Ushodaya Enterprises Pvt. Ltd., All Rights Reserved.