ETV Bharat / state

ਨੌਜਵਾਨ ਦੇ ਕਤਲ 'ਚ ਆਇਆ ਕਾਂਗਰਸੀ ਵਿਧਾਇਕ ਦੇ ਪਿਤਾ ਦਾ ਨਾਂਅ, ਜਾਣੋ ਕੀ ਹੈ ਪੂਰਾ ਮਾਮਲਾ

ਗੁਰਦਾਸਪੁਰ ਦੇ ਪਿੰਡ ਪਹਾੜਾ ਵਿੱਚ ਬੀਤੇ ਦਿਨ ਕਤਲ ਹੋਏ ਨੌਜਵਾਨ ਸ਼ੁਭਮ ਦੇ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਦਾ ਵੀ ਨਾਂਅ ਸਾਹਮਣੇ ਆਇਆ ਹੈ। ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਹਾੜਾ ਉੱਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਮਾਮਲਾ ਦਰਜ ਕੀਤਾ ਗਿਆ ਹੈ।

The name of Congress MLA's father was included in the murder of a youth in Pahara village of Gurdaspur
ਨੌਜਵਾਨ ਦੇ ਕਤਲ 'ਚ ਆਇਆ ਕਾਂਗਰਸੀ ਵਿਧਾਇਕ ਦੇ ਪਿਤਾ ਦਾ ਨਾਂਅ, ਜਾਣੋ ਕੀ ਹੈ ਪੂਰਾ ਮਾਮਲਾ
author img

By

Published : May 9, 2023, 3:35 PM IST

ਗੁਰਦਾਸਪੁਰ: ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨੂੰ ਪੁਲਿਸ ਵੱਲੋਂ ਬੀਤੇ ਦਿਨ ਇੱਕ ਨੌਜਵਾਨ ਦੇ ਹੋਏ ਕਤਲ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਮਾਮਲਾ ਬੀਤੇ ਦਿਨ ਪ੍ਰੇਮ ਸਬੰਧਾਂ ਕਾਰਨ ਹੋਏ 25 ਸਾਲਾਂ ਦੇ ਨੌਜਵਾਨ ਦੇ ਕਤਲ ਦਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮ੍ਰਿਤਕ ਨੌਜਵਾਨ ਦੀ ਮਾਤਾ ਹੈ। ਜਿਸ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਹਾੜਾ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਸ਼ਹਿ ਦਿੱਤੀ ਹੈ। ਗੁਰਮੀਤ ਸਿੰਘ ਪਾਹੜਾ ਸਮੇਤ ਕੁੱਲ 6 ਮੁਲਜ਼ਮਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਵਿੱਚ ਇੱਕ ਮਹਿਲਾ ਦਾ ਨਾਂਅ ਵੀ ਸ਼ਾਮਿਲ ਹੈ।

The name of Congress MLA's father was included in the murder of a youth in Pahara village of Gurdaspur
ਨੌਜਵਾਨ ਦੇ ਕਤਲ 'ਚ ਆਇਆ ਕਾਂਗਰਸੀ ਵਿਧਾਇਕ ਦੇ ਪਿਤਾ ਦਾ ਨਾਂਅ, ਜਾਣੋ ਕੀ ਹੈ ਪੂਰਾ ਮਾਮਲਾ

