ETV Bharat / state

ਲੋਕ ਸਭਾ ਚੋਣਾਂ 2019: ਗੁਰਦਾਸਪੁਰ 'ਚ ਕੀ ਰਿਹਾ ਖ਼ਾਸ ?

ਕਾਂਗਰਸ ਲਈ ਇੱਜ਼ਤ ਦਾ ਸਵਾਲ ਬਣੀ ਗੁਰਦਾਸਪੁਰ ਸੀਟ 'ਤੇ ਸਭ ਦੀਆਂ ਨਿਗਾਹਾਂ ਹਨ। ਬਾਲੀਵੁੱਡ ਸਟਾਰ ਸੰਨੀ ਦਿਓਲ ਅਤੇ ਕਾਂਗਰਸ ਉਮੀਦਵਾਰ ਸਨੀਲ ਜਾਖੜ ਦੋਹਾਂ ਚੋਂ ਕੌਣ ਬਾਜੀ ਮਾਰੇਗਾ? ਇਹ ਤਾਂ ਆਉਣ ਵਾਲੀ 23 ਮਈ ਨੂੰ ਹੀ ਪਤਾ ਲੱਗੇਗਾ।

ਫ਼ਾਇਲ ਫ਼ੋਟੋ
author img

By

Published : May 19, 2019, 11:50 PM IST

ਲੋਕ ਸਭਾ ਖ਼ੇਤਰ ਗੁਰਦਾਸਪੁਰ ਸੰਨੀ ਦਿਓਲ ਦੀ ਐਂਟਰੀ ਨਾਲ ਹੌਟ ਸੀਟ 'ਚ ਤਬਦੀਲ ਹੋ ਗਿਆ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਵਿੱਚਕਾਰ ਫਸਵੀਂ ਟਕੱਰ ਹੈ।
ਕੀ ਕੁਝ ਰਿਹਾ ਗੁਰਦਾਸਪੁਰ ਵਿੱਚ ਖ਼ਾਸ?
⦁ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਕਈ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਇਸ ਮੌਕੇ ਉਨ੍ਹਾਂ ਨਾਲ ਸੈਲਫ਼ੀਆਂ ਲੈਣ ਵਾਲਿਆਂ ਦੀ ਭੀੜ ਨਜ਼ਰ ਆਈ। ਪਰ ਸੈਲਫ਼ਿਆਂ ਦੀ ਇਹ ਭੀੜ ਵੋਟ ਬੈਂਕ 'ਚ ਤਬਦੀਲ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
⦁ ਵਿਧਾਨਸਭਾ ਹਲਕਾ ਪਠਾਨਕੋਟ 'ਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ ਆਰਦਸ਼ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ 'ਚ ਆਬਕਾਰੀ ਤੇ ਕਰ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ।
⦁ ਗੁਰਦਾਸਪੁਰ ਤੋਂ ਇਸ ਵਾਰ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਕਿ ਕਾਂਗਰਸ ਵੱਲੋਂ ਲੋਕਾਂ ਨੂੰ 10 ਰੁਪਏ ਦਾ ਨੋਟ ਦਿੱਤਾ ਜਾ ਰਿਹਾ ਸੀ ਜਿਸ ਨਾਲ 1500 ਰੁਪਏ ਤੱਕ ਦਾ ਰਾਸ਼ਨ ਮਿਲ ਰਿਹਾ ਸੀ। ਇਸ ਨੋਟ ਨੂੰ ਅਕਾਲੀ ਦਲ ਦੇ ਗੁਰਬਚਨ ਸਿੰਘ ਬਬੇਹਾਲੀ ਨੇ ਕਬਜ਼ੇ 'ਚ ਲੈ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਜਾਂਚ 'ਚ ਜੁਟੀ ਹੋਈ ਹੈ।
⦁ ਗੁਰਦਾਸਪੁਰ ਤੋਂ ਵੀ ਝੜਪ ਦੀਆਂ ਖ਼ਬਰਾ ਸਾਹਮਣੇ ਆਇਆਂ। ਪਿੰਡ ਕੋਟ ਮੋਹਨ ਲਾਲ 'ਚ ਕਾਂਗਰਸੀ ਆਪਸ 'ਚ ਹੀ ਭਿੜ ਗਏ। ਇਸ ਝੜਪ ਦੌਰਾਨ 4 ਵਿਅਕਤੀ ਜ਼ਖ਼ਮੀ ਹੋ ਗਏ।
⦁ ਹਲਕਾ ਕਾਦੀਆਂ 'ਚ ਬੂਥ ਨੂੰਬਰ 149 'ਤੇ ਵੋਟ ਪਾਉਣ ਆਏ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫ਼ਿਰ ਆਪਣੀ ਹੀ ਸਰਕਾਰ 'ਤੇ ਹੱਲਾ ਬੋਲਿਆ। ਪਤੱਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਜਦ ਮੌਜੂਦਾ ਮੁੱਖ ਮੰਤਰੀ ਅਤੇ ਭਵਿੱਖ ਦੇ ਮੁੱਖ ਮੰਤਰੀ ਦੋਵੇਂ ਹੀ ਗੁਰਦਾਸਪੁਰ 'ਚ ਮੌਜੂਦ ਹਨ ਤਾਂ ਫਿਰ ਉਨ੍ਹਾਂ ਦੇ ਪ੍ਰਚਾਰ ਕਰਨ ਦੀ ਕੀ ਜ਼ਰੂਰਤ ਸੀ।

Intro:Body:

fzr

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.