ETV Bharat / state

ਕੌਮਾਂਤਰੀ ਕਬੱਡੀ ਖਿਡਾਰੀ ਕਿਉਂ ਕਰਦੇ ਨੇ ਨਸ਼ਾ, ਇਸ ਖਿਡਾਰੀ ਨੇ ਕੀਤੇ ਅਹਿਮ ਖੁਲਾਸੇ - gurdaspur latest news

ਆਏ ਦਿਨ ਹੀ ਕਬੱਡੀ ਖੇਡਣ ਵਾਲੇ ਖਿਡਾਰੀਆਂ 'ਤੇ ਨਸ਼ਾ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਅੱਜ ਤੱਕ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਨ੍ਹਾਂ ਦਾ ਭੇੜ ਮੰਨੀ ਜਾਣ ਵਾਲੀ ਇਸ ਖੇਡ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਨੂੰ ਨਸ਼ਾ ਲੱਗਦਾ ਕਿੱਦਾਂ ਤੇ ਕੌਣ ਲਾਉਂਦਾ ਹੈ।

ਕਬੱਡੀ ਦੇ ਅੰਤਰਾਸ਼ਟਰੀ ਖਿਡਾਰੀ
ਕਬੱਡੀ ਦੇ ਅੰਤਰਾਸ਼ਟਰੀ ਖਿਡਾਰੀ
author img

By

Published : Jan 7, 2020, 1:26 PM IST

ਗੁਰਦਾਸਪੁਰ:ਆਏ ਦਿਨ ਕਬੱਡੀ ਖੇਡਣ ਵਾਲੇ ਖਿਡਾਰੀਆਂ 'ਤੇ ਨਸ਼ਾ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਅੱਜ ਤੱਕ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਨ੍ਹਾਂ ਦਾ ਭੇੜ ਮੰਨੀ ਜਾਣ ਵਾਲੀ ਇਸ ਖੇਡ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਨੂੰ ਨਸ਼ਾ ਲੱਗਦਾ ਕਿੱਦਾਂ 'ਤੇ ਕੌਣ ਲਾਉਂਦਾ ਹੈ।

ਵੇਖੋ ਵੀਡੀਓ

ਇਨ੍ਹਾਂ ਸਾਰੇ ਸਵਾਲਾਂ ਤੇ ਅਹਿਮ ਖੁਲਾਸੇ ਕੀਤੇ ਹਨ ਇਕ ਕਬੱਡੀ ਦੇ ਅੰਤਰਾਸ਼ਟਰੀ ਖਿਡਾਰੀ ਨੇ ਜੋ ਨਸ਼ੇ ਦੀ ਦਲ-ਦਲ ਵਿੱਚ ਫਸ ਗਿਆ ਸੀ ਤੇ ਹੁਣ ਇਸ ਦਲ-ਦਲ ਵਿਚੋਂ ਨਿਕਲਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ।

ਇਹ ਖਿਡਾਰੀ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ ਕਬੱਡੀ ਖੇਡ ਕੇ ਵੱਖ -ਵੱਖ ਖ਼ਿਤਾਬ ਪ੍ਰਾਪਤ ਕਰ ਚੁੱਕਾ ਹੈ ਤੇ ਇਸ ਖਿਡਾਰੀ ਨੇ ਦਿਲ ਨੂੰ ਝੰਜੋੜ ਦੇਣ ਵਾਲੇ ਖ਼ੁਲਾਸੇ ਕੀਤੇ। ਜੋ ਕਿ ਕਬੱਡੀ ਅਤੇ ਖੇਡ ਪ੍ਰਮੋਟਰਾਂ ਨਾਲ ਸਬੰਧਿਤ ਹਨ।

