ਗੁਰਦਾਸਪੁਰ: ਕੇਂਦਰ ਸਰਕਾਰ ਨੇ ਸਿੱਖ ਜਥੇ ਦੇ ਨਨਕਾਣਾ ਸਾਹਿਬ ਪਾਕਿਸਤਾਨ ਦੀ ਯਾਤਰਾ 'ਤੇ ਰੋਕ ਲਗਾ ਦਿੱਤੀ। ਇਸ ਮਾਮਲੇ ਨੂੰ ਲੈ ਕੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਫੈਸਲਾ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਵਿਰੋਧ ਜਤਾਉਂਦੇ ਹੋਏ ਕੀਤਾ ਹੈ।
ਇਸ ਦੀ ਜੰਮਕੇ ਨਿੰਦਾ ਕਰਦੇ ਹਨ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜੋ ਭਾਈ ਲਕਸ਼ਮਣ ਸਿੰਘ ਅਤੇ ਹੋਰਨਾਂ ਸਿੱਖ ਉਸ ਸਾਕੇ ਚ ਸ਼ਹੀਦ ਹੋਏ। ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਉਥੇ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਜਾਣ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਮੰਤਰੀ ਰੰਧਾਵਾ ਨੇ ਆਪਣੀ ਵਿਰੋਧੀ ਪਾਰਟੀ ਅਕਾਲੀ ਦਲ ਅਤੇ ਐਸਜੀਪੀਸੀ ਤੇ ਵੀ ਕਈ ਸਵਾਲ ਚੁੱਕੇ ਹਨ।
ਇਹ ਵੀ ਪੜੋ: ਭਾਰਤ-ਪਾਕਿ ਸਰਹੱਦ ਨੇੜਿਉਂ 50 ਕਰੋੜ ਦੀ ਹੈਰੋਇਨ ਬਰਾਮਦ
ਉਨ੍ਹਾਂ ਕਿਹਾ ਕਿ 100 ਸਾਲ ਹੋ ਚੁਕੇ ਹਨ ਨਨਕਾਣਾ ਸਾਕੇ ਨੂੰ ਅਤੇ 25 ਸਾਲ ਪੰਜਾਬ 'ਚ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ, ਉਨ੍ਹਾਂ ਕਦੇ ਵੀ ਇਸ ਸਾਕੇ ਨੂੰ ਯਾਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਐਸਜੀਪੀਸੀ ਵੱਲੋਂ ਭਾਈ ਲਕਸ਼ਮਣ ਸਿੰਘ ਅਤੇ ਸਾਕਾ ਨਨਕਾਣਾ ਨੂੰ ਯਾਦ ਕਰਨ ਲਈ ਪਿੰਡ ਗੋਧਰਪੁਰ 'ਚ ਸਮਾਗਮ ਕਰਵਾਇਆ ਜਾ ਰਿਹਾ ਹੈ। ਜਦਕਿ ਇਹ ਸਮਾਗਮ ਚਾਹੇ ਧਾਰਮਿਕ ਕਰਵਾਇਆ ਜਾ ਰਿਹਾ ਹੈ, ਪਰ ਇਸ ਪਿੱਛੇ ਅਕਾਲੀ ਦਲ ਪਿੰਡਾਂ 'ਚ ਜੋ ਆਪਣੀ ਬੁਰੀ ਹਾਲਤ ਬਣੀ ਹੈ। ਉਸ ਨੂੰ ਸੁਧਾਰਨ ਅਤੇ ਸ਼ਹੀਦਾਂ ਦੇ ਨਾਂ ਨੂੰ ਲੈ ਕੇ ਲੋਕਾਂ 'ਚ ਆਪਣੀ ਸਾਖ਼ ਬਚਾਉਣ ਦੀ ਕੋਸ਼ਿਸ਼ 'ਚ ਹੈ।