ਬਟਾਲਾ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੋਰੋਨਾ ਦੇ ਮਰੀਜ਼ਾ ਦੀ ਸੇਵਾ ਲਈ ਅੱਗੇ ਆ ਰਹੀਆ ਹਨ।ਇਸੇ ਲੜੀ ਤਹਿਤ ਬਟਾਲਾ ਵਿਚ ਸਹਾਰਾ ਕਲੱਬ ਨਾਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਕੋਰੋਨਾ ਦੇ ਮਰੀਜ਼ਾਂ ਲਈ ਐਂਬੂਲੈਂਸ ਦੀ ਸੇਵਾ ਕਰ ਰਹੀ ਹੈ।ਸਹਾਰਾ ਕਲੱਬ ਦੇ ਮੈਂਬਰਾਂ ਵੱਲੋਂ ਐਬੂਲੈਂਸ ਦੀ ਸੇਵਾ ਦਿਨ ਰਾਤ ਕੀਤੀ ਜਾ ਰਹੀ ਹੈ।
ਸਹਾਰਾ ਕਲੱਬ ਵੱਲੋਂ ਦਿੱਤੀ ਗਈ ਐਂਬੂਲੈਂਸ
ਇਸ ਮੌਕੇ ਸਮਾਜ ਸੇਵੀ ਅਨਿਲ ਸਹਦੇਵ ਦਾ ਕਹਿਣਾ ਹੈ ਕਿ ਪਿੱਛਲੇ ਸਾਲ ਤੋਂ ਲਗਾਤਾਰ ਕੋਰੋਨਾ ਦੇ ਮਰੀਜ਼ਾ ਦੀ ਸੇਵਾ ਕਰ ਰਹੇ ਹਾਂ।ਉਨ੍ਹਾਂ ਦਾ ਕਹਿਣਾ ਹੈ ਕਿ ਕਲੱਬ ਦੇ ਮੈਂਬਰਾਂ ਵੱਲੋਂ ਲਗਾਤਾਰ ਹਸਪਤਾਲ ਅਤੇ ਸ਼ਹਿਰ ਨੂੰ ਸੈਨੇਟਾਈਜ਼ਰ ਕੀਤਾ ਜਾਂਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਐਬੂਲੈਂਸ ਕੇਵਲ ਸ਼ਹਿਰ ਵਿਚ ਹੀ ਨਹੀਂ ਸਗੋਂ ਦੂਜੇ ਸ਼ਹਿਰਾਂ ਵਿਚੋਂ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਐਬੂਲੈਂਸ ਦੀ ਸੇਵਾ ਦਿੱਤੀ ਜਾਂਦੀ ਹੈ।
ਹਰ ਸੰਭਵ ਮਦਦ ਲਈ ਤਿਆਰ ਸਹਾਰਾ ਕਲੱਬ
ਇਸ ਬਾਰੇ ਸਿਵਲ ਹਸਪਤਾਲ ਦੇ ਡਾਕਟਰ ਸੰਜੀਵ ਭੱਲਾ ਨੇ ਦੱਸਿਆ ਹੈ ਕਿ ਕੋਰੋਨਾ ਕਾਲ ਵਿਚ ਸਹਾਰਾ ਕਲੱਬ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ।ਡਾ. ਸੰਜੀਵ ਭਲਾ ਨੇ ਦੱਸਿਆ ਹੈ ਕਿ ਕੋਰੋਨਾ ਮਰੀਜ਼ ਨੂੰ ਇਕ ਥਾਂ ਤੋਂ ਦੂਜੀ ਥਾਂ ਉਤੇ ਸ਼ਿਫਟ ਕਰਨ ਅਤੇ ਕੋਰੋਨਾ ਨਾਲ ਮਰਨ ਵਾਲੇ ਮਰੀਜਾਂ ਦੀਆ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ਅਤੇ ਸਿਵਲ ਹਸਪਤਾਲ ਦੀਆ ਮੈਡੀਕਲ ਟੀਮਾਂ ਦੀ ਲੋੜ ਪੈਣ ਤੇ ਹਰ ਤਰ੍ਹਾਂ ਦੀ ਮਦਦ ਸਹਾਰਾ ਕਲੱਬ ਵਲੋਂ ਕੀਤੀ ਜਾਂਦੀ ਹੈ।
ਇਹ ਵੀ ਪੜੋ:Citizenship: ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