ਇਸ ਖਿਡਾਰੀ ਨੇ ਦੱਸਿਆ ਕਿ ਪ੍ਰਮੋਟਰਾਂ ਵੱਲੋਂ ਪੈਸਿਆਂ ਦੇ ਲਾਲਚ ਅਤੇ ਖਿਡਾਰੀਆਂ ਦਾ ਸਟੈਮਿਨਾ ਵਧਾ ਕੇ ਗੇਮ ਦੇ ਪ੍ਰਦਰਸ਼ਨ ਨੂੰ ਰੋਮਾਂਚਕ ਬਣਾਉਣ ਖ਼ਾਤਰ ਖਿਡਾਰੀਆਂ ਤੇ ਨਸ਼ਾ ਕਰਨ ਸਬੰਧੀ ਦਬਾਅ ਬਣਾਇਆ ਜਾਂਦਾ ਹੈ ਅਤੇ ਇਸੇ ਦਬਾਅ ਖਿਡਾਰੀ ਹੌਲੀ-ਹੌਲੀ ਨਸ਼ੇ ਦੇ ਆਦੀ ਹੋ ਜਾਂਦੇ ਹਨ।

ਦੁਨੀਆ ਭਰ ਦੇ 10 ਤੋਂ ਵੱਧ ਦੇਸ਼ਾਂ ਵਿੱਚ ਕਬੱਡੀ ਖੇਡ ਚੁੱਕਾ, ਇਹ ਖਿਡਾਰੀ ਆਪ ਵੀ ਪ੍ਰਮੋਟਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦਿਆਂ ਨਸ਼ੇ ਦਾ ਆਦੀ ਹੋ ਚੁੱਕਾ ਸੀ ਅਤੇ ਅਖੀਰ ਇਸ ਖਿਡਾਰੀ ਨੇ ਨਸ਼ੇ ਦੇ ਕੋਹੜ ਵੱਢਣ ਦਾ ਨਿਸ਼ਚਾ ਕੀਤਾ। ਮੌਜੂਦਾ ਸਮੇਂ ਦੌਰਾਨ ਇਹ ਖਿਡਾਰੀ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। ਡਾਕਟਰਾਂ ਮੁਤਾਬਿਕ ਹੁਣ ਇਹ ਖਿਡਾਰੀ ਪੂਰੀ ਤਰ੍ਹਾਂ ਨਾਲ ਨਸ਼ੇ ਤੋਂ ਮੁਕਤ ਹੋ ਚੁੱਕਾ ਹੈ ਅਤੇ ਛੇਤੀ ਹੀ ਇਸ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ।

ਖਿਡਾਰੀ ਨੇ ਦੱਸਿਆ ਕਿ ਸਾਲ 2009 ਦੌਰਾਨ ਉਸ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਆਪਣੀ ਕਾਬਲੀਅਤ ਕਾਰਨ ਉਹ ਸਾਲ 2012 ਦੌਰਾਨ ਇੱਕ ਪ੍ਰਮੋਟਰ ਦੇ ਸੰਪਰਕ ਵਿੱਚ ਆਇਆ ਅਤੇ ਉਸੇ ਪ੍ਰਮੋਟਰ ਦੇ ਜ਼ਰੀਏ ਯੂ.ਕੇ ਵਿੱਚ ਕਬੱਡੀ ਟੂਰਨਾਮੈਂਟ ਖੇਡਣ ਦਾ ਮੌਕਾ ਮਿਲਿਆ। ਉੱਥੇ ਜਾ ਕੇ ਪ੍ਰਮੋਟਰ ਨੇ ਉਸ ਨੂੰ ਖੇਡਣ ਤੋਂ ਪਹਿਲਾਂ ਨਸ਼ੀਲਾ ਇੰਜੈਕਸ਼ਨ ਲੈਣ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਉਸ ਦੇ ਸਰੀਰ ਅੰਦਰ ਇੱਕ ਘੰਟੇ ਲਈ ਅਥਾਹ ਤਾਕਤ ਅਤੇ ਫੁਰਤੀ ਆ ਜਾਵੇਗੀ। ਜਿਸ ਨਾਲ ਉਸ ਦੀ ਪਰਫੌਰਮੈਂਸ ਹੋਰ ਵੀ ਬਿਹਤਰ ਹੋ ਜਾਵੇਗੀ ਪਰ ਇਸ ਕਬੱਡੀ ਖਿਡਾਰੀ ਨੇ ਇੰਜੈਕਸ਼ਨ ਲੈਣ ਤੋਂ ਸਾਫ਼ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਖਿਡਾਰੀ ਨੂੰ ਖਿਡਾਇਆ ਤਾਂ ਗਿਆ ਪਰ ਉਸ ਉੱਪਰ ਇੰਜੈੱਕਸ਼ਨ ਲੈਣ ਦਾ ਦਬਾਅ ਬਣਾਉਣ ਖ਼ਾਤਰ ਉਸ ਨੂੰ ਪੂਰੀ ਖੇਡ ਦੌਰਾਨ ਰੇਡ ਕਰਨ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਗਿਆ।

