ਗੁਰਦਾਸਪੁਰ: ਅੱਜ ਦੇ ਮਸ਼ੀਨੀ ਯੁੱਗ ਵਿਚ ਇਨਸਾਨ ਮਸ਼ੀਨਾਂ ਦਾ ਗੁਲਾਮ ਹੋਕੇ ਆਪਣੇ ਪੁਰਾਣੇ ਰਹਿਣ ਸਹਿਣ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਇਸੇ ਦੇ ਕਾਰਨ ਬਿਮਾਰੀਆਂ ਨਾਲ ਘਿਰਦਾ ਨਰ ਆ ਰਿਹਾ ਹੈ। ਇਸੇ ਮਸ਼ੀਨੀ ਯੁੱਗ ਨੇ ਸਾਨੂੰ ਘਰਾਟਾ ਤੋਂ ਵੀ ਦੂਰ ਕਰ ਦਿੱਤਾ ਹੈ। ਘਰਾਟਾ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਤਾਂ ਸ਼ਾਇਦ ਬਹੁਤ ਘੱਟ ਜਾਣਕਾਰ ਹੋਵੇ ਲੇਕਿਨ ਪੁਰਾਣੀ ਪੀੜ੍ਹੀ ਇਹਨਾਂ ਘਰਾਟਾ ਦੇ ਬਾਰੇ ਅਤੇ ਇਹਨਾਂ ਦੇ ਫਾਇਦੇ ਤੋਂ ਭਲੀਭਾਂਤ ਜਾਣੂ ਹਨ।
ਇਹ ਵੀ ਪੜੋ: ਨਹਾ ਰਹੇ ਸ਼ਖ਼ਸ ਦਾ ਮਹਿਲਾਵਾਂ ਨੇ ਚਾੜ੍ਹਿਆ ਕੁੱਟਾਪਾ, ਵੀਡੀਓ ਆਈ ਸਾਹਮਣੇ
ਗੁਣਵੱਤਾ ਨਾਲ ਭਰਪੂਰ ਆਟਾ
ਘਰਾਟ ਆਟਾ ਪੀਸਣ ਵਾਲੀਆਂ ਚੱਕੀਆਂ ਨੂੰ ਕਿਹਾ ਜਾਂਦਾ ਹੈ ਅਤੇ ਇਹ ਘਰਾਟ ਚੱਕੀਆਂ ਬਿਜਲੀ ਨਾਲ ਨਹੀਂ ਬਲਕਿ ਨਹਿਰੀ ਪਾਣੀ ਨਾਲ ਚਲਦੀਆਂ ਹਨ ਅਤੇ ਇਹਨਾਂ ਦੁਆਰਾ ਪੀਸਿਆ ਆਟਾ ਗੁਣਵੱਤਾ ਨਾਲ ਭਰਪੂਰ ਹੁੰਦਾ ਹੈ ਅਤੇ ਇਸਦੀ ਪਿਸਾਈ ਵੀ ਸਸਤੀ ਹੁੰਦੀ ਹੈ ਅਤੇ ਆਟਾ ਪੀਸਣ ਤੇ ਕੋਈ ਕਾਟ ਵੀ ਨਹੀਂ ਲਗਦੀ ਜੋ ਗ੍ਰਾਹਕ ਦੇ ਫਾਇਦੇ ਵਿੱਚ ਹੁੰਦੀ ਹੈ। ਬਿਜਲੀ ਚੱਕੀ ਟੇ ਪੀਸਿਆ ਆਟਾ ਗਰਮ ਹੁੰਦਾ ਹੈ ਅਤੇ ਉਸਦੇ ਗੁਣ ਵੀ ਖਤਮ ਹੋ ਜਾਂਦੇ ਹਨ ਪਰ ਘਰਾਟ ਚੱਕੀ ਤੇ ਪੀਸੇ ਆਟਾ ਠੰਡਾ ਹੁੰਦਾ ਹੈ ਅਤੇ ਆਟੇ ਦੇ ਸਾਰੇ ਗੁਣ ਵੀ ਪੂਰੇ ਕਾਇਮ ਰਹਿੰਦੇ ਹਨ।
ਅੰਗਰੇਜ਼ਾਂ ਦੇ ਸਮੇਂ ਲੱਗਦੀਆਂ ਸਨ ਲਾਈਨਾਂ
ਅੰਗਰੇਜ਼ਾਂ ਦੇ ਸਮੇਂ 1911 ਵਿਚ ਬਣਾਏ ਗਏ ਇਹਨਾਂ ਘਰਾਟ ਚੱਕੀਆਂ ਤੇ ਕਦੇ ਗ੍ਰਾਹਕਾਂ ਦੀਆਂ ਲਾਈਨਾਂ ਲਗੀਆ ਰਹਿੰਦੀਆਂ ਸਨ ਅਤੇ ਲੋਕ ਛੇ-ਛੇ ਮਹੀਨਿਆਂ ਦਾ ਆਟਾ ਇਕੱਠਾ ਹੀ ਪਿਸਵਾ ਲੈਂਦੇ ਸਨ, ਪਰ ਹੁਣ ਮਸ਼ੀਨੀ ਯੁੱਗ ਵਿਚ ਬਿਜਲੀ ਚੱਕੀਆਂ ਵੱਲ ਆਕਰਸ਼ਿਤ ਹੋ ਗਏ ਜਿਸ ਕਾਰਨ ਇਹਨਾਂ ਘਰਾਟ ਚੱਕੀਆਂ ਤੇ ਗ੍ਰਾਹਕ ਦੀ ਲਾਈਨਾਂ ਤਾਂ ਨਜ਼ਰ ਨਹੀਂ ਆਉਂਦੀਆਂ, ਪਰ ਫਿਰ ਵੀ ਜਿਹੜੇ ਲੋਕ ਅਜੇ ਵੀ ਇਹਨਾਂ ਘਰਾਟ ਚੱਕੀਆਂ ਦੇ ਕਾਇਲ ਹਨ ਉਹ ਆਟਾ ਇਹਨਾਂ ਤੋਂ ਹੀ ਪਿਸਵਾਉਂਦੇ ਹਨ।
ਇਹ ਵੀ ਪੜੋ: ਸੁਣੋ, ਰਿਹਾਈ ਤੋਂ ਬਾਅਦ ਕੀ ਬੋਲੇ ਸਾਬਕਾ DGP ਸੁਮੇਧ ਸੈਣੀ