ਲਾਸ਼ ਪਿੰਡ ਦੇ ਖੇਤਾਂ ਵਿੱਚੋਂ ਬਰਾਮਦ: ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਦੀ ਉਮਰ ਕਰੀਬ 25 ਸਾਲ ਸੀ ਅਤੇ ਉਹ ਲੱਕੜ ਦਾ ਕੰਮ ਕਰਦਾ ਸੀ। 7 ਮਈ ਨੂੰ ਉਸ ਦਾ ਲੜਕਾ ਸ਼ੁਭਮ ਆਪਣੇ ਘਰ ਮੋਜੂਦ ਸੀ ਕਿ ਕਰੀਬ ਰਾਤ 8 ਵਜੇ ਸ਼ਾਮ ਬੋਬੀ ਪੁੱਤਰ ਸ਼ਿੰਦਾ ਵਾਸੀ ਪਾਹੜਾ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਲੜਕੇ ਨੂੰ ਆਪਣੇ ਨਾਲ ਲੈ ਗਿਆ ਜੋ ਰਾਤ ਘਰ ਵਾਪਿਸ ਨਹੀ ਆਇਆ। ਅਗਲੇ ਦਿਨ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਦੇ ਦੋ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਸ਼ਭਮ ਦੀ ਲਾਸ਼ ਪਿੰਡ ਵਿੱਚ ਹੀ ਕਿਸੇ ਦੇ ਖੇਤ ਵਿੱਚ ਪਈ ਹੈ।

  1. ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਦਾਸਪੁਰ ਵਿੱਚ ਨੌਜਵਾਨ ਦਾ ਕਤਲ, ਕੁੜੀ ਦੇ ਭਰਾਵਾਂ ਉੱਤੇ ਕਤਲ ਦਾ ਇਲਜ਼ਾਮ
  2. ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
  3. Wrestler Protest: 17ਵੇਂ ਦਿਨ ਜੰਤਰ-ਮੰਤਰ 'ਤੇ ਬਦਲੀ ਤਸਵੀਰ, ਪੂਰਾ ਇਲਾਕਾ ਛਾਉਣੀ 'ਚ ਤਬਦੀਲ

ਗੁਰਮੀਤ ਪਹਾੜਾ ਨਾਮਜ਼ਦ: ਸ਼ਿਕਾਇਤਕਰਤਾ ਨੇ ਦੱਸਿਆ ਕਿ ‌ਉਸ ਦੇ ਮੁੰਡੇ ਦੇ ਕਿਸੇ ਕੁੜੀ ਨਾਲ ਸਬੰਧ ਸਨ ਅਤੇ ਬਾਅਦ ਵਿੱਚ ਕੁੜੀ ਦਾ ਵਿਆਹ ਹੋ ਗਿਆ ਜਿਸ ਤੋਂ ਬਾਅਦ ਕੁੱਝ ਕਲੇਸ਼ ਮਗਰੋਂ ਦੋਵਾਂ ਧਿਰਾਂ ਵਿਚਕਾਰ ਪੁਲਿਸ ਥਾਣੇ ਅੰਦਰ ਰਾਜੀਨਾਮਾ ਵੀ ਹੋ ਗਿਆ। ਇਸ ਤੋਂ ਬਾਅਦ ਰੰਜਿਜ਼ ਵਿੱਚ ਕੁੜੀ ਦੇ ਭਰਾ,ਪਿਓ ਅਤੇ ਹੋਰਾਂ ਹਮਲਾਵਰਾਂ ਨੇ ਮਿਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਮਾਮਲੇ ਵਿੱਚ ਥਾਨਾ ਤਿਬੜ ਦੀ ਪੁਲਿਸ ਵੱਲੋਂ ਲੜਕੀ ਦੇ ਭਰਾ, ਪਿਤਾ ਅਤੇ 4 ਹੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਇੰਨ੍ਹਾਂ ਵਿੱਚ ਹੀ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਨਾਮਜਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਗੁਰਮੀਤ ਸਿੰਘ ਮੌਜੂਦਾ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਹਨ। ਹਾਲਾਂਕਿ ਵਿਧਾਇਕ ਅਤੇ ਉਨ੍ਹਾਂ ਦਾ ਪਰਿਵਾਰ ਮਾਮਲੇ ਫਿਲਹਾਲ ਕੋਈ ਪ੍ਰਤੀਕ੍ਰਿਆ ਦੇਣ ਲਈ ਤਿਆਰ ਨਹੀਂ ਹਨ ਕਿਉਂਕਿ ਵਾਰ-ਵਾਰ ਫੋਨ ਕੀਤੇ ਜਾਣ ਉੱਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.