ਪ੍ਰਮੋਟਰ ਵੱਲੋਂ ਇੰਜੈੱਕਸ਼ਨ ਲੈਣ ਲਈ ਲਗਾਤਾਰ ਬਣਾਏ ਜਾ ਰਹੇ ਦਬਾਅ ਅਤੇ ਖੇਡਣ ਦੀ ਹਸਰਤ ਕਾਰਨ ਅਖੀਰ ਉਸ ਕਬੱਡੀ ਖਿਡਾਰੀ ਨੂੰ ਪ੍ਰਮੋਟਰ ਵੱਲੋਂ ਦਿੱਤਾ ਗਿਆ ਨਸ਼ੇ ਦਾ ਇੰਜੈੱਕਸ਼ਨ ਲੈਣਾ ਹੀ ਪਿਆ। ਬਾਅਦ ਵਿੱਚ ਉਹ ਖਿਡਾਰੀ ਹਰੇਕ ਗੇਮ ਖੇਡਣ ਤੋਂ ਪਹਿਲਾਂ ਇੱਕ ਜਾਂ ਦੋ ਐਮ.ਐਲ ਮਾਤਰਾ ਦਾ ਇੰਜੈੱਕਸ਼ਨ ਲੈਣ ਲੱਗ ਪਿਆ ਅਤੇ ਹੌਲੀ-ਹੌਲੀ ਗੇਮ ਦੀ ਪਰਫੌਰਮੈਂਸ ਬਿਹਤਰ ਕਰਨ ਅਤੇ ਸਟੈਮੀਨਾ ਵਧਾਉਣ ਲਈ ਉਹ ਇਸ ਇੰਜੈੱਕਸ਼ਨ ਦਾ ਆਦੀ ਹੋ ਗਿਆ ਅਤੇ 5 ਤੋਂ 7 ਐਮ.ਐਲ ਤੱਕ ਦੀ ਮਾਤਰਾ ਲੈਣ ਲੱਗਾ। ਇਸੇ ਦੌਰਾਨ ਇੱਕ ਸਮਾਂ ਐਸਾ ਵੀ ਆਇਆ ਜਦੋਂ ਉਹ ਇੰਜੈੱਕਸ਼ਨ ਨਾ ਮਿਲਣ ਦੀ ਸੂਰਤ ਵਿੱਚ ਇਹ ਖਿਡਾਰੀ ਹੋਰ ਨਸ਼ੇ ਕਰਨ ਲੱਗਾ ਅਤੇ ਇਸੇ ਨਸ਼ੇ ਕਾਰਨ ਜਿੱਥੇ ਹੌਲੀ ਹੌਲੀ ਉਸ ਦਾ ਸਰੀਰ ਨਕਾਰਾ ਹੁੰਦਾ ਗਿਆ।

ਉੱਥੇ ਹੀ ਨਸ਼ੇੜੀ ਹੋਣ ਕਾਰਨ ਉਸ ਦੇ ਸਾਰੇ ਸੱਜਣ ਉਸ ਤੋਂ ਦੂਰੀ ਰੱਖਣ ਲੱਗੇ। ਅਖੀਰ ਵਿੱਚ ਹੌਲੀ ਹੌਲੀ ਇਹ ਖਿਡਾਰੀ ਬੁਰੀ ਤਰਾਂ ਨਾਲ ਨਸ਼ੇ ਦੀ ਲੱਤ ਕਾਰਨ ਨਕਾਰਾਤਮਕ ਸੋਚ ਦੇ ਘੇਰੇ ਹੇਠ ਦੱਬਣਾ ਸ਼ੁਰੂ ਹੋ ਗਿਆ ਅਤੇ ਫਿਰ ਉਸਨੇ ਦ੍ਰਿੜ ਇਰਾਦੇ ਨਾਲ ਨਸ਼ਾ ਛੱਡ ਕੇ ਮੁੜ ਨਿਰੋਲ ਜੀਵਨ ਜੀਨ ਦਾ ਪ੍ਰਣ ਲਿਆ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋ ਗਿਆ।

