ਗੁਰਦਾਸਪੁਰ: ਮਾਮਲਾ ਬਟਾਲਾ ਦੇ ਗਾਂਧੀ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਹਰ ਆਉਣ-ਜਾਣ ਵਾਲੇ ਵਹੀਕਲ ਦੇ ਕਾਗਜ਼ਾਤ ਚੈੱਕ ਕਰ ਰਹੀ ਸੀ ਅਤੇ ਬੁਲੇਟ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜਵਾਨਾਂ ਨੂੰ ਜਦ ਰੋਕਿਆ ਗਿਆ ਤਾਂ ਨੌਜਵਾਨਾਂ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਬਹਿਸ ਵਿੱਚ ਪੁਲਿਸ ਦੇ ਇੱਕ ਐੱਸਆਈ ਦਾ ਮੋਬਾਈਲ ਫੋਨ ਤੱਕ ਉਹਨਾਂ ਲੜਕਿਆਂ ਵ੍ਲੋਂਰ ਤੋੜਿਆ ਗਿਆ। ਜਿਸ ਤੋਂ ਬਾਅਦ ਪੁਲਿਸ ਮੋਟਰਸਾਈਕਲ ਸਮੇਤ ਦੋਵਾਂ ਨੌਜਵਾਨਾਂ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ।
ਕਾਨੂੰਨ ਦੀ ਉਲੰਘਣਾ ਕਰ ਰਹੇ ਨੌਜਵਾਨ ਨੇ ਤੋੜਿਆ ਮੁਲਾਜ਼ਮ ਦਾ ਮੋਬਾਈਲ ਫੋਨ: ਜਾਣਕਾਰੀ ਦਿੰਦੇ ਹੋਏ ਰਾਕੇਸ਼ ਨਾਮ ਦੇ ਨੌਜਵਾਨ ਨੇ ਕਿਹਾ ਕਿ ਉਹ ਤਿੰਨ ਜਣੇ ਮੋਟਰਸਾਈਕਲ ਉੱਤੇ ਆ ਰਹੇ ਸੀ। ਪੁਲਿਸ ਨੇ ਨਾਕੇ ਉੱਤੇ ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਕਾਗਜ਼ਾਤ ਮੰਗਣ ਲੱਗ ਪਏ। ਨੌਜਵਾਨ ਮੁਤਾਬਿਕ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਸਿਰਫ ਇੰਨਾ ਕਿਹਾ ਕਿ ਕਿਹਾ ਕਿ ਜਦੋਂ ਚਾਬੀ ਤੁਹਾਡੇ ਕੋਲ ਹੈ ਤਾਂ ਬੁਲੇਟ ਵਿੱਚੋਂ ਕਾਗਜ਼ ਵੀ ਆਪ ਹੀ ਕੱਢ ਲਵੋ। ਇੰਨ੍ਹਾਂ ਕਹਿਣ ਉੱਤੇ ਮੁਲਾਜ਼ਮ ਨੌਜਵਾਨਾਂ ਨੂੰ ਧਮਕਾਉਣ ਲੱਗ ਪਏ ਅਤੇ ਦੋਵਾਂ ਧਿਰਾਂ ਦੀ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ। ਨੌਜਵਾਨ ਮੁਤਾਬਿਕ ਇੱਕ ਹੋਰ ਬੰਦਾ ਵੀਡੀਓ ਬਣਾ ਰਿਹਾ ਸੀ ਅਤੇ ਜਦੋਂ ਉਸ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਇਸ ਦੌਰਾਨ ਉਸ ਸ਼ਖ਼ਸ ਦਾ ਮੋਬਾਈਲ ਫੋਨ ਟੁੱਟ ਗਿਆ। ਰਾਕੇਸ਼ ਦਾ ਕਹਿਣਾ ਹੈ ਕਿ ਇਹ ਮੋਬਾਈਲ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਸੀ।
- Governor Letter To CM Mann : ਪੰਜਾਬ 'ਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨ, ਰਾਜਪਾਲ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ
- Water Samples Failed In Ludhiana : ਲੁਧਿਆਣਾ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ! ਬੱਚੇ ਲਗਾਤਾਰ ਹੋ ਰਹੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ
- Insects In Veg Rice : ਲੁਧਿਆਣਾ ਦਾ ਇਕ ਹੋਰ ਢਾਬਾ ਸੁਰਖੀਆਂ 'ਚ ! ਚੌਲਾਂ ਨੂੰ ਲਾਇਆ ਕੀੜਿਆਂ ਦਾ ਤੜਕਾ, ਦੇਖੋ ਫਿਰ ਗਾਹਕ ਨੇ ਕੀ ਕੀਤਾ
ਕਾਨੂੰਨ ਮੁਤਾਬਿਕ ਬਣਦੀ ਕਾਰਵਾਈ: ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗਾਂਧੀ ਚੌਕ ਬਟਾਲਾ ਵਿਖੇ ਨਾਕਾ ਲਾਇਆ ਗਿਆ ਸੀ ਅਤੇ ਹਰ ਆਉਣ-ਜਾਣ ਵਾਲੇ ਵਹੀਕਲ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਸਨ। ਜਦੋਂ ਬੁਲੇਟ ਮੋਟਰਸਾਈਕਲ ਉੱਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਤਿੰਨ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਨੌਜਵਾਨਾਂ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਬਹਿਸ ਵਿੱਚ ਪੁਲਿਸ ਦੇ ਐੱਸਆਈ ਦਾ ਮੋਬਾਈਲ ਫੋਨ ਤੱਕ ਉਹਨਾਂ ਲੜਕਿਆਂ ਵੱਲੋਂ ਤੋੜਿਆ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਡਿਊਟੀ ਦੌਰਾਨ ਇਹਨਾਂ ਨੌਜਵਾਨਾਂ ਨੇ ਪੁਲਿਸ ਨਾਲ ਬਦਸਲੂਕੀ ਕੀਤੀ ਹੈ ਅਤੇ ਮੋਬਾਈਲ ਤੋੜਿਆ ਹੈ, ਜਿਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।