ਹੁਸ਼ਿਆਰਪੁਰ: ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ 'ਤੇ ਭੱਜਲਾਂ ਫਾਟਕ ਦੇ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ, ਇਹ ਹਾਦਸਾ ਸੀਟੀਯੂ ਬੱਸ ਅਤੇ ਸਕਾਰਪੀਓ ਗੱਡੀ ਦੀ ਟੱਕਰ ਹੋਣ ਨਾਲ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ 1 ਦੀ ਮੌਤ ਅਤੇ 6 ਜ਼ਖਮੀ ਹੋ ਗਏ ਹਨ।
ਸੀਟੀਯੂ ਬੱਸ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਅਤੇ ਸਕਾਰਪੀਓ ਗੱਡੀ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵਾਲੀ ਸਾਈਡ ਨੂੰ ਜਾ ਰਹੀ ਸੀ ਤਾਂ ਅਚਾਨਕ ਟਕਰਾਂ ਗਈਆਂ, ਜਿਸ ਦੇ ਕਾਰਨ ਗੱਡੀ ਸਵਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਪੁੱਤਰ ਪ੍ਰਭੂ ਦਾਸ ਨੂਰਪੁਰ ਬੇਦੀ ਵਜੋਂ ਹੋਈ ਹੈ, ਜ਼ਖਮੀਆਂ ਦੇ ਵਿਚ ਮੱਖਣ ਸਿੰਘ ਪੁੱਤਰ ਪਿਆਰਾ ਲਾਲ ਅਨੰਦਪੁਰ ਸਾਹਿਬ, ਵਿੱਕੀ ਅਸਰਪੁਰ ਅਤੇ 4 ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹਨ, ਜਿਨ੍ਹਾਂ ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਜੇਰੇ ਇਲਾਜ ਚੱਲ ਰਿਹਾ ਹੈ।
ਇਹ ਵੀ ਪੜੋ:ਦਿੱਲੀ ਚੋਣਾ: ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਕੈਪਟਨ ਤੇ ਨਵਜੋਤ ਸਿੱਧੂ ਸ਼ਾਮਲ
ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਡਾਕਟਰਾਂ ਮੁਤਾਬਕ ਜ਼ਖਮੀਆਂ ਦਾ ਫਸਟ ਏਡ ਦੇ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਉਥੇ ਹੀ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਪਹੁੰਚ ਕੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।