ਉੱਥੇ ਦੂਜੇ ਪਾਸੇ ਗੁਰਦਾਸਪੁਰ ਦੇ ਰੈੱਡਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਫ਼ਿਲਹਾਲ ਇਹ ਖਿਡਾਰੀ ਨਸ਼ਾ ਮੁਕਤ ਅਤੇ ਤੰਦਰੁਸਤ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

Intro:ਐਂਕਰ::-- ਆਏ ਦਿਨ ਹੀ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਖੇਡਣ ਵਾਲੇ ਖਿਡਾਰੀਆਂ ਤੇ ਨਸ਼ਾ ਕਰਨ ਦੇ ਸੰਜੀਦਾ ਦੋਸ਼ ਲੱਗਦੇ ਰਹੇ ਹਨ  ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਵੀ ਸਾਹਮਣੇ ਆਈਆਂ। ਪਰ ਅੱਜ ਤੱਕ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਨ੍ਹਾਂ ਦਾ ਭੇੜ ਮੰਨੀ ਜਾਣ ਵਾਲੀ ਇਸ ਖੇਡ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਨੂੰ ਨਸ਼ਾ ਲੱਗਦਾ ਕਿੱਦਾਂ 'ਤੇ ਲਾਉਂਦਾ ਕੌਣ ਐ।
ਇਹਨਾਾਂ ਸਾਰੇ ਸਵਾਲਾਂ ਤੇ ਅਹਿਮ ਖੁਲਾਸੇ ਕੀਤੇ ਹਨ ਇਕ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਨੇ ਜੋੋ ਨਸ਼ੇ ਦੀ ਦਲ-ਦਲ ਵਿੱਚ ਫਸ ਗਿਆ ਸੀ ਤੇ ਹੁਣ ਇਸ ਦਲ ਦਲ ਵਿਚੋਂ ਨਿਕਲਣ ਲਈ ਜਿਲ੍ਹਾ ਗੁਰਦਾਸਪੁਰ ਦੇ ਇਕ ਨਿਜੀ ਨਸ਼ਾ ਛੁਡਾਊ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ । ਇਹ ਖਿਡਾਰੀ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿਖੇ ਕਬੱਡੀ ਖੇਡ ਕੇ ਵੱਖ ਵੱਖ ਖ਼ਿਤਾਬ ਪ੍ਰਾਪਤ ਕਰ ਚੁੱਕਾ ਹੈ ਤੇ ਇਸ ਖਿਡਾਰੀ ਨੇ ਦਿਲ ਨੂੰ ਝੰਜੋੜ ਦੇਣ ਵਾਲੇ ਖ਼ੁਲਾਸੇ ਕੀਤੇ। ਜੋ ਕਿ ਕਬੱਡੀ ਅਤੇ ਖੇਡ ਪ੍ਰਮੋਟਰਾਂ ਨਾਲ ਸਬੰਧਿਤ

