ETV Bharat / state

ਪੁਲਿਸ 'ਤੇ ਭੜਕੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ 'ਤੇ ਲਗਾਇਆ ਜਾਮ - Dina Nagar Police station

ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਦੇ ਰੋਸ ਵੱਜੋਂ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਦੇਰ ਸ਼ਾਮ ਲਗਭਗ 2 ਘੰਟੇ ਲਈ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪੱਖਪਾਤ ਕਰਨ ਵਾਲੇ ਐੱਸਐੱਚਓ ਨੂੰ ਮੁਅਤੱਲ ਕੀਤਾ ਜਾਵੇ।

ਫ਼ੋਟੋ
author img

By

Published : May 28, 2019, 8:17 AM IST

ਦੀਨਾਨਗਰ: ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਤੋਂ ਬਅਦ ਗੁੱਸੇ ਵਿੱਚ ਆਏ ਦੀਨਾਨਗਰ ਦੇ ਪਿੰਡ ਭੂੰਣ ਸਮੇਤ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਦੇਰ ਸ਼ਾਮ ਦੀਨਾਨਗਰ ਦੇ ਬਰਿਆਰ ਬਾਈਪਾਸ 'ਤੇ ਧਰਨਾ ਦੇ ਕੇ ਹਾਈਵੇ ਜਾਮ ਕਰ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਪਿੰਡ ਵਿੱਚ ਦੋ ਭਰਾਵਾਂ ਦਾ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਸੀ ਅਤੇ ਦਵਿੰਦਰ ਕੁਮਾਰ ਨੇ ਆਪਣੇ ਭਰਾ ਰਵਿੰਦਰ ਕੁਮਾਰ ਉੱਪਰ ਐੱਫ਼ ਆਈ ਆਰ ਦੇਣ ਲਈ ਬਰਿਆਰ ਪੁਲਿਸ ਥਾਣੇ ਗਿਆ, ਪਰ ਮੌਕੇ 'ਤੇ ਮੌਜੂਦ ਚੌਕੀ ਇੰਚਾਰਜ ਏ.ਐੱਸ.ਆਈ ਦਵਿੰਦਰ ਕੁਮਾਰ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਨਾਂਹ ਕਰ ਦਿੱਤੀ।

ਵੀਡੀਓ

ਇਸ ਤੋਂ ਬਾਅਦ ਪੀੜਤ ਨੇ ਪਿੰਡ ਦੇ ਸਰਪੰਚ ਤੋਂ ਫੋਨ ਕਰਵਾਇਆ ਤਾਂ ਉਸ ਦੀ ਸ਼ਿਕਾਇਤ ਦਰਜ ਹੋਈ। ਪੁਲੀਸ ਨੇ ਉਸ ਦੇ ਭਰਾ ਰਵਿੰਦਰ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਪਿੰਡ ਵਾਸਿਆਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਪੈਸੇ ਲੈਕੇ ਮੁਲਜ਼ਮ ਨੂੰ ਛੱਡ ਦਿੱਤਾ। ਜਿਸ ਤੋਂ ਭਾਅਦ ਭੜਕੇ ਪਿੰਡ ਵਾਸਿਆਂ ਨੇ ਇੱਕਠੇ ਹੋ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ, ਲਗਭਗ 2 ਘੰਟੇ ਜਾਮ ਲਗਾ ਰਿਹਾ ਅਤੇ ਪਿੰਡ ਵਾਸੀ ਪ੍ਰਦਰਸ਼ਨ ਕਰਦੇ ਰਹੇ। ਪਿੰਡ ਵਾਸਿਆ ਨੇ ਏ.ਐੱਸ.ਆਈ ਦਵਿੰਦਰ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ ਰੱਖੀ।

ਇਸ ਮਾਮਲੇ ਵਿੱਚ ਮੌਕੇ 'ਤੇ ਪਹੁੰਚੇ ਐੱਸ.ਐੱਚ.ਓ ਮਨੋਜ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਪੁਲਿਸ ਵੱਲੋਂ ਉਹਨਾਂ ਦੀ ਗੱਲ ਸੁਣੀ ਗਈ ਹੈ। ਮਨੋਜ ਕੁਮਾਰ ਨੇ ਦੱਸਿਆ ਕਿ ਪਿੰਡ ਵਾਸਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਚੌਂਕੀ ਇੰਚਾਰਜ ਨੇ ਸਹੀ ਕਾਰਵਾਈ ਨਹੀਂ ਕੀਤੀ, ਪੁਲਿਸ ਅਧਿਕਾਰੀ ਕੁਮਾਰ ਨੇ ਕਿਹਾ ਕਿ ਪਿੰਡ ਵਾਲਿਆਂ ਦੀ ਸ਼ਿਕਾਇਤ 'ਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਹੈ।

