ਗੁਰਦਾਸਪੁਰ: ਤਿਬੜੀ ਬਾਈਪਾਸ 'ਤੇ ਬੀਤੀ ਰਾਤ 12:00 ਵੱਜੇ ਦੇ ਕਰੀਬ ਅੰਮ੍ਰਿਤਸਰ ਤੋਂ ਵਿਆਹ ਦੇਖ ਕੇ ਜੰਮੂ ਨੂੰ ਜਾ ਰਹੇ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ ਪਿਸਤੌਲ ਦੀ ਨੋਕ 'ਤੇ 4 ਅਣਪਛਾਤੇ ਵਿਅਕਤੀਆ ਨੇ ਜੰਮੂ ਨੰਬਰ JK 02 CD 4208 ਸਵਿਫਟ ਕਾਰ ਖੌਹ ਕੇ ਪਠਾਨਕੋਟ ਨੂੰ ਫ਼ਰਾਰ ਹੋ ਗਏ। ਫ਼ਿਲਹਾਲ ਪੁਲਿਸ ਵਲੋਂ ਕਾਰ ਦੇ ਮਾਲਿਕ ਦੇ ਬਿਆਨ ਦਰਜ ਕਰ ਮਾਮਲਾ ਦਰਜ਼ ਕਰਨ ਦੀ ਗੱਲ ਹੀ ਕਹੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਕਾਰ ਮਾਲਕ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਗਾਂਧੀ ਕੈਂਪ ਜੰਮੂ ਦੇ ਰਹਿਣ ਵਾਲੇ ਹਨ ਅਤੇ ਕੱਲ੍ਹ ਦੇਰ ਰਾਤ ਅੰਮ੍ਰਿਤਸਰ ਤੋਂ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਤੋਂ ਜੰਮੂ ਨੂੰ ਜਾ ਰਹੇ ਸਨ ਕਿ ਤਿਬੜੀ ਬਾਈਪਾਸ ਨੇੜੇ ਕਿਸੇ ਨੇ ਉਨ੍ਹਾਂ ਦੀ ਜੰਮੂ ਨੰਬਰ ਕਾਰ JK 02 CD 4208 ਨੂੰ ਹੱਥ ਦੇ ਕੇ ਰੋਕਿਆ, ਉਨ੍ਹਾਂ ਪੁਲਿਸ ਦੀ ਗੱਡੀ ਸਮਝ ਕੇ ਆਪਣੀ ਕਾਰ ਰੋਕ ਲਈ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਆਉਣ ਲਈ ਕਿਹਾ, ਉਹ ਸਾਰੇ ਬਾਹਰ ਆ ਗਏ ਤਾਂ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਕਾਰ ਲੈ ਕੇ ਪਠਾਨਕੋਟ ਵੱਲ ਨੂੰ ਫ਼ਰਾਰ ਹੋ ਗਏ।
ਜਦੋ ਉਨ੍ਹਾਂ ਨੇ 100 ਨੰਬਰ 'ਤੇ ਫੋਨ ਕਰ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਆ ਕੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜੋ: ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਕਰਤਾਰਪੁਰ ਲਾਂਘਾ
ਜਾਣਕਾਰੀ ਦਿੰਦਿਆਂ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੰਮੂ ਦੇ ਰਹਿਣ ਵਾਲੇ ਵਿਅਕਤੀ ਕਰਤਾਰ ਸਿੰਘ ਦੀ 4 ਅਣਪਛਾਤੇ ਵਿਅਕਤੀਆਂ ਨੇ ਤਿਬੜੀ ਬਾਈਪਾਸ ਨੇੜੇ ਪਿਸਤੌਲ ਦੀ ਨੋਕ ਕਾਰ ਖੋਹੀ ਹੈ ਅਤੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਹੈ ਅਤੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।