Body:ਵੀ ਓ ::-- ਇਸ ਖਿਡਾਰੀ ਨੇ ਨਾਮ ਨਾ ਦਸਣ ਦੀ ਸ਼ਰਤ 'ਤੇ ਦੱਸਿਆ ਕਿ ਕਿਸ ਤਰਾਂ ਪ੍ਰਮੋਟਰਾਂ ਵੱਲੋਂ ਪੈਸਿਆਂ ਦੇ ਲਾਲਚ ਅਤੇ ਖਿਡਾਰੀਆਂ ਦਾ ਸਟੈਮਿਨਾ ਵਧਾ ਕੇ ਗੇਮ ਦੇ ਪ੍ਰਦਰਸ਼ਨ ਨੂੰ ਰੋਮਾਂਚਕ ਬਣਾਉਣ ਖ਼ਾਤਰ ਖਿਡਾਰੀਆਂ ਤੇ ਨਸ਼ਾ ਕਰਨ ਸਬੰਧੀ ਦਬਾਅ ਬਣਾਇਆ ਜਾਂਦਾ ਹੈ ਅਤੇ ਇਸੇ ਦਬਾਅ ਹੇਠ ਹਰ ਗੇਮ ਤੋਂ ਪਹਿਲਾਂ ਨਸ਼ਾ ਲੈਣ ਵਾਲੇ ਖਿਡਾਰੀ ਕਿੱਦਾਂ ਹੌਲੀ ਹੌਲੀ ਨਸ਼ੇ ਦੇ ਆਦੀ ਹੋ ਜਾਂਦੇ ਹਨ। ਦੁਨੀਆ ਭਰ ਦੇ 10 ਤੋਂ ਵੱਧ ਦੇਸ਼ਾਂ ਵਿਖੇ ਕਬੱਡੀ ਖੇਡ ਚੁੱਕਾ ਇਹ ਪੜ੍ਹਿਆ ਲਿਖਿਆ ਖਿਡਾਰੀ ਆਪ ਵੀ ਪ੍ਰਮੋਟਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦਿਆਂ ਨਸ਼ੇ ਦਾ ਆਦੀ ਹੋ ਚੁੱਕਾ ਸੀ ਅਤੇ ਅਖੀਰ ਇਸ ਖਿਡਾਰੀ ਨੇ ਨਸ਼ੇ ਦੀ ਨਕਾਰਾਤਮਿਕਤਾ ਦੇ ਘਰੇ ਵਿੱਚੋਂ ਨਿਕਲਦਿਆਂ ਨਿਰਾਰਥਕਤਾ ਦਾ ਕੋਹੜ ਵੱਢਣ ਦਾ ਨਿਸ਼ਚਾ ਕੀਤਾ। ਮੌਜੂਦਾ ਸਮੇਂ ਦੌਰਾਨ ਇਹ ਖਿਡਾਰੀ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਆਪਣਾ ਇਲਾਜ ਕਰਵਾ ਰਿਹਾ ਹੈ। ਡਾਕਟਰਾਂ ਮੁਤਾਬਿਕ ਹੁਣ ਇਹ ਖਿਡਾਰੀ ਪੂਰੀ ਤਰਾਂ ਨਾਲ ਨਸ਼ੇ ਤੋਂ ਮੁਕਤ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ।

ਖਿਡਾਰੀ ਨੇ ਦੱਸਿਆ ਕਿ ਸਾਲ 2009 ਦੌਰਾਨ ਉਸ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਆਪਣੀ ਕਾਬਲੀਅਤ ਕਾਰਨ ਉਹ ਸਾਲ 2012 ਦੌਰਾਨ ਇੱਕ ਪ੍ਰਮੋਟਰ ਦੇ ਸੰਪਰਕ ਵਿੱਚ ਆਇਆ ਅਤੇ ਉਸੇ ਪ੍ਰਮੋਟਰ ਦੇ ਜ਼ਰੀਏ ਯੂ.ਕੇ ਵਿਖੇ ਜਾ ਕੇ ਕਬੱਡੀ ਟੂਰਨਾਮੈਂਟ 'ਚ ਖੇਡਣ ਮੌਕਾ ਮਿਲਿਆ। ਉੱਥੇ ਜਾ ਕੇ  ਪ੍ਰਮੋਟਰ ਨੇ ਉਸ ਨੂੰ ਖੇਡਣ ਤੋਂ ਪਹਿਲਾਂ ਨਸ਼ੀਲਾ ਇੰਜੈੱਕਸ਼ਨ ਲੈਣ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਉਸ ਦੇ ਸਰੀਰ ਅੰਦਰ ਇੱਕ ਘੰਟੇ ਲਈ ਅਥਾਹ ਤਾਕਤ ਅਤੇ ਫੁਰਤੀ ਆ ਜਾਵੇਗੀ। ਜਿਸ ਨਾਲ ਉਸ ਦੀ ਪ੍ਰਫਰਮੈਂਸ ਹੋਰ ਵੀ ਬਿਹਤਰ ਹੋ ਜਾਵੇਗੀ। ਪਰ ਇਸ ਕਬੱਡੀ ਖਿਡਾਰੀ ਨੇ ਇੰਜੈੱਕਸ਼ਨ ਲੈਣ ਤੋਂ ਸਾਫ਼ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਖਿਡਾਰੀ ਨੂੰ ਖਿਡਾਇਆ ਤਾਂ ਗਿਆ ਪਰ ਉਸ ਉੱਪਰ ਇੰਜੈੱਕਸ਼ਨ ਲੈਣ ਦਾ ਦਬਾਅ ਬਣਾਉਣ ਖ਼ਾਤਰ ਉਸ ਨੂੰ ਪੂਰੀ ਗੇਮ ਦੌਰਾਨ ਰੇਡ ਕਰਨ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਗਿਆ।