---------- Forwarded message ---------
From: avtar.singh <avtar.singh@etvbharat.com>
Date: Mon, 27 May 2019 at 22:52
Subject: ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਤੋਂ ਗੁੱਸੇ ਵਿੱਚ ਆਏ ਤਿੰਨ ਪਿੰਡਾਂ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਕੀਤਾ ਬੰਦ
To: Punjab Desk <punjabdesk@etvbharat.com>

Story send By FTP

Folder:-- PB_Gurdaspur_27_May_National_High_way_Block

3 Files::- 27_May_National_High_way_Block

ਸਟੋਰੀ ::-- ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਤੋਂ ਗੁੱਸੇ ਵਿੱਚ ਆਏ ਤਿੰਨ ਪਿੰਡਾਂ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਕੀਤਾ ਬੰਦ

ਰਿਪੋਰਟਰ::---- ਅਵਤਾਰ ਸਿੰਘ ਦੀਨਾਨਗਰ 09988229498

ਐਂਕਰ::---- ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਛੱਡ ਦੇਣ ਤੋਂ ਗੁੱਸੇ ਵਿੱਚ ਆਏ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਦੇਰ ਸ਼ਾਮ ਦੀਨਾਨਗਰ ਦੇ ਬਰਿਆਰ ਬਾਈਪਾਸ ਤੇ ਧਰਨਾ ਦੇ ਕੇ ਹਾਈਵੇ ਜਾਮ ਕਰ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਪਿੰਡ ਵਿੱਚ ਦੋ ਭਰਾਵਾਂ ਦਾ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਸੀ ਅਤੇ ਦਵਿੰਦਰ ਕੁਮਾਰ ਨੇ ਆਪਣੇ ਭਰਾ ਰਵਿੰਦਰ ਕੁਮਾਰ ਉੱਪਰ ਦਰਖ਼ਾਸਤ ਦੇਣ ਲਈ ਬਰਿਆਰ ਚੌਕੀ ਗਿਆ ਪਰ ਮੌਕੇ ਤੇ ਮੌਜੂਦ ਚੌਕੀ ਦੇ ਇੰਚਾਰਜ ਏ.ਐੱਸ.ਆਈ ਦਵਿੰਦਰ ਕੁਮਾਰ ਨੇ ਉਸ ਦੀ ਦਰਖਾਸਤ ਲੈਣ ਤੋਂ ਨਾਂਹ ਕਰ ਦਿੱਤੀ ਇਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਤੋਂ ਫੋਨ ਕਰਵਾਇਆ ਤਾਂ ਕਿਤੇ ਜਾ ਕੇ ਉਸ ਦੀ ਦਰਖਾਸਤ ਲਈ ਪੁਲੀਸ ਨੇ ਉਸਦੇ ਭਰਾ ਰਵਿੰਦਰ ਕੁਮਾਰ ਨੂੰ ਹਿਰਾਸਤ ਵਿਚ ਲਿਆ ਪਰ ਪੈਸੇ ਲੈਕੇ ਉਸ ਨੂੰ ਰਾਤ ਨੂੰ ਛੱਡ ਦਿੱਤਾ ਜਿਸਦੇ ਰੋਸ਼ ਵਜੋਂ ਪਿੰਡ ਦੇ ਲੋਕਾਂ ਨੇ ਕੱਠੇ ਹੋ ਕੇ ਨੈਸ਼ਨਲ ਹਾਈਵੇ 2 ਘੰਟੇ ਤੱਕ ਜਾਮ ਕਰ ਏ.ਐੱਸ.ਆਈ ਦਵਿੰਦਰ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ ਰੱਖੀ

