ਗੁਰਦਾਸਪੁਰ: ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸਾਬੀ ਫੋਜੀ ਨਾਮ ਦੇ ਵਿਅਕਤੀ ਨੂੰ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕਤਲ ਕਰ ਦਿਤਾ |ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਹਮਲੇ ਤੋਂ ਬਾਅਦ ਸਾਬ੍ਹੀ ਗੰਭੀਰ ਰੂਪ ਚ ਜਖ਼ਮੀ ਸੀ ਜਿਸ ਨੂੰ ਅਮ੍ਰਿਤਸਰ ਦੇ ਹਸਪਤਾਲ ਰੈਫਰ ਕੀਤਾ ਗਿਆ ਸੀ ਅਤੇ ਉਥੇ ਹਸਪਤਾਲ ਪਹੁਚਣ ਤੇ ਉਕਤ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਾਬ੍ਹੀ ਨੇ ਕਰੀਬ ਡੇਢ ਸਾਲ ਪਹਿਲਾ ਹੀ ਫੋਜ ਦੀ ਨੋਕਰੀ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਉਹ ਆਪਣੇ ਪਿੱਛੇ 2 ਬੱਚੇ ਪਤਨੀ ਮਾਤਾ ਪਿਤਾ ਤੋਂ ਇਲਾਵਾ ਇੱਕ ਛੋਟਾ ਭਰਾ ਅਤੇ ਛੋਟੀ ਭੈਣ ਛੱਡ ਗਿਆ। ਉਥੇ ਹੀ ਇਸ ਮਾਮਲੇ 'ਚ ਡੇਰਾ ਬਾਬਾ ਨਾਨਕ ਦੇ DSP ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰਮਜੀਤ ਸਿੰਘ ਫੌਜੀ ਤੇ ਅਣਪਛਾਤੇ ਲੋਕਾਂ ਵਲੋਂ ਹਮਲਾ ਕੀਤਾ ਗਿਆ ਅਤੇ ਗੋਲੀਆਂ ਮਾਰ ਉਸ ਨੂੰ ਜਖ਼ਮੀ ਕੀਤਾ ਗਿਆ ਅਤੇ ਜਿਸਨੂੰ ਅੰਮ੍ਰਿਤਸਰ ਇਲਾਜ ਲਈ ਲੈਕੇ ਜਾਂਦੇ ਹੋਏ ਮੌਤ ਹੋ ਗਈ। DSP ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਹੇਠ ਦੋ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਤਫਤੀਸ਼ ਸ਼ੁਰੂ ਕੀਤੀ ਗਈ ਹੈ ਅਤੇ ਪੁਲਿਸ ਅਧਕਾਰੀਆਂ ਮੁਤਾਬਿਕ ਬਿਆਨਾਂ ਅਨੁਸਾਰ ਇਹ ਕਤਲ ਦੀ ਵਜਾ ਇਕ ਪਲਾਟ ਹੈ ਜਿਸਨੂੰ ਲੈ ਕੇ ਇਹ ਦੋਵੇਂ ਧਿਰਾਂ ਚ ਪੁਰਾਣਾ ਝਗੜਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ: ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਬਦਮਾਸ਼ੀ, ਸੜਕ 'ਤੇ ਖੜ੍ਹ ਲਹਿਰਾਈਆਂ ਤਲਵਾਰਾਂ