ਪ੍ਰਮੋਟਰ ਵੱਲੋਂ ਇੰਜੈੱਕਸ਼ਨ ਲੈਣ ਲਈ ਲਗਾਤਾਰ ਬਣਾਏ ਜਾ ਰਹੇ ਦਬਾਅ ਅਤੇ ਖੇਡਣ ਦੀ ਹਸਰਤ ਕਾਰਨ ਅਖੀਰ ਉਸ ਕਬੱਡੀ ਖਿਡਾਰੀ ਨੂੰ ਪ੍ਰਮੋਟਰ ਵੱਲੋਂ ਦਿੱਤਾ ਗਿਆ ਨਸ਼ੇ ਦਾ ਇੰਜੈੱਕਸ਼ਨ ਲੈਣਾ ਹੀ ਪਿਆ। ਬਾਦ ਵਿੱਚ ਉਹ ਖਿਡਾਰੀ ਹਰੇਕ ਗੇਮ ਖੇਡਣ ਤੋਂ ਪਹਿਲਾਂ ਇੱਕ ਜਾਂ ਦੋ ਐਮ.ਐਲ ਮਾਤਰਾ ਦਾ ਇੰਜੈੱਕਸ਼ਨ ਲੈਣ ਲੱਗ ਪਿਆ ਅਤੇ ਹੌਲੀ ਹੌਲੀ ਗੇਮ ਦੀ ਪਰਫੌਰਮੈਂਸ ਬਿਹਤਰ ਕਰਨ ਅਤੇ ਸਟੈਮੀਨਾ ਵਧਾਉਣ ਲਈ ਉਹ ਇਸ ਇੰਜੈੱਕਸ਼ਨ ਦਾ ਆਦੀ ਹੋ ਗਿਆ ਅਤੇ 5 ਤੋਂ 7 ਐਮ.ਐਲ ਤੱਕ ਦੀ ਮਾਤਰਾ ਲੈਣ ਲੱਗਾ। ਇਸੇ ਦੌਰਾਨ ਇੱਕ ਸਮਾਂ ਐਸਾ ਵੀ ਆਇਆ ਜਦੋਂ ਉਹ ਇੰਜੈੱਕਸ਼ਨ ਨਾ ਮਿਲਣ ਦੀ ਸੂਰਤ ਵਿੱਚ ਇਹ ਖਿਡਾਰੀ ਹੋਰ ਨਸ਼ੇ ਕਰਨ ਲੱਗਾ ਅਤੇ ਇਸੇ ਨਸ਼ੇ ਕਾਰਨ ਜਿੱਥੇ ਹੌਲੀ ਹੌਲੀ ਉਸ ਦਾ ਸਰੀਰ ਨਕਾਰਾ ਹੁੰਦਾ ਗਿਆ। ਉੱਥੇ ਹੀ ਨਸ਼ੇੜੀ ਹੋਣ ਕਾਰਨ ਉਸ ਦੇ ਸਾਰੇ ਸੱਜਣ ਉਸ ਤੋਂ ਦੂਰੀ ਰੱਖਣ ਲੱਗੇ। ਅਖੀਰ ਵਿੱਚ ਹੌਲੀ ਹੌਲੀ ਇਹ ਖਿਡਾਰੀ ਬੁਰੀ ਤਰਾਂ ਨਾਲ ਨਸ਼ੇ ਦੀ ਲੱਤ ਕਾਰਨ ਨਕਾਰਾਤਮਿਕ ਸੋਚ ਦੇ ਘੇਰੇ ਹੇਠ ਦੱਬਣਾ ਸ਼ੁਰੂ ਹੋ ਗਿਆ।ਅਤੇ ਫੀਰ ਉਸਨੇ ਦ੍ਰਿੜ ਇਰਾਦੇ ਨਾਲ ਨਸ਼ਾ ਛੱਡ ਕੇ ਮੁੜ ਨਿਰੋਲ ਜੀਵਨ ਜੀਨ ਦਾ ਪ੍ਰਣ ਲਿਆ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋ ਗਿਆ।

