ETV Bharat / state

ਅਧਿਆਪਕਾਂ ਨੇ ਕਾਲੀਆਂ ਝੰਡੀਆਂ ਵਿਖਾ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ - prho punjab

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਦਾ ਪ੍ਰਦਰਸ਼ਨ ਜਾਰੀ। ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਵਿੱਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ। ਅਧਿਆਪਕ ਆਗੂ ਬੋਲੇ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਕਰ ਰਿਹਾ ਤੰਗ-ਪਰੇਸ਼ਾਨ, ਕੀਤਾ ਜਾਵੇਗਾ ਉਸ ਦਾ ਘਿਰਾਓ।

ਅਧਿਆਪਕਾਂ ਨੇ ਕਾਲੀਆਂ ਝੰਡੀਆਂ ਵਿਖਾ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
author img

By

Published : Feb 24, 2019, 1:55 PM IST

ਗੁਰਦਾਸਪੁਰ: ਪੰਜਾਬ ਦੇ ਅਧਿਆਪਕਾਂ ਦਾ ਆਪਣੀਆਂ ਮੰਗਾਂ ਨੂੰ ਸਰਕਾਰ ਕੋਲੋਂ ਪੂਰੀਆਂ ਕਰਵਾਉਣ ਨੂੰ ਲੈ ਕੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਘਰਸ਼ ਅਜੇ ਵੀ ਜਾਰੀ ਹੈ। ਅਧਿਆਪਕਾਂ ਨੇ ਆਪਣੀ ਮੰਗਾਂ ਅਤੇ 'ਪੜੋ ਪੰਜਾਬ,ਪੜਾਓ ਪੰਜਾਬ' ਪ੍ਰਾਜੈਕਟ ਨੂੰ ਲੈ ਕੇ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦੇ ਵਿਰੁੱਧ ਕਾਲੀਆ ਝੰਡੀਆ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਅਧਿਆਪਕਾਂ ਵੱਲੋਂ ਜੰਮ ਕੇ ਨਾਹਰੇਬਾਜੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆ ਮੰਗਾਂ ਨਹੀਂ ਮੰਨੇਗੀ ਅਤੇ ਸਿੱਖਿਆ ਸਕੱਤਰ ਦੀਆਂ ਅਧਿਆਪਕਾਂ ਨਾਲ ਕੀਤੀ ਜਾਣ ਵਾਲੀ ਧੱਕੇਸ਼ਾਈ ਬੰਦ ਨਹੀਂ ਹੁੰਦੀ ਉਦੋਂ ਤੱਕ ਅਧਿਆਪਕ ਇਸੇ ਤਰ੍ਹਾਂ ਹੀ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ।

ਅਧਿਆਪਕਾਂ ਨੇ ਕਾਲੀਆਂ ਝੰਡੀਆਂ ਵਿਖਾ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਪ੍ਰਦਰਸ਼ਨ ਦੌਰਾਨ ਗੁਰਦਾਸਪੁਰ ਵਿੱਚ ਬੀਤੇ ਦਿਨ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਫੜ੍ਹ ਕੇ ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਹਰੇਬਾਜੀ ਕੀਤੀ। ਇਸ ਮੌਕੇ ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਪੁਰੇਵਾਲ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮਿਲਕੇ ਪੰਜਾਬ ਦੇ ਅਧਿਆਪਕ ਵਰਗ ਦਾ ਜਿਊਣਾ ਔਖਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕ ਵਰਗ ਨੂੰ 'ਪੜੋ ਪੰਜਾਬ, ਪੜਾਓ ਪੰਜਾਬ' ਪ੍ਰਾਜੈਕਟ ਦੇ ਤਹਿਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।ਅਧਿਆਪਕ ਆਗੂ ਨੇ ਕਿਹਾ ਕਿ ਪਹਿਲਾਂ ਹੀ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰ ਰਹੀ ਅਤੇ ਸਰਕਾਰੀ ਸਕੂਲਾਂ ਦਾ ਨਿੱਜੀਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਅਤੇ ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਤੰਗ ਕਰਨਾ ਬੰਦ ਨਾ ਕੀਤਾ ਤਾਂ ਅਧਿਆਪਕ ਵਰਗ ਇੰਝ ਹੀ ਸੜਕਾਂ 'ਤੇ ਆ ਕੇ ਸਰਕਾਰ ਦਾ ਵਿਰੋਧ ਕਰਦਾ ਰਹੇਗਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪੰਜਾਬ ਦੇ ਜਿਹੜੇ ਵੀ ਜ਼ਿਲ੍ਹੇ ਵਿੱਚ ਜਾਵੇਗਾ ਉਸਦਾ ਘਿਰਾਉ ਕੀਤਾ ਜਾਵੇਗਾ।

story  .  .  .  .  protest by teachers 
reporter .  .  . gurpreet singh gurdaspur 
story  at ftp>  .  .23_feb_protest_by_teachers__>  3 files 
link below script 