ਵੀ ਓ ::-- ਪਿੰਡ ਦੇ ਪੰਚਾਇਤ ਮੈਂਬਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਦੋ ਭਰਵਾਂ ਦਵਿੰਦਰ ਕੁਮਾਰ ਅਤੇ ਰਵਿੰਦਰ ਕੁਮਾਰ ਦਾ ਕਿਸੇ ਗੱਲ ਨੂੰ ਲੈਕੇ ਝਗੜਾ ਹੋਇਆ ਸੀ ਜਿਸਦਾ ਪਿੰਡ ਦੀ ਪੰਚਾਇਤ ਵਲੋਂ ਫ਼ੈਸਲਾ ਕਰਵਾਇਆ ਜਾ ਰਿਹਾ ਸੀ ਪਰ ਪੰਚਾਇਤ ਦੀ ਹਜੂਰੀ ਵਿੱਚ ਇਕ ਔਰਤ ਨੇ ਦੂਸਰੀ ਔਰਤ ਦਾ ਮੂੰਹ ਕਾਲਾ ਕਰ ਦਿਤਾ ਜਿਸ ਤੋਂ ਬਾਅਦ ਰਾਜ਼ੀਨਾਮਾ ਨਹੀਂ ਹੋ ਸਕਿਆ ਅਤੇ ਦਵਿੰਦਰ ਕੁਮਾਰ ਨੇ ਆਪਣੇ ਭਰਾ ਰਵਿੰਦਰ ਕੁਮਾਰ ਉੱਪਰ ਦਰਖ਼ਾਸਤ ਦੇਣ ਲਈ ਬਰਿਆਰ ਚੌਕੀ ਗਿਆ ਪਰ ਮੌਕੇ ਤੇ ਮੌਜੂਦ ਚੌਕੀ ਦੇ ਇੰਚਾਰਜ ਏ.ਐੱਸ.ਆਈ ਦਵਿੰਦਰ ਕੁਮਾਰ ਨੇ ਉਸ ਦੀ ਦਰਖਾਸਤ ਲੈਣ ਤੋਂ ਨਾਂਹ ਕਰ ਦਿੱਤੀ ਜਦੋ ਪੰਚਾਇਤ ਨੇ ਫੋਨ ਕੀਤਾ ਤਾਂ ਚੌਂਕੀ ਇੰਚਾਰਜ ਏ.ਐੱਸ.ਆਈ ਦਵਿੰਦਰ ਕੁਮਾਰ ਨੇ ਦਰਖ਼ਾਸਤ ਲੈਕੇ ਰਵਿੰਦਰ ਕੁਮਾਰ ਉੱਪਰ ਹਿਰਾਸਤ ਵਿੱਚ ਲੈ ਲਿਆ ਅਤੇ ਰਾਤ ਨੂੰ ਪੈਸੇ ਲੈਕੇ ਛੱਡ ਦਿੱਤਾ ਜਦੋ ਜਦੋ ਪੰਚਾਇਤ ਨੇ ਇਸ ਬਾਰੇ ਪੁੱਛਿਆ ਤਾਂ ਚੌਂਕੀ ਇੰਚਾਰਜ ਨੇ ਸਹੀ ਢੰਗ ਨਾਲ ਜਵਾਬ ਨਹੀਂ ਦਿੱਤਾ ਜਿਸਦੇ ਰੋਸ਼ ਵਜੋਂ ਤੀਨ ਪਿੰਡ ਦੇ ਲੋਕਾਂ ਨੇ ਥਾਣੇ ਦਾ ਘਿਰਾਓ ਕਰ ਨੈਸ਼ਨ ਹਾਈਵੇ ਜਾਮ ਕਰ ਦਿਤਾ ਅਤੇ ਚੌਂਕੀ ਇੰਚਾਰਜ ਖਿਲਾਫ ਕਾਰਵਾਈ ਦੀ ਮੰਗ ਕੀਤੀ

ਬਾਈਟ ::--- ਬਲਵਿੰਦਰ ਕੁਮਾਰ (ਪੰਚਾਇਤ ਮੈਂਬਰ ਪਿੰਡ ਭੂਣ)

ਵੀ ਓ ::-- ਇਸ ਮਾਮਲੇ ਵਿੱਚ ਮੌਕੇ ਤੇ ਪਹੁੰਚੇ ਐਸ.ਐਚ.ਓ ਮਨੋਜ ਕੁਮਾਰ ਨੇ ਦੱਸਿਆ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਸੁਣ ਲਈ ਹੈ ਅਤੇ ਇਹਨਾਂ ਨੇ ਦੋਸ਼ ਲਗਾਇਆ ਹੈ ਕਿ ਚੌਂਕੀ ਇੰਚਾਰਜ ਨੇ ਸਹੀ ਕਾਰਵਾਈ ਨਹੀਂ ਕੀਤੀ ਪਿੰਡ ਵਾਲਿਆਂ ਦੀ ਸ਼ਿਕਾਇਤ ਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ ਫ਼ਿਲਹਾਲ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਹੈ

ਬਾਈਟ ::-- ਮਨੋਜ ਕੁਮਾਰ (ਐਸ.ਐਚ.ਓ ਦੀਨਾਨਗਰ)

Download link 

3 items

27_May_National_High_way_Block_Byte Balwinder(Pind wasi).mp4

27_May_National_High_way_Block_Byte_Manoj_Kumar_(SHO).mp4

27_May_National_High_way_Block_Shots.mp4

ETV Bharat Logo

Copyright © 2025 Ushodaya Enterprises Pvt. Ltd., All Rights Reserved.