ਬਟਾਲਾ: ਬੀਤੀ ਦੇਰ ਰਾਤ ਪਿਆ ਮੀਂਹ ਗਾਂਧੀ ਦੇ ਕੈਂਪ ਇਲਾਕੇ ’ਚ ਇੱਕ ਗਰੀਬ ਪਰਿਵਾਰ ਲਈ ਉਸ ਸਮੇਂ ਮੁਸੀਬਤ ਬਣੀ ਜਦੋਂ ਇੱਕ ਬਜ਼ੁਰਗ ਪਤੀ ਪਤਨੀ ਦਾ ਕੱਚੇ ਘਰ ਦੀ ਛੱਤ ਢਹਿ ਢੇਰੀ ਹੋ ਗਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਪਰਿਵਾਰ ਦਾ ਮਾਲੀ ਨੁਕਸਾਨ ਕਾਫੀ ਹੋ ਗਿਆ।
ਇਸ ਸਬੰਧ ’ਚ ਬਜੁਰਗ ਮਾਤਾ ਸ਼ੀਲੋ ਨੇ ਦੱਸਿਆ ਕਿ ਉਹ ਖੁਦ ਲੋਕਾਂ ਦੇ ਘਰ ਸਫਾਈ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਦੋਵੇਂ ਮਿਲ ਕੇ ਸਿਰਫ ਦੋ ਵਕਤ ਦੀ ਰੋਟੀ ਦੀ ਜੋੜ ਪਾਉਂਦੇ ਹਨ। ਪਰ ਮੀਂਹ ਕਾਰਨ ਜਦੋਂ ਸਵੇਰ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਤਾਂ ਉਨ੍ਹਾਂ ਕੋਲ ਕੁਝ ਨਹੀਂ ਬੱਚਿਆ ਅਤੇ ਸਭ ਕੁਝ ਮਿੱਟੀ ਹੋ ਗਿਆ। ਪੀੜਤ ਗਰੀਬ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।
ਉੱਥੇ ਹੀ ਪੀੜਤ ਪਰਿਵਾਰ ਦੇ ਗੁਆਂਢੀ ਨੇ ਦੱਸਿਆ ਕਿ ਇਹ ਦੋਵੇ ਜੀਅ ਪਹਿਲਾਂ ਹੀ ਬੜੀ ਗਰੀਬੀ ’ਚ ਆਪਣਾ ਦਿਨ ਕੱਢ ਰਹੇ ਹਨ। ਹੁਣ ਇਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇੱਕ ਪਾਸੇ ਤਾਂ ਸਰਕਾਰ ਕੱਚੇ ਘਰ ਪੱਕੇ ਬਣਾਉਣ ਦਾ ਦਾਅਵਾ ਕਰਦੀ ਹੈ ਪਰ ਇਸ ਪਰਿਵਾਰ ਦੇ ਹਾਲਾਤ ਵੇਖ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਰਿਵਾਰ ਦੀ ਮਦਦ ਕਰੇ।
ਇਹ ਵੀ ਪੜੋ: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪੈ ਰਿਹਾ ਮੀਂਹ, ਗਰਮੀ ਤੋਂ ਮਿਲੀ ਰਾਹਤ