ਏੰਕਰ ।   .  .  .  ਅਧਿਆਪਕਾਂ ਵੱਲੋਂ ਆਪਣੀ ਮੰਗਾ ਅਤੇ ਪੜੋ ਪੰਜਾਬ , ਪੜਾਓ ਪੰਜਾਬ ਪ੍ਰੋਜੇਕਟ ਨੂੰ ਲੈ ਕੇ ਗੁਰਦਾਸਪੁਰ ਚ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ  ਦੇ ਖਿਲਾਫ ਕਾਲੀਆ ਝੰਡੀਆ ਫੜ ਰੋਸ਼ ਪ੍ਰਦਰ੍ਸ਼ਨ ਕੀਤਾ ਗਿਆ ਇਸ ਮੌਕੇ ਅਧਿਆਪਕਾਂ ਵੱਲੋਂ ਜੱਮਕੇ ਨਾਰੇਬਾਜੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ  ਦੇ ਜਦੋਂ ਤੱਕ ਸਰਕਾਰ ਉਹਨਾਂ ਦੀਆ ਮੰਗ ਨਹੀਂ ਮੰਨੇਗੀ ਅਤੇ ਸਿੱਖਿਆ ਸਕੱਤਰ ਦੀਆਂ ਅਧਿਆਪਕਾਂ  ਦੇ ਨਾਲ ਜਾਣ ਵਾਲੀ ਧੱਕੇਸ਼ਾਈ ਬੰਦ ਨਹੀਂ ਹੁੰਦੀ ਤੱਦ ਤੱਕ ਅਧਿਆਪਕ ਇਵੇ ਹੀ ਸੜਕਾਂ ਉੱਤੇ ਰੋਸ਼ ਪ੍ਰਦਰ੍ਸ਼ਨ ਕਰਦੇ ਰਹਾਂਗੇ 

ਵੀ ਓ ।   .  .  .  .  ਗੁਰਦਾਸਪੁਰ ਵਿੱਚ ਅਧਿਆਪਕਾਂ  ਵੱਲੋਂ ਕਾਲੀ ਝੰਡੀਆ ਫੜ ਕਰ ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਸਕੱਤਰ ਕਿਸ਼ਨ ਕੁਮਾਰ   ਦੇ ਖਿਲਾਫ ਰੋਸ਼ ਪ੍ਰਦਰ੍ਸ਼ਨ ਕਰਦੇ ਹੋਏ ਜੱਮਕੇ ਨਾਰੇਬਾਜੀ ਕੀਤੀ ਗਈ  ਇਸ ਮੋਕੇ ਅਧਿਆਪਕ ਯੂਨੀਅਨ  ਦੇ ਆੱਗੁ ਕੁਲਦੀਪ ਪੁਰੇਵਾਲ ਅਤੇ ਹਰਜਿੰਦਰ ਸਿੰਘ  ਨੇ ਆਖਿਆ  ਕਿ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ   ਦੇ ਨਾਲ ਮਿਲਕੇ ਪੰਜਾਬ  ਦੇ ਅਧਿਆਪਕ ਵਰਗ ਦਾ ਜੀਨਾ ਮੁਹਾਲ ਕਰ ਰੱਖਿਆ ਹੈ ਪੰਜਾਬ  ਦੇ ਅਧਿਆਪਕ ਵਰਗ ਨੂੰ ਪੜੋ ਪੰਜਾਬ  , ਪੜਾਓ ਪੰਜਾਬ ਪ੍ਰੋਜੇਕਟ  ਦੇ ਤਹਿਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਆਖਿਆ ਕਿ ਪਹਿਲਾਂ ਹੀ  ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰ ਰਹੀ ਉੱਤੇ ਸਰਕਾਰੀ ਸਕੂਲਾਂ ਦਾ ਨਿੱਜੀਕਰਣ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਸੀ  ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨਿਆ ਅਤੇ ਸਿੱਖਿਆ ਸਕੱਤਰ ਨੇ ਅਧਿਆਪਕਾਂ  ਨੂੰ ਤੰਗ ਪ੍ਰੇਸ਼ਾਨ ਕਰਣਾ ਬੰਦ ਨਾ ਕੀਤਾ ਤਾਂ ਅਧਿਆਪਕ ਵਰਗ ਇੰਜ ਹੀ ਸੜਕ ਉੱਤੇ ਜਵਾਬ ਚ ਸਰਕਾਰ ਦਾ ਵਿਰੋਧ ਕਰਦਾ ਰਹੇਗਾ ਅਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ  ਪੰਜਾਬ ਵਿੱਚ ਜਿਸ ਵੀ ਜ਼ਿਲਾ ਵਿੱਚ ਜਾਵੇਗਾ ਉਸਦਾ ਘਿਰਾਉ ਕੀਤਾ ਜਾਵੇਗਾ। 

ਬਾਇਟ ।   .  .  .  .  ਕੁਲਦੀਪ ਪੁਰੇਵਾਲ ,  ਹਰਜਿੰਦਰ ਸਿੰਘ   (  ਅਧਿਆਪਕ ਯੂਨੀਅਨ ਆਗੁ  ) 

ETV Bharat Logo

Copyright © 2025 Ushodaya Enterprises Pvt. Ltd., All Rights Reserved.