ਗੁਰਦਾਸਪੁਰ: ਬਟਾਲਾ 'ਚ ਬੇਰੁਜ਼ਗਾਰੀ ਤੋਂ ਪਰੇਸ਼ਾਨ 35 ਸਾਲਾ ਜਸਵੰਤ ਸਿੰਘ ਨੇ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨਾਲ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ। ਇਸ ਘਟਨਾ ਚ ਪਿਤਾ-ਪੁੱਤਰ ਦੀ ਮੌਤ ਹੋ ਗਈ ਜਦਕਿ ਸੱਤ ਸਾਲਾ ਧੀ ਗੰਭੀਰ ਰੂਪ 'ਚ ਜ਼ਖ਼ਮੀ ਹੋਈ। ਮ੍ਰਿਤਕ ਬੱਚੇ ਦੀ ਉਮਰ ਤਿੰਨ ਸਾਲ ਹੈ। suic
ਖ਼ੁਦਕੁਸ਼ੀ ਕਰਨ ਦੀ ਘਟਨਾ ਪਿੰਡ ਕੋਟਲਾ ਸ਼ਾਹ 'ਚ ਸਾਹਮਣੇ ਆਈ ਹੈ। ਜਸਪ੍ਰੀਤ ਅੰਮ੍ਰਿਤਸਰ ਸੁਲਤਾਨਵਿੰਡ ਦਾ ਰਹਿਣ ਵਾਲਾ ਹੈ ਤੇ ਇਥੇ ਉਹ ਆਪਣੇ ਰਿਸ਼ਤੇਦਾਰ ਦੇ ਕੋਲ ਰਹਿਣ ਲਈ ਆਇਆ ਹੋਇਆ ਸੀ। ਮ੍ਰਿਤਕ ਜਸਵੰਤ ਸਿੰਘ ਇੱਕ ਕਾਰ ਡਰਾਈਵਰ ਸੀ ਪਰ ਕਾਫ਼ੀ ਸਮਾਂ ਪਹਿਲਾਂ ਉਸ ਦੀ ਲੱਤ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਹ ਬੇਰੁਜ਼ਗਾਰ ਹੋ ਗਿਆ। ਮੰਦੇ ਆਰਥਕ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਜਸਵੰਤ ਸਿੰਘ ਨੇ ਆਪਣੇ ਪੁੱਤਰ ਅਤੇ ਧੀ ਨਾਲ ਖ਼ੁਦਖੁਸ਼ੀ ਕਰ ਲਈ। ਧੀ ਦੀ ਜਾਨ ਤਾਂ ਬਚ ਗਈ ਪਰ ਪਿਤਾ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮ੍ਰਿਤਕ ਦੀ ਮਾਤਾ ਦਲਬੀਰ ਕੌਰ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।