ਹੁਸ਼ਿਆਰਪੁਰ: ਕਿਹਾ ਜਾਂਦਾ ਹੈ ਕਿ ਪੜ੍ਹਾਈ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਜਿਹਾ ਹੀ ਸੱਚ ਕਰ ਵਿਖਾਇਆ ਹੈ, ਪਿੰਡ ਬੋਹਣ ਦੀ ਰਹਿਣ ਵਾਲੀ 56 ਸਾਲਾ ਮਨਜੀਤ ਕੌਰ ਨੇ, ਜਿਸ ਨੇ ਬਾਰ੍ਹਵੀਂ ਦੀ ਪ੍ਰੀਖਿਆ ਚੰਗੇ ਅੰਕ ਹਾਸਲ ਕਰਕੇ ਪਾਸ ਕੀਤੀ ਹੈ।
ਮਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਨੰਬਰਦਾਰ ਦੇ ਅਹੁਦੇ ਵਜੋਂ ਵੀ ਸੇਵਾਵਾਂ ਨਿਭਾ ਰਹੀ ਹੈ ਤੇ ਪਿਛਲੇ ਸਮੇਂ ਦੌਰਾਨ ਉਹ ਕਿਸੇ ਕੰਮ ਨੂੰ ਲੈ ਕੇ ਕਚਹਿਰੀਆਂ 'ਚ ਗਈ ਸੀ ਤੇ ਉੱਥੇ ਉਸ ਨੇ ਕਿਸੇ ਬਜ਼ੁਰਗ ਵਿਅਕਤੀ ਨਾਲ ਜ਼ਿਆਦਤੀ ਹੁੰਦੀ ਦੇਖੀ ਸੀ, ਜਿਸ ਨੂੰ ਦੇਖ ਕੇ ਉਸ ਦੇ ਅੰਦਰ ਵਕਾਲਤ ਕਰਨ ਦੀ ਇੱਛਾ ਜਾਗੀ ਸੀ।
ਮਨਜੀਤ ਕੌਰ ਦਾ ਕਹਿਣਾ ਕਿ ਉਹ ਵਕਾਲਤ ਦੀ ਸਿੱਖਿਆ ਹਾਸਲ ਕਰਕੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦਿਵਾਉਣਾ ਚਾਹੁੰਦੀ ਹੈ ਤੇ ਵਕਾਲਤ ਕਰਕੇ ਬਜ਼ੁਰਗਾਂ ਦੇ ਹਿੱਤਾਂ ਲਈ ਫ੍ਰੀ ਕੇਸ ਲੜਿਆ ਕਰੇਗੀ।
ਇਹ ਵੀ ਪੜੋ: ਕੈਪਟਨ ਨੇ 12ਵੀਂ 'ਚ ਟੌਪ ਕਰਨ ਵਾਲੀ ਪਰਵਿੰਕਲਜੀਤ ਕੌਰ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