ਹੁਸ਼ਿਆਰਪੁਰ: ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਜ਼ਿਲੇ 'ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ-ਨਾਲ ਇਕ ਚੌਕੀ ਨੇੜੇ ਗਸ਼ਤ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ 'ਚ ਇਕ ਅਧਿਕਾਰੀ ਸਮੇਤ ਫੌਜ ਦੇ 2 ਜਵਾਨਾਂ ਸ਼ਹੀਦ ਹੋ ਗਏ ਅਤੇ ਇਕ ਜ਼ਖਮੀ ਹੋ ਗਿਆ।
ਜਿਸ ਵਿੱਚ ਇੱਕ ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਖੇੜਾ ਕੋਟਲੀ ਦਾ 25 ਸਾਲਾ ਨੌਜਵਾਨ ਮਨਜੀਤ ਸਿੰਘ ਸਾਬੀ ਦੇਸ਼ ਲਈ ਸ਼ਹੀਦ ਹੋ ਗਿਆ। ਮਨਜੀਤ ਸਿੰਘ (Manjit Singh) ਦੀ ਸ਼ਹੀਦੀ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੂੰ ਜਿੱਥੇ ਮਨਜੀਤ ਸਿੰਘ (Manjit Singh) ਸਾਬੀ ਦੀ ਸ਼ਹੀਦੀ 'ਤੇ ਮਾਣ ਹੈ। ਉਥੇ ਹੀ 25 ਸਾਲਾ ਮਨਜੀਤ ਸਿੰਘ ਦੀ ਹੋਈ ਅਚਾਨਕ ਮੌਤ ਨਾਲ ਦੁੱਖ ਵੀ ਹੈ।
ਸ਼ਹੀਦ ਮਨਜੀਤ ਸਿੰਘ (Manjit Singh) ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਉਸਦੀ ਮਨਜੀਤ ਸਿੰਘ (Manjit Singh) ਨਾਲ ਗੱਲਬਾਤ ਹੋਈ ਸੀ ਤੇ ਉਸ ਵੱਲੋਂ ਦੀਵਾਲੀ 'ਤੇ ਘਰ ਆਉਣ ਦੀ ਗੱਲ ਕਹੀ ਗਈ ਸੀ ਅਤੇ 10 ਤਾਰੀਕ ਨੂੰ ਉਸ ਵਲੋਂ ਆਪਣੇ ਕਿਸੇ ਦੋਸਤ ਦੀ ਭੈਣ ਦੇ ਵਿਆਹ ਵਿੱਚ ਵੀ ਜਾਣਾ ਸੀ। ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਜਗਮੋਹਨ ਸਿੰਘ ਬੱਬੂ ਘੁੰਮਣ ਨੇ ਦੱਸਿਆ ਕਿ ਮਨਜੀਤ ਸਿੰਘ (Manjit Singh) ਆਪਣੇ ਸਾਰੇ ਭੈਣ ਭਰਾਵਾਂ ਤੋਂ ਛੋਟਾ ਸੀ।
ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਮਨਜੀਤ ਸਿੰਘ (Manjit Singh) ਸਾਬੀ ਦੇ ਨਾਮ 'ਤੇ ਰੱਖਿਆ ਜਾਵੇ ਤੇ ਇਸ ਮੁਸ਼ਕਿਲ ਘੜੀ ਚ ਸਰਕਾਰ ਵੱਲੋਂ ਪਰਿਵਾਰ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ।
ਇਹ ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਖੇਤਰ 'ਚ ਹੋਇਆ
ਦੱਸ ਦਈਏ ਕਿ ਇਹ ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਖੇਤਰ 'ਚ ਉਸ ਸਮੇਂ ਹੋਇਆ ਜਦੋਂ ਫੌਜ ਦੀ ਟੁਕੜੀ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਦੇ ਉਪਾਵਾਂ ਦਾ ਜਾਇਜ਼ਾ ਲੈਣ ਲਈ ਗਸ਼ਤ 'ਤੇ ਸੀ।
ਜੰਮੂ 'ਚ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਸ਼ਨੀਵਾਰ ਨੂੰ ਨੌਸ਼ਹਿਰਾ ਸੈਕਟਰ 'ਚ ਬਾਰੂਦੀ ਸੁਰੰਗ ਧਮਾਕੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਦੋ ਜਵਾਨਾਂ ਨੂੰ ਤੁਰੰਤ ਨੇੜੇ ਦੇ ਫੌਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਬਾਅਦ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਿਸ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਪਛਾਣ ਲੈਫਟੀਨੈਂਟ ਰਿਸ਼ੀ ਕੁਮਾਰ ਅਤੇ ਸਿਪਾਹੀ ਮਨਜੀਤ ਸਿੰਘ ਵਜੋਂ ਹੋਈ ਹੈ। ਲੈਫਟੀਨੈਂਟ ਕੁਮਾਰ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਸੀ ਜਦਕਿ ਸਿਪਾਹੀ ਸਿੰਘ ਬਠਿੰਡਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ:- ਰਾਜੌਰੀ 'ਚ ਐਲਓਸੀ 'ਤੇ ਗਸ਼ਤ ਦੌਰਾਨ ਧਮਾਕਾ, ਫ਼ੌਜੀ ਅਫ਼ਸਰ ਸਮੇਤ ਦੋ ਸ਼ਹੀਦ