ਗੁਰਦਾਸਪੁਰ: ਮਹਿਲਾਵਾਂ ਦਾ ਮੁਫਤ ਬੱਸ ਦਾ ਸਫ਼ਰ ਅਤੇ ਬੱਸਾਂ ਵਿਚ 25 ਸਵਾਰੀਆਂ ਬਿਠਾਉਣ ਪੰਜਾਬ ਰੋਡਵੇਜ਼ ਤੇ ਪਨਬੱਸ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਬਿਨਾਂ ਤੇਲ ਦੇ ਬੱਸਾਂ ਖੜ੍ਹ ਜਾਣਗੀਆਂ।
ਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਘਾਟੇ ਵਿਚ ਜਾ ਰਹੀਆਂ ਸਰਕਾਰੀ ਬੱਸਾਂ ਦਾ ਲੱਕ ਟੁੱਟਦਾ ਨਜ਼ਰ ਆ ਰਿਹਾ ਹੈ। ਸਰਕਾਰੀ ਬੱਸਾਂ ਵਿੱਚ 20 ਦੇ ਕਰੀਬ ਔਰਤਾਂ ਬੈਠ ਜਾਂਦੀਆਂ ਹਨ ਅਤੇ ਕਰੀਬ 4 ਸਵਾਰੀਆਂ ਹੀ ਮਰਦ ਬੈਠਦੇ ਹਨ ਅਤੇ ਕਰੀਬ 5 ਤੋਂ 7 ਟਿਕਟਾਂ ਹੀ ਕੱਟੀਆਂ ਜਾ ਰਹੀਆਂ ਹਨ। ਜਿਸ ਕਾਰਨ ਇਹ ਘਟਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਸਰਾ ਕਾਰਨ ਸਰਕਾਰ ਦੇ ਆਦੇਸ਼ ਹਨ ਕਿ ਬੱਸਾਂ ਵਿੱਚ ਸਿਰਫ 25 ਸਵਾਰੀਆਂ ਹੀ ਬੈਠਾਈਆਂ ਜਾ ਸਕਦੀਆਂ ਹਨ। ਇਸ ਨਾਲ ਵੀ ਨੁਕਸਾਨ ਹੋ ਰਿਹਾ ਹਾਂ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜ਼ਿਆਦਾਤਰ ਪੰਜਾਬ ਰੋਡਵੇਜ਼ ਡਿੱਪੂਆਂ ਦੇ ਪੰਪਾਂ ਕੋਲ ਕੁਝ ਹੀ ਦਿਨਾ ਦਾ ਡੀਜ਼ਲ ਬਚਿਆ ਹੈ ਤੇ ਇਹੀ ਹਾਲ ਰਿਹਾ ਤਾਂ ਬਹੁਤ ਜਲਦ ਸਰਕਾਰੀ ਬੱਸਾਂ ਖੜੀਆਂ ਹੋ ਜਾਣਗੀਆਂ
'ਘਟਾ ਕਿਵੇਂ ਪੈ ਰਿਹਾ ਸਮਝੋ'
ਰਵਿੰਦਰ ਸਿੰਘ ਨੇ ਦੱਸਿਆ ਕਿ ਮੰਨ ਲਵੋ ਬਟਾਲਾ ਤੋਂ ਜਲੰਧਰ ਆਉਣ ਜਾਣ ਦੀ ਦੂਰੀ 160 ਕਿੱਲੋਮੀਟਰ ਹੈ ਅਤੇ ਇਕ ਬੱਸ ਵਿੱਚ ਕਰੀਬ 19 ਲੀਟਰ ਡੀਜ਼ਲ ਬੱਸ ਦੀ ਖਪਤ ਹੈ ਅਤੇ ਕਰੀਬ 1600 ਰੁਪਏ ਦਾ ਸਿਰਫ ਡੀਜ਼ਲ ਦਾ ਖਰਚ ਆਉਂਦਾ ਹੈ। ਜਦੋਂ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫ਼ਰ ਹੋਣ ਕਰਕੇ ਸਰਕਾਰੀ ਬੱਸਾਂ ਵਿੱਚ ਜੇ 20 ਔਰਤਾਂ ਸਫਰ ਕਰਦਿਆਂ ਹਨ ਤਾਂ ਉਹਨਾਂ ਦੀ ਟਿਕਟ ਨਹੀਂ ਕੱਟੀ ਜਾਂਦੀ ਜਦਕਿ ਉਸੇ ਬੱਸ ਵਿਚ 5 ਮਰਦ ਸਵਾਰੀਆਂ ਬੈਠਦੀਆਂ ਹਨ ਅਤੇ ਉਹਨਾਂ ਦੀ ਟਿਕਟਾਂ ਦੇ 500 ਰੁਪਏ ਬਣਦੇ ਹਨ। ਇਸ ਦੌਰਾਨ ਜੇ ਡਰਾਈਵਰ ਕੰਡਕਟਰ ਜਾ ਹੋਰ ਖਰਚ ਕੱਢ ਦਿੱਤੇ ਜਾਣ ਤਾਂ ਵੀ 15500 ਰੁਪਏ ਦਾ ਘਾਟਾ ਸਿਰਫ 80 ਕਿਲੋ ਮੀਟਰ ਪਿੱਛੇ ਪੈ ਰਿਹਾ ਹੈ। ਜਿਸਦੇ ਚੱਲਦੇ ਕੁੱਲ ਮਿਲਾ ਕੇ ਸਰਕਾਰੀ ਬੱਸਾਂ ਨੂੰ ਇਕ ਮਹੀਨੇ ਵਿਚ 245 ਕਰੋੜ ਦਾ ਘਾਟਾ ਪਿਆ ਹੈ।