ਦਰਅਸਲ, ਸ਼ਹਿਰ ਵਿੱਚ ਅਪਰਾਧ ਕਾਫ਼ੀ ਵੱਧ ਰਿਹਾ ਹੈ ਜਿਸ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਸ਼ਹਿਰ ਦੀਆਂ 50 ਥਾਵਾਂ ਨੂੰ ਸੀਸੀਟੀਵੀ ਕੈਮਰੇ ਲਾਉਣ ਲਈ ਚੁਣਿਆ ਹੈ। ਪੁਲਿਸ ਵਲੋਂ ਚੁਣੀ ਗਈ 50 ਥਾਵਾਂ 'ਤੇ ਲਗਭਗ 150 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਲਈ ਲਗਭਗ ਸਰਕਾਰ ਨੇ 40 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਸ਼ਹਿਰ ਵਿੱਚ ਭੀੜ ਵਾਲੇ ਇਲਾਕੇ ਵਿੱਚ ਸਕੂਲ, ਕਾਲਜ, ਮੰਦਿਰ ਅਤੇ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਮੁੱਖ ਬਾਜ਼ਾਰ ਨਿਸ਼ਾਨੇ ਤੇ ਲਏ ਹਨ। ਇਸ ਸਬੰਧੀ ਐਸ ਐਸ ਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੈਮਰੇ ਲਾਉਣ ਲਈ 40 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਸ਼ਹਿਰ ਭਰ ਵਿਚ 50 ਥਾਵਾਂ ਨੂੰ ਚੁਣਿਆ ਗਿਆ ਹੈ। ਪੁਲਿਸ ਵਲੋਂ ਚੁੱਕੇ ਗਏ ਇਸ ਕਦਮ ਦੀ ਸਥਾਨਕ ਲੋਕਾਂ ਨੇ ਵੀ ਸਰਾਹਨਾ ਕੀਤੀ ਤੇ ਕਿਹਾ ਕਿ ਇਸ ਨਾਲ ਜੁਰਮ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਪੈਣੀ ਨਜਰ ਬਣੇ ਰਹੇਗੀ।