ਗੁਰਦਾਸਪੁਰ : ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਨਿਰਦੇਸ਼ਾਂ ਉੱਤੇ ਡਾ.ਰਣਜੀਤ ਸਿੰਘ ਨੇ ਬੀ.ਏ.ਹਾਰਟ ਹੀਰੋ ਥੀਮ ਤੇ 'ਵਿਸ਼ਵ ਦਿਲ ਦਿਵਸ' ਮਨਾਇਆ ਗਿਆ ਜਿਸ ਵਿਚ ਦਿਲ ਦਾ ਖਿਆਲ ਰੱਖਣ ਬਾਰੇ ਦੱਸਿਆ ਗਿਆ ਅਤੇ ਕਿਹਾ ਕਿ ਦਿਲ ਸਾਡੇ ਸਾਰੇ ਸਰੀਰ ਨਾਲ ਜੁੜਿਆ ਹੋਇਆ ਹੈ।
ਐਸ.ਐਮ.ਓ ਡਾ.ਰਣਜੀਤ ਸਿੰਘ ਨੇ ਦੱਸਿਆ ਕਿ ਸੰਨ 2014 ਤੋਂ ਹਰ ਸਾਲ ਹੀ 29 ਸਤੰਬਰ ਨੂੰ 'ਵਿਸ਼ਵ ਦਿਲ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਕ ਅਧਿਆਏ ਅਨੁਸਾਰ 27 ਫ਼ੀਸਦੀ ਲੋਕ ਹਰ ਸਾਲ ਦਿਲ ਦੇ ਦੌਰੇ ਦਾ ਸ਼ਿਕਾਰ ਹੁੰਦੇ ਹਨ ਤੇ ਜੇ ਇੰਝ ਹੀ ਚੱਲਦਾ ਰਿਹਾ ਤਾਂ 2020 ਤੱਕ ਹਰ ਵਿਅਕਤੀ ਦਿਲ ਦਾ ਮਰੀਜ਼ ਰਹੇਗਾ।
ਇਸ ਮੌਕੇ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਰਾਤ ਨੂੰ ਘੱਟੋ ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਸਵੇਰ ਨੂੰ ਸਾਨੂੰ ਸੈਰ ਅਤੇ ਯੋਗਾ ਕਰਨਾ ਚਾਹੀਦਾ ਹੈ। ਸ਼ਰਾਬ, ਤਬਾਕੂ, ਸਿਗਰੇਟ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸਲਾਹ ਦੇ ਤੌਰ ਉੱਤੇ ਕਿਹਾ ਕਿ ਜਿੰਨਾ ਹੋ ਸਕੇ ਪੈਦਲ ਚੱਲੋ ਅਤੇ ਲਿਫਟ ਦੀ ਵਰਤੋਂ ਨਾ ਕਰੋ।
ਬੀ.ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਆਯੋਜਨ 'ਚ ਜਾਣਕਾਰੀ ਦੇ ਨਾਲ ਜਾਂਚ ਕੈਂਪ ਵੀ ਲਗਾਇਆ ਜਿਸ ਵਿੱਚ ਉਨ੍ਹਾਂ ਦਾ ਮੁਫ਼ਤ ਚੈਕਅਪ ਕੀਤਾ ਅਤੇ ਕਿਹਾ ਕਿ ਸਾਨੂੰ ਖਾਣਪੀਣ 'ਚ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ 'ਤੇ ਤਲੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਲ ਤਾਂ ਬੱਚਾ ਹੈ ਤੇ ਇਸ ਦਾ ਖਿਆਲ ਰੱਖਣਾ ਸਾਡਾ ਫ਼ਰਜ ਹੈ। ਕਿਓਂਕਿ ਇਸਦੇ ਨਾਲ ਹੀ ਸਾਰਾ ਸਾਡਾ ਸ਼ਰੀਰ ਜੁੜਿਆ ਹੋਇਆ ਹੈ। ਇਸ ਆਯੋਜਨ ਵਿੱਚ ਐਸ.ਐਮ.ਡਾ.ਰਣਜੀਤ ਸਿੰਘ, ਡਾ.ਹਰਪ੍ਰੀਤ ਸਿੰਘ, ਬੀ.ਈ.ਈ ਸੁਰਿੰਦਰ ਕੌਰ, ਆਦਿ ਸ਼ਾਮਿਲ ਹੋਏ।