ਵੀ ਓ ::-- ਉੱਥੇ ਦੂਜੇ ਪਾਸੇ ਗੁਰਦਾਸਪੁਰ ਦੇ ਰੈੱਡਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਫ਼ਿਲਹਾਲ ਇਹ ਖਿਡਾਰੀ ਨਸ਼ਾ ਮੁਕਤ ਅਤੇ ਤੰਦਰੁਸਤ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

Conclusion:"ਖ਼ੁਲਾਸਾ"::------

ਖੇਡਾਂ ਵਿੱਚ ਡੋਪ ਟੈੱਸਟ ਆਦੀ ਹੋਣ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਖਿਡਾਰੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੇ ਆਪਣਾ ਵੱਖਰਾ ਮੁਕਾਮ ਬਣਾਇਆ ਹੈ ਅਤੇ ਮੌਜੂਦਾ ਸਮੇਂ ਵਿੱਚ ਲੋਕ ਵੀ ਇਸ ਨੂੰ ਕ੍ਰਿਕਟ ਮੈਚ ਵਾਂਗ ਵੇਖਣਾ ਪਸੰਦ ਕਰਦੇ ਹਨ ਅਤੇ ਦਰਸ਼ਕ ਵਧਣ ਕਾਰਨ ਮੁਨਾਫ਼ਾ ਵਧਣਾ ਵੀ ਲਾਜ਼ਮੀ ਹੈ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਸਾਰੇ ਲੋਕ ਇਸ ਖੇਡ ਅੰਦਰ ਆਪਣਾ ਕਾਲਾ ਪੈਸਾ ਇਨਸੈੱਟ ਕਰ ਕੇ ਉਸ ਨੂੰ ਸਫ਼ੇਦ ਕਰਨ ਵਿੱਚ ਲੱਗ ਚੁੱਕੇ ਹਨ ਅਤੇ ਜਿਸ ਤਰਾਂ ਕ੍ਰਿਕਟ ਆਦੀ ਮੈਚ ਫਿਕਸ ਹੋ ਰਹੇ ਹਨ। ਉਸੇ ਤਰਾਂ ਕਬੱਡੀ ਦੇ ਮੈਚ ਵੀ ਪਹਿਲਾਂ ਤੋਂ ਹੀ ਫਿਕਸ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇੰਨੇ ਵੱਡੇ ਪੱਧਰ ਦਾ ਬਜਟ ਹੋਣ ਕਾਰਨ ਪ੍ਰਮੋਟਰਾਂ ਵੱਲੋਂ ਹਰ ਪਰ ਮੋਟਰਾਂ ਨੂੰ ਆਪਣੇ ਹਿਸਾਬ ਨਾਲ ਖ਼ਰੀਦਿਆ ਜਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਨਸ਼ਾ ਦੇਣ ਮਗਰੋਂ ਖੇਡ ਤੋਂ ਪਹਿਲਾਂ ਹੋਣ ਵਾਲੇ ਡੋਪ ਟੈੱਸਟ ਵਿੱਚ ਵੀ ਇਹ ਲੋਕ ਪੈਸੇ ਦੇ ਜ਼ੋਰ ਤੇ ਸੈਟਿੰਗ ਕਰ ਲੈਂਦੇ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.