ਗੁਰਦਾਸਪੁਰ:ਬਟਾਲਾ ਨਗਰ ਨਿਗਮ ਵਲੋਂ ਕਰੀਬ 10 ਮਹੀਨੇ (Ten Months)ਪਹਿਲਾਂ ਸਥਾਨਿਕ ਗਾਂਧੀ ਨਗਰ ਕੈਂਪ ਵਿਚ ਕੰਕਰੀਟ ਦੀ ਨਵੀਂ ਸੜਕ ਬਣਾਈ ਗਈ ਸੀ ਪਰ ਅੱਜ ਤੜਕੇ ਕਰੀਬ ਢਾਈ ਵਜੇ ਤੇਜ ਧਮਾਕੇ ਨਾਲ ਟੁੱਟ (Road Broken) ਗਈ।ਧਮਾਕੇ ਦੀ ਅਵਾਜ ਸੁਣਕੇ ਇਲਾਕੇ ਦੇ ਲੋਕ ਘਰਾਂ ਦੇ ਬਾਹਰ ਆਏ। ਨਗਰ ਨਿਗਮ ਇਸ ਘਟਨਾ ਨੂੰ ਸੀਵਰੇਜ ਵਿੱਚ ਧਮਾਕੇ ਬਾਰੇ ਕਹਿ ਕੇ ਆਪਣਾ ਪੱਲਾ ਝਾੜ ਰਿਹਾ ਹੈ।
ਇਸ ਬਾਰੇ ਸਥਾਨਿਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੜਕ ਬਣੀ ਨੂੰ 10 ਮਹੀਨੇ ਹੋਏ ਹਨ ਪਰ ਰਾਤ ਢਾਈ ਵਜੇ ਦੇ ਕਰੀਬ ਇਕ ਧਮਾਕਾ ਹੋਇਆ ਜਿਸ ਨੂੰ ਸੁਣ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਨਾਲ ਸਾਡੇ ਘਰਾਂ ਦੀਆਂ ਕੰਧਾਂ ਵੀ ਕੰਬ ਗਈਆ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕੰਕਰੀਟ ਦੀ ਬਣੀ ਹੋਈ ਸੜਕ ਵਿਚ ਤਰੇੜਾਂ ਆ ਗਈਆ ਹਨ।
ਸ਼ਹਿਰ ਦੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਪੱਲਾ ਝਾੜ ਹੋਏ ਕਿਹਾ ਕਿ ਸੀਵਰੇਜ ਦੀ ਗੈਸ ਕਾਰਨ ਬਲਾਸਟ ਹੋ ਕੇ ਸੜਕ ਟੁੱਟੀ ਹੈ ਪਰ ਫਿਰ ਵੀ ਇਸ ਸਬੰਧੀ ਉਹਨਾਂ ਵਲੋਂ ਨਗਰ ਨਿਗਮ ਦੀ ਟੈਕਨੀਕਲ ਟੀਮ ਨੂੰ ਇਸ ਮਾਮਲੇ ਦੀ ਜਾਂਚ ਵਾਸਤੇ ਕਿਹਾ ਹੈ।
ਇਹ ਵੀ ਪੜੋ:ਨਿੱਜੀ ਸਕੂਲਾਂ ਦੇ ਫੀਸ ਮਾਮਲੇ ’ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ ਤਲਬ